ਇਹ ਨੌਜਵਾਨ ਮੇਰਾ ਪਤੀ! ਇਥੇ ਕੁੜੀਆਂ ਮਰਜ਼ੀ ਨਾਲ ਕਰਵਾਉਂਦੀਆਂ ਵਿਆਹ, ਮੁੰਡਾ ਨਹੀਂ ਕਰ ਸਕਦਾ ਨਾ-ਨੁੱਕਰ
Tuesday, Dec 16, 2025 - 03:30 PM (IST)
ਨੈਸ਼ਨਲ ਡੈਸਕ : ਰਾਂਚੀ ਦੇ ਕਾਰੋਬਾਰੀ ਬੁੱਧ ਸਿੰਘ ਪੂਰਤੀ ਨੇ ਝਾਰਖੰਡ ਦੇ ਆਦਿਵਾਸੀ ਸਮਾਜ ਦੀ ਇੱਕ ਵਿਲੱਖਣ ਅਤੇ ਸਦੀਆਂ ਪੁਰਾਣੀ ਪਰੰਪਰਾ ਦਾ ਖੁਲਾਸਾ ਕੀਤਾ ਹੈ, ਜੋ ਔਰਤਾਂ ਨੂੰ ਅਸਾਧਾਰਨ ਅਧਿਕਾਰ ਅਤੇ ਸਤਿਕਾਰ ਪ੍ਰਦਾਨ ਕਰਦੀ ਹੈ। ਇਹ ਪਰੰਪਰਾ ਔਰਤਾਂ ਨੂੰ ਆਪਣਾ ਪਤੀ ਚੁਣਨ ਦੀ ਪੂਰੀ ਆਜ਼ਾਦੀ ਦਿੰਦੀ ਹੈ ਅਤੇ ਮਰਦਾਂ ਨੂੰ ਉਨ੍ਹਾਂ ਨੂੰ ਇਨਕਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੁੰਦਾ। ਸ਼੍ਰੀ ਬੁੱਧ ਸਿੰਘ ਪੂਰਤੀ ਦੇ ਅਨੁਸਾਰ ਉਨ੍ਹਾਂ ਦੇ ਸਮਾਜ ਵਿੱਚ ਔਰਤਾਂ ਨੂੰ "ਦੇਵੀ ਦਾ ਦਰਜਾ" ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਅੰਦਰੂਨੀ ਇੱਛਾਵਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ।
ਪੜ੍ਹੋ ਇਹ ਵੀ - 25000 ਰੁਪਏ ਕਮਾਉਣ ਵਾਲੇ ਲੋਕ ਬਣ ਸਕਦੇ ਹਨ ਕਰੋੜਪਤੀ, ਜਾਣ ਲਓ ਇਹ ਖ਼ਾਸ ਤਰੀਕਾ
ਔਰਤਾਂ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ
ਬੁੱਧ ਸਿੰਘ ਦੱਸਦੇ ਹਨ ਕਿ ਇਹ ਪਰੰਪਰਾ ਇਹ ਔਰਤਾਂ ਨੂੰ ਆਪਣੀ ਪੰਸਦ ਦਾ ਜੀਵਨ ਸਾਥੀ ਚੁਣਨ ਦੀ ਪੂਰੀ ਸ਼ਕਤੀ ਦਿੰਦੀ ਹੈ। ਜੇਕਰ ਕੋਈ ਔਰਤ ਕਿਸੇ ਦੇ ਘਰ ਵਿੱਚ ਦਾਖਲ ਹੋ ਕੇ ਐਲਾਨ ਕਰਦੀ ਹੈ ਕਿ "ਇਹ ਆਦਮੀ ਮੇਰਾ ਪਤੀ ਹੈ" ਭਾਵੇਂ ਉਹ ਆਦਮੀ ਉਸ ਔਰਤ ਨੂੰ ਨਹੀਂ ਜਾਣਦਾ ਤਾਂ ਵੀ ਉਸ ਵਿਅਕਤੀ ਨੂੰ ਉਸ ਨਾਲ ਵਿਆਹ ਕਰਨਾ ਪਵੇਗਾ। ਔਰਤ ਦੇ ਇਸ ਫੈਸਲੇ ਨੂੰ ਮਰਦ ਇਨਕਾਰ ਨਹੀਂ ਕਰ ਸਕਦਾ, ਕਿਉਂਕਿ ਪੂਰਾ ਸਮਾਜ ਇਸ ਔਰਤ ਦੇ ਨਾਲ ਖੜ੍ਹਾ ਹੈ ਅਤੇ ਪੰਚਾਇਤ ਹਮੇਸ਼ਾ ਔਰਤ ਦੇ ਹੱਕ ਵਿੱਚ ਫੈਸਲਾ ਦਿੰਦੀ ਹੈ।
ਪੜ੍ਹੋ ਇਹ ਵੀ - ਅੱਜ ਤੋਂ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!
