ਦਲਿਤ ਨੌਜਵਾਨ ਦੀ ਕੁੱਟਮਾਰ ਕਰਨ ਦਾ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ, 8 ਮੁਲਜ਼ਮ ਗ੍ਰਿਫ਼ਤਾਰ

04/19/2022 2:10:07 PM

ਰਾਏਬਰੇਲੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਦੇ ਜਗਤਪੁਰ ਥਾਣਾ ਖੇਤਰ 'ਚ 10ਵੀਂ ਜਮਾਤ ਦੇ ਦਲਿਤ ਵਿਦਿਆਰਥੀ ਦੀ ਕੁੱਟਮਾਰ ਅਤੇ ਇਕ ਨੌਜਵਾਨ ਵਲੋਂ ਉਸ ਤੋਂ ਆਪਣੇ ਪੈਰ ਚਟਵਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ 8 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਖੇਤਰ ਅਧਿਕਾਰੀ (ਸੀ.ਓ.) ਦਲਮਊ ਅਸ਼ੋਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਸ ਅਨੁਸਾਰ ਅਨੁਸੂਚਿਤ ਜਾਤੀ ਜਨਜਾਤੀ ਅੱਤਿਆਚਾਰ ਰੋਕਥਾਮ ਐਕਟ (ਐਸ.ਸੀ.-ਐਸ.ਟੀ. ਐਕਟ), 147 (ਦੰਗੇ ਕਰਨ ਲਈ ਦੋ ਸਾਲ ਦੀ ਸਜ਼ਾ), 149 (ਜਨਤਕ ਸਮੂਹ ਦੇ ਹਰ ਮੈਂਬਰ ਨੂੰ ਕਿਸੇ ਗੈਰ-ਕਾਨੂੰਨੀ ਦੇ ਮੈਂਬਰ ਦੁਆਰਾ ਕੀਤੇ ਗਏ ਅਪਰਾਧ ਲਈ ਦੋਸ਼ੀ) ਦੇ ਮਾਮਲੇ 'ਚ ਅਸੈਂਬਲੀ) ਅਤੇ 506 (ਅਪਰਾਧਕ ਧਮਕੀ ਲਈ ਸਜ਼ਾ) ਸਮੇਤ ਹੋਰ ਧਰਾਵਾਂ 'ਚ ਸ਼ਿਕਾਇਤ ਦਰਜ ਕੀਤੀ ਗਈ ਹੈ।

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਏਬਰੇਲੀ ਜ਼ਿਲ੍ਹੇ ਦੇ ਜਗਤਪੁਰ ਥਾਣਾ ਖੇਤਰ ਦੇ ਜਗਤਪੁਰ ਕਸਬੇ ਦੇ ਵਾਸੀ ਇਕ ਦਲਿਤ ਵਿਦਿਆਰਥੀ ਦੀ ਕੁੱਟਮਾਰ ਦਾ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ ਸੀ। ਜਾਣਕਾਰੀ ਮੁਤਾਬਕ 10 ਅਪ੍ਰੈਲ ਨੂੰ ਦਲਿਤ ਨੌਜਵਾਨ ਦਾ ਸਾਥੀ ਉਸ ਦੇ ਘਰ ਪਹੁੰਚਿਆ ਅਤੇ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਰਾਮਲੀਲਾ ਮੈਦਾਨ ਲੈ ਗਿਆ। ਉਥੋਂ ਘੁੰਮਣ ਦੀ ਗੱਲ ਆਖ ਕੇ ਉਹ ਉਸ ਨੂੰ ਸਲੋਨ ਰੋਡ ਵੱਲ ਲੈ ਗਿਆ, ਜਿੱਥੇ ਕਈ ਨੌਜਵਾਨ ਉਸ ਨੂੰ ਬਾਈਕ ’ਤੇ ਬਿਠਾ ਕੇ ਇਕ ਬਾਗ 'ਚ ਲੈ ਗਏ। ਦੱਸਣਯੋਗ ਹੈ ਕਿ ਵਿਦਿਆਰਥੀ ਨੂੰ ਪਹਿਲਾਂ ਬਗੀਚੇ 'ਚ ਕੁੱਟਿਆ ਗਿਆ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਕਾਫ਼ੀ ਦੇਰ ਤੱਕ ਉਸ ਨੂੰ ਬਿਠਾ ਕੇ ਰੱਖਿਆ ਗਿਆ ਅਤੇ ਫਿਰ ਇਕ ਨੌਜਵਾਨ ਨੇ ਦਲਿਤ ਵਿਦਿਆਰਥੀ ਦੇ ਪੈਰ ਚਟਵਾਏ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪਾਈ ਗਈ ਸੀ। ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਹੋਣ ਤੋਂ ਬਾਅਦ ਕਿਸ਼ੋਰ ਆਪਣੀ ਮਾਂ ਨਾਲ ਕੋਤਵਾਲੀ ਪਹੁੰਚਿਆ ਅਤੇ ਸ਼ਿਕਾਇਤ ਦਰਜ ਕਰਵਾਈ।


DIsha

Content Editor

Related News