ਮਹਾਕੁੰਭ ''ਚ ਪਹੁੰਚੇ ਅਦਾਕਾਰ ਵਿੱਕੀ ਕੌਸ਼ਲ, ਕਿਹਾ- ਬਹੁਤ ਵਧੀਆ ਮਹਿਸੂਸ ਕਰ ਰਿਹਾ
Friday, Feb 14, 2025 - 01:53 PM (IST)
![ਮਹਾਕੁੰਭ ''ਚ ਪਹੁੰਚੇ ਅਦਾਕਾਰ ਵਿੱਕੀ ਕੌਸ਼ਲ, ਕਿਹਾ- ਬਹੁਤ ਵਧੀਆ ਮਹਿਸੂਸ ਕਰ ਰਿਹਾ](https://static.jagbani.com/multimedia/2025_2image_13_44_000323781vicky.jpg)
ਐਂਟਰਟੇਨਮੈਂਟ ਡੈਸਕ : ਮਹਾਕੁੰਭ ਦੇ 32ਵੇਂ ਦਿਨ ਵੀ ਪ੍ਰਯਾਗਰਾਜ ‘ਚ ਦੁਨੀਆ ਭਰ ਤੋਂ ਕਰੋੜਾਂ ਸ਼ਰਧਾਲੂ ਪਹੁੰਚੇ ਅਤੇ ਸੰਗਮ 'ਚ ਇਸ਼ਨਾਨ ਕਰ ਰਹੇ ਹਨ। ਹੁਣ ਤੱਕ 49 ਕਰੋੜ ਤੋਂ ਵੱਧ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਮਾਘੀ ਪੂਰਨਿਮਾ ‘ਤੇ 2 ਕਰੋੜ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। ਬੀਤੇ ਦਿਨੀਂ ਬਾੱਲੀਵੁਡ ਅਦਾਕਾਰ ਵਿੱਕੀ ਕੌਸ਼ਲ ਵੀ ਪ੍ਰਯਾਗਰਾਜ ਪਹੰਚੇ ਸਨ।
ਬਹੁਤ ਵਧੀਆ ਮਹਿਸੂਸ ਕਰ ਰਿਹੈ : ਵਿੱਕੀ ਕੌਸ਼ਲ
ਅਦਾਕਾਰ ਵਿੱਕੀ ਕੌਸ਼ਲ ਨੇ ਕਿਹਾ ਕਿ, ''ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ। ਅਸੀਂ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਸਾਨੂੰ ਇੱਥੇ ਆਉਣ ਦਾ ਮੌਕਾ ਕਦੋਂ ਮਿਲੇਗਾ। ਅਸੀਂ ਬਹੁਤ ਭਾਗਿਆਸ਼ਾਲੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਮਹਾਕੁੰਭ ਦਾ ਹਿੱਸਾ ਬਣ ਰਹੇ ਹਾਂ।”
ਛੱਤੀਸਗੜ੍ਹ CM ਪਹੁੰਚੇ ਪ੍ਰਯਾਗਰਾਜ
ਦੱਸ ਦਈਏ ਕਿ ਛੱਤੀਸਗੜ੍ਹ ਦੇ CM ਵਿਸ਼ਨੂੰ ਦੇਵ ਸਾਈਂ, ਰਾਜਪਾਲ ਰਮੇਨ ਡੇਕਾ, ਵਿਧਾਨ ਸਭਾ ਸਪੀਕਰ ਰਮਨ ਸਿੰਘ ਅਤੇ ਪਾਰਟੀ ਦੇ ਵਿਧਾਇਕ ਮਹਾਕੁੰਭ 'ਚ ਪਹੁੰਚੇ ਹਨ, ਜਿੱਥੇ ਉਹ ਸੰਗਮ 'ਚ ਇਸ਼ਨਾਨ ਕਰਨਗੇ। ਕਾਂਗਰਸ ਨੇਤਾ ਸਚਿਨ ਸਚਿਨ ਪਾਇਲਟ ਵੀ ਮਹਾਕੁੰਭ ‘ਚ ਪਹੁੰਚ ਚੁੱਕੇ ਹਨ।