...ਜਦੋਂ ਇਕ-ਇਕ ਕਰ ਕੇ ਲੋਕ ਹੋਏ ਜ਼ਮੀਨਦੋਜ਼, ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ

04/04/2022 5:51:33 PM

ਨੈਸ਼ਨਲ ਡੈਸਕ- ਸੋਸ਼ਲ ਮੀਡੀਆ ’ਤੇ ਕਈ ਵਾਰ ਕਿੰਨੇ ਹੀ ਵੀਡੀਓ ਵੇਖਣ ਨੂੰ ਮਿਲ ਜਾਂਦੇ ਹਨ, ਜੋ ਕਿਸੇ ਨੂੰ ਹੈਰਾਨੀ ’ਚ ਪਾ ਦਿੰਦੇ ਹਨ। ਕਈ ਵਾਰ ਵੀਡੀਓ ਵੇਖ ਕੇ ਆਪਣੀਆਂ ਅੱਖਾਂ ’ਤੇ ਯਕੀਨ ਕਰਨਾ ਇੰਨਾ ਮੁਸ਼ਕਲ ਹੋ ਜਾਂਦਾ ਹੈ ਕਿ ਉਸ ਨੂੰ ਵਾਰ-ਵਾਰ ਵੇਖਦੇ ਹਾਂ। ਸੋਸ਼ਲ ਮੀਡੀਆ ’ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖਣ ਮਗਰੋਂ ਯੂਜ਼ਰਸ ਹੱਕੇ-ਬੱਕੇ ਰਹਿ ਗਏ।

ਵੀਡੀਓ ’ਚ ਸੜਕ ’ਤੇ ਹੀ ਕੁਝ ਲੋਕ ਜ਼ਮੀਨਦੋਜ਼ ਹੁੰਦੇ ਨਜ਼ਰ ਆ ਰਹੇ ਹਨ। ਅਚਾਨਕ ਜ਼ਮੀਨ ਧੱਸ ਗਈ ਅਤੇ ਉਸ ’ਚ ਇਕ ਜਾਂ ਦੋ ਨਹੀਂ ਸਗੋਂ ਕਈ ਲੋਕ ਸਮਾ ਗਏ। ਵੀਡੀਓ ਵੇਖ ਕੇ ਲੋਕਾਂ ਦਾ ਦਿਮਾਗ ਘੁੰਮ ਰਿਹਾ ਹੈ। ਆਮ ਤੌਰ ’ਤੇ ਭੂਚਾਲ ਜਾਂ ਫਿਰ ਜ਼ਮੀਨ ਖਿਸਕਣ ਕਾਰਨ ਸੜਕਾਂ ਟੁੱਟ ਜਾਂਦੀਆਂ ਹਨ ਪਰ ਇਸ ਵੀਡੀਓ ’ਚ ਸਭ ਕੁਝ ਆਮ ਹੋਣ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਦ੍ਰਿਸ਼ ਤੁਹਾਨੂੰ ਹੈਰਾਨ ਕਰ ਦੇਵੇਗਾ।

ਵਾਇਰਲ ਵੀਡੀਓ ’ਚ ਕੀ ਹੈ?
ਟਵਿੱਟਰ ’ਤੇ ਇਸ ਵੀਡੀਓ ਨੂੰ '@WWarped' ਨਾਂ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵਾਇਰਲ ’ਚ ਨਜ਼ਰ ਆ ਰਿਹਾ ਹੈ ਕਿ ਕੁਝ ਲੋਕ ਸੜਕ ’ਤੇ ਖੜੇ ਹਨ ਅਤੇ ਗੱਲਾਂ ਕਰ ਰਹੇ ਹਨ। ਇਕ ਸ਼ਖਸ ਫੋਨ ’ਤੇ ਗੱਲ ਕਰ ਰਿਹਾ ਹੈ। ਉਹ ਫੋਨ ’ਤੇ ਗੱਲ ਕਰਦਾ-ਕਰਦਾ ਜਿਵੇਂ ਅੱਗੇ ਵਧਦਾ ਹੈ ਤਾਂ ਅਚਾਨਕ ਜ਼ਮੀਨ ਵਿਚ ਸਮਾ ਜਾਂਦਾ ਹੈ। ਕੁਝ ਲੋਕ ਉਸ ਦੀ ਮਦਦ ਨੂੰ ਅੱਗੇ ਆਉਂਦੇ ਹਨ ਪਰ ਉਹ ਵੀ ਇਕ ਤੋਂ ਬਾਅਦ ਇਕ ਜ਼ਮੀਨ ’ਚ ਸਮਾ ਜਾਂਦੇ ਹਨ। ਵੀਡੀਓ ਕਦੋਂ ਦਾ ਅਤੇ ਕਿੱਥੇ ਦਾ ਹੈ, ਅਜੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ।


Tanu

Content Editor

Related News