ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਦੇ ਕਾਫਲੇ ਨਾਲ ਵਾਪਰਿਆ ਹਾਦਸਾ

Saturday, Jul 20, 2024 - 07:12 PM (IST)

ਪੀਲੀਭੀਤ : ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਜਿਤਿਨ ਪ੍ਰਸਾਦ ਦੇ ਕਾਫਲੇ ਦੀਆਂ ਗੱਡੀਆਂ ਸ਼ਨੀਵਾਰ ਨੂੰ ਆਪਸ ਵਿਚ ਟਕਰਾ ਗਈਆਂ। ਹਾਲਾਂਕਿ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 

ਕਾਫ਼ਲੇ ਵਿੱਚ ਸ਼ਾਮਲ ਕੇਂਦਰੀ ਮੰਤਰੀ ਦੇ ਨਿੱਜੀ ਸਕੱਤਰ ਸ਼ਸ਼ੀ ਮੋਹਨ ਅਤੇ ਕਿਸਾਨ ਆਗੂ ਦੇਵ ਸਵਰੂਪ ਪਟੇਲ ਨੇ ਪੀਟੀਆਈ ਨੂੰ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਜਤਿਨ ਪ੍ਰਸਾਦ ਅਗਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਬਿਨਾਂ ਕਿਸੇ ਦੇਰੀ ਤੋਂ ਇੱਕ ਹੋਰ ਕਾਰ ਵਿੱਚ ਰਵਾਨਾ ਹੋ ਗਏ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਸ਼ਸ਼ੀ ਮੋਹਨ ਅਨੁਸਾਰ ਜਿਤਿਨ ਪ੍ਰਸਾਦ ਦਾ ਕਾਫਲਾ ਮਝੋਲਾ ਤੋਂ ਬਿਰਹਾਨੀ ਵੱਲ ਜਾ ਰਿਹਾ ਸੀ ਜਦੋਂ ਉਨ੍ਹਾਂ ਦੇ ਕਾਫਲੇ 'ਚ ਚੱਲ ਰਹੀਆਂ ਤਿੰਨ ਗੱਡੀਆਂ ਆਪਸ 'ਚ ਟਕਰਾ ਗਈਆਂ। ਉਨ੍ਹਾਂ ਕਿਹਾ ਕਿ ਜਿਸ ਗੱਡੀ ਵਿੱਚ ਮੰਤਰੀ ਸਫ਼ਰ ਕਰ ਰਹੇ ਸਨ, ਉਸ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸ਼ਸ਼ੀ ਮੋਹਨ ਨੇ ਦੱਸਿਆ ਕਿ ਜਿਤਿਨ ਪ੍ਰਸਾਦ ਆਪਣੇ ਸੰਸਦੀ ਖੇਤਰ ਪੀਲੀਭੀਤ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ। ਇਸ ਦੇ ਨਾਲ ਹੀ ਜਿਤਿਨ ਪ੍ਰਸਾਦ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਸਮੱਸਿਆਵਾਂ ਜਾਣਨ ਤੋਂ ਬਾਅਦ ਪੂਰੇ ਮਾਮਲੇ 'ਚ ਲੋਕਾਂ ਦੀ ਮਦਦ ਲਈ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਉੱਚ ਲੀਡਰਸ਼ਿਪ ਨੂੰ ਵੀ ਜਾਣੂ ਕਰਵਾਉਣਗੇ।


Baljit Singh

Content Editor

Related News