ਵਰਚੁਅਲ ਵਰਲਡ ’ਚ ਛਿੜੀ ਨੇਤਾਵਾਂ ਦੀ ਵੀਡੀਓ ਵਾਰ

Tuesday, Feb 15, 2022 - 10:25 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ’ਚ ਚੋਣ ਪ੍ਰਚਾਰ ਹੋਰ ਜ਼ੋਰ ਫੜ ਰਿਹਾ ਹੈ। ਹੁਣ ਨੇਤਾ ਵਰਚੁਅਲ ਰੈਲੀਆਂ ਦੀ ਹੱਦ ਨੂੰ ਟੱਪ ਕੇ ਮੰਚਾਂ ’ਤੇ ਨਜ਼ਰ ਆ ਰਹੇ ਹਨ। ਹਾਲਾਂਕਿ ਜ਼ਿਆਦਾ ਲੋਕਾਂ ਤੱਕ ਪੁੱਜਣ ਲਈ ਇਨ੍ਹਾਂ ਰੈਲੀਆਂ ਦਾ ਯੂ-ਟਿਊਬ ਵਰਗੇ ਸੋਸ਼ਲ ਮੀਡੀਆ ਮੰਚਾਂ ’ਤੇ ਸਿੱਧਾ ਪ੍ਰਸਾਰਣ ਵੀ ਕਰ ਰਹੇ ਹਨ। ਆਨਲਾਈਨ ਚੈਨਲਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਡੀਓ ਨੂੰ ਪਹਿਲਾਂ ਦੇ ਮੁਕਾਬਲੇ ਘੱਟ ਹਿਟ ਮਿਲ ਰਹੇ ਹਨ, ਹਾਲਾਂਕਿ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਦੇ ਮੁਕਾਬਲੇ ਉਨ੍ਹਾਂ ਦੇ ਵੀਡੀਓ ਨੂੰ ਜ਼ਿਆਦਾ ਵਾਰ ਵੇਖਿਆ ਜਾ ਰਿਹਾ ਹੈ।

ਯੂ. ਪੀ. ’ਚ ਭਾਜਪਾ ਦੇ ਪ੍ਰਮੁੱਖ ਸਟਾਰ ਪ੍ਰਚਾਰਕ ਮੋਦੀ ਦੀ ਕਾਸਗੰਜ ਦੀ ਰੈਲੀ ਨੂੰ ਸਿਰਫ਼ 31 ਮਿੰਟ ’ਚ ਕੁਲ 5000 ਵਾਰ ਵੇਖਿਆ ਗਿਆ। ਮੋਦੀ ਦੀ ਅਲਮੋੜਾ ਦੀ ਰੈਲੀ ਨੂੰ 3 ਘੰਟਿਆਂ ’ਚ 9200 ਵਾਰ ਅਤੇ ਗੋਆ ਦੀ ਮਾਪੁਸਾ ਦੀ ਚੋਣ ਰੈਲੀ ਨੂੰ 20 ਘੰਟੇ ’ਚ ਸਿਰਫ 20,000 ਵਾਰ ਹੀ ਵੇਖਿਆ ਗਿਆ। ਉਤਰਾਖੰਡ ਦੇ ਸ਼੍ਰੀਨਗਰ ਦੀ ਵਿਜੇ ਸੰਕਲਪ ਯਾਤਰਾ ਦੇ ਵੀਡੀਓ ਨੂੰ ਵੀ ਭਾਜਪਾ ਦੇ ਅਧਿਕਾਰਕ ਚੈਨਲ ’ਤੇ ਇਕ ਦਿਨ ’ਚ ਸਿਰਫ 15,000 ਹਿਟ ਮਿਲੇ।

