PM ਮੋਦੀ ਦੇ ਹੈਲੀਕਾਟਰ ਤੋਂ ਸ਼ੂਟ ਹੋਈ ਅਯੁੱਧਿਆ ਦੀ ਵੀਡੀਓ, ਦੇਖੋ ਰਾਮ ਮੰਦਰ ਦਾ ਮਨਮੋਹਕ ਦ੍ਰਿਸ਼

Monday, Jan 22, 2024 - 12:32 PM (IST)

PM ਮੋਦੀ ਦੇ ਹੈਲੀਕਾਟਰ ਤੋਂ ਸ਼ੂਟ ਹੋਈ ਅਯੁੱਧਿਆ ਦੀ ਵੀਡੀਓ, ਦੇਖੋ ਰਾਮ ਮੰਦਰ ਦਾ ਮਨਮੋਹਕ ਦ੍ਰਿਸ਼

ਅਯੁੱਧਿਆ- ਅਯੁੱਧਿਆ 'ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਪੀ.ਐੱਮ.ਓ. ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ।ਇਹ ਵੀਡੀਓ ਅਯੁੱਧਿਆ 'ਚ ਬਣੇ ਰਾਮ ਮੰਦਰ ਦੀ ਹੈ ਅਤੇ ਇਸ ਵੀਡੀਓ ਨੂੰ ਪੀ.ਐੱਮ. ਮੋਦੀ ਦੇ ਹੈਲੀਕਾਪਟਰ ਤੋਂ ਸ਼ੂਟ ਕੀਤਾ ਗਿਆ ਹੈ। ਇਸ ਵੀਡੀਓ 'ਚ ਆਸਮਾਨ ਤੋਂ ਰਾਮ ਮੰਦਰ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੋਗਰਾਮ 'ਚ ਅਯੁੱਧਿਆ ਪਹੁੰਚ ਚੁੱਕੇ ਹਨ ਅਤੇ ਤਮਾਮ ਵੀ.ਆਈ.ਪੀ. ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਵੀ ਜਾਰੀ ਹੈ। 

 

500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਯੁੱਧਿਆ 'ਚ ਅੱਜ ਰਾਮਲਲਾ ਪਧਾਰਨ ਵਾਲੇ ਹਨ। ਇਹੀ ਵਜ੍ਹਾ ਹੈ ਕਿ ਪੂਰੇ ਦੇਸ਼ 'ਚ ਦੀਵਾਲੀ ਵਰਗਾ ਮਾਹੌਲ ਹੈ। ਹਰ ਕੋਈ ਰਾਮਮਈ ਹੋ ਚੁੱਕਾ ਹੈ। ਦੇਸ਼-ਵਿਦੇਸ਼ ਦੇ ਲੋਕ ਪ੍ਰਭੂ ਸ਼੍ਰੀ ਰਾਮ ਦੀ ਭਗਤੀ 'ਚ ਲੀਨ ਹਨ। ਰਾਮ ਦੀ ਜਨਮਭੂਮੀ ਅਯੁੱਧਿਆ ਨਗਰੀ ਨੂੰ ਹਜ਼ਾਰਾਂ ਕੁਇੰਟਲ ਫੁੱਲਾਂ ਨਾਲ ਦੁਹਲਨ ਵਾਂਗ ਸਜਾਇਆ ਗਿਆ ਹੈ। ਚਾਰੇ ਪਾਸੇ ਤਿਉਹਾਰ ਵਰਗਾ ਮਾਹੌਲ ਹੈ ਅਤੇ ਰਾਮ ਦੀ ਨਗਰੀ 'ਚ ਬਾਲੀਵੁੱਡ ਸਿਤਾਰੇ ਵੀ ਪਹੁੰਚੇ ਹੋਏ ਹਨ। 


author

Rakesh

Content Editor

Related News