ਇਨਕਾਰ ਕਰਨ ਦੀ ਸੂਰਤ ਵਿੱਚ ਜਾਇਦਾਦ ਦਾ 50% ਅਧਿਕਾਰ
ਜੇਕਰ ਕਿਸੇ ਕਾਰਨ ਕਰਕੇ ਮਰਦ ਕਿਸੇ ਔਰਤ ਨਾਲ ਵਿਆਹ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਔਰਤ ਨੂੰ ਇੱਕ ਮਹੱਤਵਪੂਰਨ ਅਧਿਕਾਰ ਪ੍ਰਾਪਤ ਹੁੰਦਾ ਹੈ। ਉਦਾਹਰਣ ਵਜੋਂ ਜੇਕਰ ਮਰਦ ਵਿਆਹ ਲਈ ਇਨਕਾਰ ਕਰਦਾ ਹੈ, ਤਾਂ ਔਰਤ ਨੂੰ ਮਰਦ ਦੀ ਜਾਇਦਾਦ ਦਾ ਪੂਰਾ 50% ਹਿੱਸਾ ਦਿੱਤਾ ਜਾਵੇਗਾ। ਔਰਤ ਪੂਰੇ ਸਤਿਕਾਰ ਨਾਲ ਇੱਕੋ ਘਰ ਵਿੱਚ ਰਹੇਗੀ। ਇਹ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ, ਜਿੱਥੇ ਔਰਤ ਜਾਇਦਾਦ ਦਾ 50% ਹਿੱਸਾ ਪਾਉਂਦੀ ਹੈ।
ਪੜ੍ਹੋ ਇਹ ਵੀ - ਸਕੂਲਾਂ ਦਾ ਬਦਲਿਆ ਸਮਾਂ, ਜਾਣੋ 8ਵੀਂ ਤੱਕ ਦੇ ਬੱਚਿਆਂ ਦੀ ਕੀ ਹੈ ਨਵੀਂ Timing
ਵੱਖਰੇ ਰਹਿਣ 'ਤੇ ਵੀ ਘਰੋਂ ਨਹੀਂ ਕੱਢ ਸਕਦੈ
ਇਸ ਦੇ ਬਾਵਜੂਦ ਜੇਕਰ ਮਰਦ ਫਿਰ ਵੀ ਵਿਆਹ ਕਰਨ ਜਾਂ ਇਕੱਠੇ ਰਹਿਣ ਤੋਂ ਇਨਕਾਰ ਕਰਦਾ ਹੈ ਤਾਂ ਔਰਤ ਨੂੰ ਘਰੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਔਰਤ ਨੂੰ ਉਸੇ ਘਰ ਵਿੱਚ ਇੱਕ ਵੱਖਰਾ ਕਮਰਾ ਦਿੱਤਾ ਜਾਂਦਾ ਹੈ, ਜਿੱਥੇ ਉਹ ਆਰਾਮ ਨਾਲ ਰਹਿ ਸਕਦੀ ਹੈ। ਮਰਦ ਵੀ ਇੱਕ ਵੱਖਰੇ ਕਮਰੇ ਵਿੱਚ ਰਹਿੰਦਾ ਹੈ ਪਰ ਕੋਈ ਵੀ ਔਰਤ ਨੂੰ ਘਰੋਂ ਨਹੀਂ ਕੱਢ ਸਕਦਾ। ਇਸ ਤਰ੍ਹਾਂ ਕਬਾਇਲੀ ਸਮਾਜ ਵਿੱਚ ਔਰਤਾਂ ਨੂੰ ਆਪਣੇ ਪਤੀਆਂ ਦੀ ਚੋਣ ਕਰਨ ਵਿੱਚ ਬਹੁਤ ਆਜ਼ਾਦੀ ਅਤੇ ਸਤਿਕਾਰ ਦਿੱਤਾ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਪਰਮਾਤਮਾ ਦੇ ਹੁਕਮ ਜਾਂ ਦਿਲ ਦੀ ਇੱਛਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਬਣ ਰਿਹਾ ਦੁਰਲੱਭ ਸੰਯੋਗ, ਭੁੱਲ ਕੇ ਨਾ ਕਰੋ ਇਹ ਗਲਤੀਆਂ