ਓਧਰ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਦੀ ਰਾਮਪੁਰ ਦੀ ਸਮਾਜਵਾਦੀ ਵਿਜੇ ਯਾਤਰਾ ਦੇ ਵੀਡੀਓ ਨੂੰ 15 ਮਿੰਟ ’ਚ 75000 ਵਾਰ ਵੇਖਿਆ ਗਿਆ। ਇਸੇ ਤਰ੍ਹਾਂ ਬਿਜਨੌਰ ’ਚ ਵੀਰਵਾਰ ਦੀ ਅਖਿਲੇਸ਼ ਅਤੇ ਜੈਯੰਤ ਚੌਧਰੀ ਦੀ ‘ਸਮਾਜਵਾਦੀ ਵਿਜੇ ਯਾਤਰਾ’ ਨੂੰ ਲਗਭਗ 95000 ਵਾਰ ਪਲੇਅ ਕੀਤਾ ਗਿਆ। ਤਿੰਨ ਦਿਨ ਪਹਿਲਾਂ ਜਾਰੀ ਸਪਾ ਦੇ ਚੋਣ ਮਨੋਰਥ ਪੱਤਰ ਨੂੰ ਵੀ 1.27 ਲੱਖ ਵਾਰ ਵੇਖਿਆ ਗਿਆ। ਸਪਾ ਦੇ ਚੈਨਲ ’ਤੇ ਮਮਤਾ ਅਤੇ ਅਖਿਲੇਸ਼ ਦੀ ਪ੍ਰੈੱਸ ਵਾਰਤਾ ਨੂੰ ਸਭ ਤੋਂ ਵੱਧ 2.60 ਲੱਖ ਹਿਟ ਮਿਲ ਚੁੱਕੇ ਹਨ। ਕੁਝ ਦਿਨ ਪਹਿਲਾਂ ਦੇ ਵੀਡੀਓ ਨੂੰ ਜਿੱਥੇ ਕੁਝ ਹਜ਼ਾਰ ਹਿਟ ਮਿਲ ਰਹੇ ਸਨ, ਹੁਣ ਉਨ੍ਹਾਂ ਦੀ ਗਿਣਤੀ ਲੱਖਾਂ ’ਚ ਪਹੁੰਚ ਰਹੀ ਹੈ।

ਓਧਰ, ਯੂ. ਪੀ. ’ਚ ਕਾਂਗਰਸ ਦੇ ਨਵੇਂ ਚਿਹਰੇ ਦੇ ਰੂਪ ’ਚ ਸਥਾਪਤ ਹੋ ਰਹੀ ਪ੍ਰਿਅੰਕਾ ਗਾਂਧੀ ਦੀ ਵਰਚੁਅਲ ਰੈਲੀ ਨੂੰ 3 ਘੰਟਿਆਂ ’ਚ 21 ਹਜ਼ਾਰ ਲੋਕ ਵੇਖ ਚੁੱਕੇ ਸਨ। ਉਥੇ ਹੀ ਮੁਰਾਦਾਬਾਦ ’ਚ ਉਨ੍ਹਾਂ ਦੀ ਲੋਕ ਸੰਪਰਕ ਮੁਹਿੰਮ ਨੂੰ ਵੀ ਕਾਂਗਰਸ ਦੇ ਅਧਿਕਾਰਕ ਚੈਨਲ ’ਤੇ 21 ਘੰਟਿਆਂ ’ਚ ਸਿਰਫ਼ 24 ਹਜ਼ਾਰ ਹਿਟ ਮਿਲੇ। ਯੂ. ਪੀ. ਦੇ ਬਿਲਾਸਪੁਰ ਦੀ ਉਨ੍ਹਾਂ ਦੀ ਰੈਲੀ ਨੂੰ ਤਾਂ 23 ਘੰਟਿਆਂ ’ਚ ਸਿਰਫ 19,000 ਵਾਰ ਹੀ ਵੇਖਿਆ ਗਿਆ। ਰਾਮਪੁਰ ਦੇ ਚਮਰੋਆ ’ਚ ਵੀ ਇਕ ਦਿਨ ਪਹਿਲਾਂ ਦੀ ਪ੍ਰਿਅੰਕਾ ਦੀ ਰੈਲੀ ਨੂੰ ਇਕ ਦਿਨ ’ਚ ਸਿਰਫ 59 ਹਜ਼ਾਰ ਵਾਰ ਵੇਖਿਆ ਗਿਆ। ਖੈਰਾਗੜ੍ਹ ’ਚ ਪ੍ਰਿਅੰਕਾ ਦੀ ਲੋਕ ਸੰਪਰਕ ਮੁਹਿੰਮ ਦੇ ਵੀਡੀਓ ਨੂੰ ਤਾਂ 2 ਦਿਨ ’ਚ ਸਿਰਫ 76,000 ਵਾਰ ਹੀ ਵੇਖਿਆ ਗਿਆ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਉਤਰਾਖੰਡ ਦੇ ਮੰਗਲੌਰ ’ਚ ਹੋਈ ਰੈਲੀ ਨੂੰ ਇਕ ਦਿਨ ’ਚ 63 ਹਜ਼ਾਰ ਹਿਟ ਮਿਲੇ। ਉਤਰਾਖੰਡ ਦੇ ਹੀ ਜਾਗੇਸ਼ਵਰ ’ਚ ਹੋਈ ਰੈਲੀ ਨੂੰ ਇਕ ਦਿਨ ਬਾਅਦ ਸਿਰਫ਼ 36000 ਅਤੇ ਹਰਿਦੁਆਰ ’ਚ ਗੰਗਾ ਆਰਤੀ ’ਚ ਸ਼ਾਮਲ ਹੋਏ ਰਾਹੁਲ ਦੇ ਵੀਡੀਓ ਨੂੰ 5 ਦਿਨ ’ਚ ਸਭ ਤੋਂ ਵੱਧ 1.80 ਲੱਖ ਹਿਟ ਮਿਲੇ।

