ਉੜੀ ''ਚ ਫਿਰ ਗੂੰਜਿਆ ‘ਹਾਉਜ ਦਿ ਜੋਸ਼’, ਭਾਰਤੀ ਜਵਾਨਾਂ ਦਾ ਧੰਨਵਾਦ ਕਰਣ ਪੁੱਜੇ ਵਿੱਕੀ ਕੌਸ਼ਲ

Tuesday, Mar 09, 2021 - 01:15 AM (IST)

ਉੜੀ ''ਚ ਫਿਰ ਗੂੰਜਿਆ ‘ਹਾਉਜ ਦਿ ਜੋਸ਼’, ਭਾਰਤੀ ਜਵਾਨਾਂ ਦਾ ਧੰਨਵਾਦ ਕਰਣ ਪੁੱਜੇ ਵਿੱਕੀ ਕੌਸ਼ਲ

ਨੈਸ਼ਨਲ ਡੈਸਕ :  ਭਾਰਤੀ ਫੌਜ ਦੇ ਕਸ਼ਮੀਰ ਸਥਿਤ ਉੜੀ ਬੇਸ ਕੈਂਪ ਦੇ ਜਵਾਨਾਂ ਦਾ ਜੋਸ਼ ਉਸ ਸਮੇਂ ਹੋਰ ਹਾਈ ਹੋ ਗਿਆ ਜਦੋਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਉਨ੍ਹਾਂ ਨੂੰ ਮਿਲਣ ਪੁੱਜੇ। ਉੜੀ- ਦਿ ਸਰਜੀਕਲ ਸਟਰਾਈਕ' ਫਿਲਮ ਦੇ ਦੋ ਸਾਲ ਪੂਰੇ ਹੋਣ 'ਤੇ ਵਿੱਕੀ ਕੌਸ਼ਲ ਨੇ ਜਵਾਨਾਂ ਨਾਲ ਮੁਲਾਕਾਤ ਕਰ ਉਨ੍ਹਾਂ ਦਾ ਧੰਨਵਾਦ ਕੀਤਾ। ਉੜੀ- ਦਿ ਸਰਜੀਕਲ ਸਟਰਾਈਕ ਨੇ ਵਿੱਕੀ ਕੌਸ਼ਲ ਦਾ ਪੂਰਾ ਕਰੀਅਰ ਹੀ ਬਦਲ ਦਿੱਤਾ ਸੀ, ਇਸ ਦੇ ਲਈ ਉਨ੍ਹਾਂ ਨੇ ਰਾਸ਼ਟਰੀ ਇਨਾਮ ਵੀ ਜਿੱਤਿਆ ਸੀ।

ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੁੱਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਮੈਨੂੰ ਉੜੀ ਬੇਸ ਕੈਂਪ, ਕਸ਼ਮੀਰ ਵਿੱਚ ਸੱਦਣ ਲਈ ਭਾਰਤੀ ਫੌਜ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਮੈਨੂੰ ਸਥਾਨਕ ਲੋਕਾਂ ਦੇ ਨਾਲ ਇੱਕ ਦਿਨ ਬਤੀਤ ਕਰਨ ਦਾ ਮੌਕਾ ਦਿੱਤਾ। ਇਹ ਸਾਰੇ ਲੋਕ ਗਰਮਜੋਸ਼ੀ ਅਤੇ ਅਨੌਖੇ ਪ੍ਰਤੀਭਾ ਨਾਲ ਭਰੇ ਹੋਏ ਹਨ। ਸਾਡੀ ਮਹਾਨ ਫੌਜ ਦੇ ਵਿੱਚ ਹੋਣਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਹੈ।  ਧੰਨਵਾਦ, ਜੈ ਹਿੰਦ।
 


author

Inder Prajapati

Content Editor

Related News