''ਆਪ'' ਆਗੂ ਅਨੁਰਾਗ ਢਾਂਡਾ ਨੇ ਚੋਣ ਕਮਿਸ਼ਨ ''ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ''''ਫੜੀ ਗਈ EC ਦੀ ਚੋਰੀ...''''
Sunday, Aug 17, 2025 - 03:12 PM (IST)

ਨੈਸ਼ਨਲ ਡੈਸਕ- ਬੀਤੇ ਕੁਝ ਦਿਨਾਂ ਤੋਂ ਬਿਹਾਰ 'ਚ ਵੋਟਰ ਸੂਚੀਆਂ ਤੇ SIR ਮੁੱਦੇ 'ਤੇ ਸਿਆਸਤ ਭਖੀ ਹੋਈ ਹੈ। ਵਿਰੋਧੀ ਪਾਰਟੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਚੋਣ ਕਮਿਸ਼ਨ ਭਾਜਪਾ ਸਰਕਾਰ ਨਾਲ ਮਿਲੀ ਹੋਈ ਹੈ ਤੇ ਇਸੇ ਕਾਰਨ ਉਨ੍ਹਾਂ ਵੱਲੋਂ ਭਾਜਪਾ 'ਤੇ ਵੋਟ ਚੋਰੀ ਵਰਗੇ ਇਲ਼ਜ਼ਾਮ ਵੀ ਲਗਾਏ ਜਾ ਰਹੇ ਹਨ। ਇਸੇ ਕਾਰਨ ਲੋਕ ਸਭਾ ਦਾ ਮਾਨਸੂਨ ਸੈਸ਼ਨ ਦਾ ਜ਼ਿਆਦਾਤਰ ਸਮਾਂ ਵੀ ਇਸੇ ਮੁੱਦੇ 'ਤੇ ਬਹਿਸ ਦੀ ਭੇਂਟ ਚੜ੍ਹ ਚੁੱਕਾ ਹੈ।
ਇਸ ਮੁੱਦੇ 'ਤੇ ਹੁਣ ਹਰਿਆਣਾ ਦੇ ਰੋਹਤਕ ਤੋਂ 'ਆਪ' ਆਗੂ ਅਨੁਰਾਗ ਢਾਂਡਾ ਨੇ ਵੀ ਚੋਣ ਕਮਿਸ਼ਨ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਆਪਣੀ ਜ਼ਿੰਮੇਵਾਰੀ ਰਾਜਨੀਤਿਕ ਪਾਰਟੀਆਂ 'ਤੇ ਮੜ੍ਹਨਾ ਚਾਹੁੰਦਾ ਹੈ। ਚੋਣ ਕਮਿਸ਼ਨ ਦੀ ਚੋਰੀ ਵੀ ਫੜੀ ਗਈ ਹੈ, ਜਿਸ ਕਾਰਨ ਚੋਣ ਕਮਿਸ਼ਨ ਹੁਣ ਸ਼ਰਮਿੰਦਾ ਮਹਿਸੂਸ ਕਰ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨਾਲ ਚੋਣ ਕਮਿਸ਼ਨ ਦੀ ਮਿਲੀਭੁਗਤ ਜਗ-ਜਾਹਿਰ ਹੋ ਗਈ ਹੈ, ਜਿਸ ਕਾਰਨ ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ 'ਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਅਧਿਆਪਕਾਂ ਨੂੰ 'ਆਪ' ਸਰਕਾਰ ਦੌਰਾਨ ਸਿਖਲਾਈ ਲਈ ਵਿਦੇਸ਼ ਭੇਜਿਆ ਜਾਂਦਾ ਸੀ, ਅੱਜ ਭਾਜਪਾ ਉਨ੍ਹਾਂ ਹੀ ਅਧਿਆਪਕਾਂ ਨੂੰ ਚੋਣ ਰੈਲੀਆਂ ਵਿੱਚ ਵਰਤ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜੇਕਰ ਤੁਸੀਂ ਵੋਟਾਂ ਚੋਰੀ ਕਰ ਕੇ ਸਰਕਾਰ ਬਣਾਉਂਦੇ ਹੋ ਤਾਂ ਲੋਕ ਤੁਹਾਡੀਆਂ ਰੈਲੀਆਂ ਵਿੱਚ ਨਹੀਂ ਆਉਣਗੇ।
#WATCH | Rohtak, Haryana | AAP leader Anurag Dhanda says, "The Election Commission wants to put the blame of its own responsibility on political parties... The Election Commission's theft has also been caught, which is why the Election Commission is feeling embarrassed. Now, its… pic.twitter.com/OFCF9VE4YO
— ANI (@ANI) August 17, 2025
ਉਨ੍ਹਾਂ ਚੋਣ ਕਮਿਸ਼ਨ ਬਾਰੇ ਕਿਹਾ ਕਿ ਚੋਣ ਕਮਿਸ਼ਨ ਦਾ ਕੰਮ ਹੁੰਦਾ ਹੈ ਕਿ ਉਹ ਚੋਣਾਂ 'ਚ ਨਿਰਪੱਖ ਰਹਿ ਕੇ ਆਪਣਾ ਕੰਮ ਸੁਚਾਰੂ ਢੰਗ ਨਾਲ ਕਰੇ। ਪਰ ਭਾਜਪਾ ਨੇ ਚੋਣ ਕਮਿਸ਼ਨ ਨੂੰ ਵੀ ਆਪਣੇ ਅਧੀਨ ਲੈ ਲਿਆ ਹੈ ਤੇ ਇਸੇ ਮਿਲੀਭੁਗਤ ਨਾਲ ਹੀ ਉਨ੍ਹਾਂ ਨੇ ਦਿੱਲੀ 'ਚ ਜਿੱਤ ਹਾਸਲ ਕੀਤੀ ਹੈ। ਜੇਕਰ ਉਨ੍ਹਾਂ ਨੇ ਇਹ ਜਿੱਤ ਜਾਇਜ਼ ਤਰੀਕੇ ਨਾਲ ਹਾਸਲ ਕੀਤੀ ਹੁੰਦੀ ਤਾਂ ਅੱਜ ਦਿੱਲੀ 'ਚ ਹੋਣ ਵਾਲੀ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ 'ਚ ਸਮਰਥਕਾਂ ਦੀ ਭੀੜ ਹੁੰਦੀ, ਪਰ ਅਜਿਹਾ ਨਹੀਂ ਹੈ।
ਇਹ ਵੀ ਪੜ੍ਹੋ- ਸਿਰਫ਼ 90 ਸਕਿੰਟਾਂ 'ਚ 17 ਕਰੋੜ ਦੇ ਗਹਿਣੇ ਗ਼ਾਇਬ ! ਹੋਸ਼ ਉਡਾ ਦੇਵੇਗਾ ਚੋਰਾਂ ਦਾ ਇਹ ਕਾਰਨਾਮਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e