ਹਾਲਾਂਕਿ ਜਾਣਕਾਰਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ’ਚ ਭਾਜਪਾ ਦੇ ਫੁਟਪ੍ਰਿੰਟ ਦੇ ਮੁਕਾਬਲੇ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਨੂੰ ਮਿਲ ਰਹੇ ਹਿਟ ਬੇਹੱਦ ਘੱਟ ਹਨ, ਜਦੋਂ ਕਿ ਅਖਿਲੇਸ਼ ਯਾਦਵ ਦੀ ਵੀਡੀਓ ਨੂੰ ਸਪਾ ਦੇ ਸਬਸਕ੍ਰਾਈਬਰਸ ਦੇ ਮੁਕਾਬਲੇ ਕਿਤੇ ਵੱਧ ਲੋਕ ਵੇਖ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਦੇ ਵੀਡੀਓ ਨੂੰ ਪਲੇਅ ਕਰਨ ਦਾ ਪ੍ਰਤੀ ਦਰਸ਼ਕ ਔਸਤ ਸਮਾਂ ਵੀ ਵਧਿਆ ਹੈ। ਇਸੇ ਤਰ੍ਹਾਂ ਕਾਂਗਰਸ ਦੀ ਪ੍ਰਿਅੰਕਾ ਗਾਂਧੀ ਦੀ ਲੋਕਪ੍ਰਿਯਤਾ ਵੀ ਵਧ ਰਹੀ ਹੈ।

ਉਥੇ ਹੀ ਰਾਹੁਲ ਗਾਂਧੀ ਇਸ ਮਾਮਲੇ ’ਚ ਪ੍ਰਿਅੰਕਾ ਜਿੰਨੀ ਤੇਜ਼ੀ ਨਹੀਂ ਫੜ ਸਕੇ ਹਨ। ਜ਼ਿਕਰਯੋਗ ਹੈ ਕਿ ਸਭ ਤੋਂ ਲੋਕਪ੍ਰਿਯ ਵੀਡੀਓ ਪਲੇਟਫਾਰਮ ਯੂ-ਟਿਊਬ ’ਤੇ ਭਾਜਪਾ ਦੇ ਸਬਸਕ੍ਰਾਈਬਰਸ ਦੀ ਗਿਣਤੀ 40.9 ਲੱਖ ਹੈ। ਉਥੇ ਹੀ ਸਪਾ ਦੇ ਅਧਿਕਾਰਕ ਚੈਨਲ ਦੇ ਸਿਰਫ਼ 2.87 ਲੱਖ ਅਤੇ ਕਾਂਗਰਸ ਦੇ 18.1 ਲੱਖ ਸਬਸਕ੍ਰਾਈਬਰਸ ਹਨ।


Tanu

Content Editor

Related News