ਕਾਲਜ ''ਚ ਭਿੜ੍ਹ ਗਈਆਂ ਕੁੜੀਆਂ! ਜਮ ਕੇ ਹੋਈ ਕੁੱਟਮਾਰ ਤੇ.... (ਵੀਡੀਓ)

Friday, Dec 27, 2024 - 05:23 PM (IST)

ਕਾਲਜ ''ਚ ਭਿੜ੍ਹ ਗਈਆਂ ਕੁੜੀਆਂ! ਜਮ ਕੇ ਹੋਈ ਕੁੱਟਮਾਰ ਤੇ.... (ਵੀਡੀਓ)

ਵੈੱਬ ਡੈਸਕ : ਸੋਸ਼ਲ ਮੀਡੀਆ ਵਿਚ ਇਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਦੋ ਕੁੜੀਆਂ ਇਕ ਦੂਜੇ ਨਾਲ ਕੁੱਟਮਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਦੋਵੇਂ ਲੜਕੀਆਂ ਨੇ ਇਕ ਦੂਜੇ ਦੇ ਵਾਰ ਫੜੇ ਹੋਏ ਹਨ ਜਦਕਿ ਕੁੜ ਲੜਕੀਆਂ ਉਨ੍ਹਾਂ ਦੋਵਾਂ ਨੂੰ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਵਾਇਰਲ ਵੀਡੀਓ ਨੋਇਡਾ ਦੇ ਇਕ ਕਾਲਜ ਕੰਪਲੈਕਸ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਐਕਸ ਉੱਤੇ ਸਾਂਝਾ ਕੀਤਾ ਗਿਆ ਹੈ। ਹਾਲਾਂਕਿ ਜਗਬਾਣੀ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ।

ਵੀਡੀਓ ਦੀ ਸ਼ੁਰੂਆਤ ਵਿਚ ਦੋ ਕੁੜੀਆਂ ਵਿਚਾਲੇ ਹੱਥੋਪਾਈ ਤੇ ਝੜਪ ਹੁੰਦੀ ਹੈ। ਗੁਲਾਬੀ ਰੰਗ ਦੀ ਹੁੱਡੀ ਤੇ ਡੇਨਿਮ ਟ੍ਰਾਊਜ਼ਰ ਪਾਏ ਇਕ ਲੜਕੀ ਦੂਜੇ ਕੁੜੀ ਦੇ ਵਾਲ ਫੜ ਲੈਂਦੀ ਹੈ। ਉਹ ਦੂਜੀ ਕੁੜੀ ਨੂੰ ਜ਼ਮੀਨ ਉੱਤੇ ਝੁਕਾ ਦਿੰਦੀ ਹੈ ਤੇ ਉਸ ਦੇ ਥੱਪੜ ਮਾਰਦੀ ਹੈ। ਇਸ ਦੌਰਾਨ ਜ਼ਮੀਨ ਉੱਤੇ ਬੈਠੀ ਕੁੜੀ ਦਾ ਟੌਪ ਹਟਦਾ ਦੇਖ ਹੋਰ ਕੁੜੀਆਂ ਉਸ ਨੂੰ ਬਚਾਉਣ ਲਈ ਭੱਜਦੀਆਂ ਹਨ।

ਉੱਥੇ ਹੀ ਕਈ ਵਿਦਿਆਰਥੀ ਇਸ ਘਟਨਾ ਨੂੰ ਹੈਰਾਨੀ ਨਾਲ ਦੇਖਦੇ ਨਜ਼ਰ ਆ ਰਹੇ ਹਨ। ਨੌਜਵਾਨ ਦੋਵਾਂ ਕੁੜੀਆਂ ਦੇ ਝਗੜੇ ਵਿਚ ਦਖਲ ਤੋਂ ਝਿਜਕਦੇ ਹਨ। ਇਹ ਵੀਡੀਓ ਗ੍ਰੇਟਰ ਨੋਇਡਾ ਵੈਸਟ ਨਾਂ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਗਿਆ ਹੈ ਕਿ ਲੜਾਈ ਵਿਚ ਕੁੜੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ ਹਨ, ਦੋ ਵਿਦਿਆਰਥਣਾਂ ਦੇ ਵਿਚਾਲੇ ਜਮਕੇ ਕੁੱਟਮਾਰ ਹੋਈ। ਵੀਡੀਓ ਗ੍ਰੇਟਰ ਨੋਇਡਾ ਦੇ ਜੀਐੱਨਆਈਐੱਮਐੱਸ ਕਾਲਜ ਦਾ ਦੱਸਿਆ ਜਾ ਰਿਹਾ ਹੈ। ਦੋਵੇਂ ਕੁੜੀਆਂ ਕਿਸ ਗੱਲ ਨੂੰ ਲੈ ਕੇ ਝਗੜੀਆਂ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।


author

Baljit Singh

Content Editor

Related News