'ਵੀਰ ਬਾਲ ਦਿਵਸ' ਮੌਕੇ ਬੋਲੇ PM ਮੋਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਯਾਦ ਕਰ ਕਹੀਆਂ ਅਹਿਮ ਗੱਲਾਂ
Monday, Dec 26, 2022 - 02:07 PM (IST)
ਨਵੀਂ ਦਿੱਲੀ- ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 'ਵੀਰ ਬਾਲ ਦਿਵਸ' ਸਮਾਗਮ ਅੱਜ ਯਾਨੀ ਕਿ 26 ਦਸੰਬਰ ਨੂੰ ਦਿੱਲੀ ਵਿਖੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਆਯੋਜਨ ਕੀਤਾ ਗਿਆ ਹੈ। ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਅੱਜ ਦੇ ਦਿਨ ਯਾਦਗਾਰ ਬਣ ਗਿਆ ਹੈ। ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ- ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 'ਵੀਰ ਬਾਲ ਦਿਵਸ' ਸਮਾਗਮ, ਛੋਟੇ ਬੱਚਿਆਂ ਨੇ ਕੀਤਾ ਸ਼ਬਦ ਕੀਰਤਨ
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਿਤ ਦੀ ਸ਼ੁਰੂਆਤ ਫਤਿਹ ਦੀ ਸਾਂਝ ਨਾਲ ਕੀਤੀ। ਉਨ੍ਹਾਂ ਕਿਹਾ ਕਿ ਵੀਰ ਬਾਲ ਦਿਵਸ ਸਾਨੂੰ ਦੱਸੇਗਾ ਕਿ ਭਾਰਤ ਕੀ ਹੈ, ਭਾਰਤ ਦੀ ਪਛਾਣ ਕੀ ਹੈ। ਅੱਜ ਦੇਸ਼ ਪਹਿਲਾ ਵੀਰ ਬਾਲ ਦਿਵਸ ਮਨਾ ਰਿਹਾ ਹੈ। ਜਿਸ ਦਿਨ ਨੂੰ, ਜਿਸ ਬਲੀਦਾਨ ਨੂੰ ਅਸੀਂ ਪੀੜ੍ਹੀਆਂ ਤੋਂ ਯਾਦ ਕਰਦੇ ਆਏ ਹਾਂ, ਅੱਜ ਇਕ ਰਾਸ਼ਟਰ ਦੇ ਰੂਪ ਵਿਚ ਉਸ ਨੂੰ ਇਕਜੁਟ ਨਮਨ ਕਰਨ ਲਈ ਇਕ ਨਵੀਂ ਸ਼ੁਰੂਆਤ ਹੋ ਰਹੀ ਹੈ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਦਾ ਅਨੋਖਾ ਫ਼ਰਮਾਨ, ਸਵੇਰੇ 4.30 ਉੱਠਣਗੇ ਵਿਦਿਆਰਥੀ, ਵਟਸਐਪ 'ਤੇ ਲਈ ਜਾਵੇਗੀ ਫੀਡਬੈਕ
Tributes to the Sahibzades on Veer Baal Diwas. They epitomised courage, valour and sacrifice. https://t.co/PPBvJJnXzS
— Narendra Modi (@narendramodi) December 26, 2022
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੀਰ ਬਾਲ ਦਿਵਸ ਸਾਨੂੰ ਯਾਦ ਦਿਵਾਏਗਾ ਕਿ ਦਸ ਗੁਰੂਆਂ ਦਾ ਯੋਗਦਾਨ ਕੀ ਹੈ, ਦੇਸ਼ ਦੇ ਆਤਮ-ਸਨਮਾਨ ਲਈ ਸਿੱਖ ਪਰੰਪਰਾ ਦਾ ਬਲੀਦਾਨ ਕੀ ਹੈ। ਮੈਂ ਵੀਰ ਸਾਹਿਬਜ਼ਾਦਿਆਂ ਦੇ ਚਰਨਾਂ ਵਿਚ ਨਮਨ ਕਰਦਾ ਹਾਂ। ਇਸ ਨੂੰ ਮੈਂ ਆਪਣੀ ਸਰਕਾਰ ਦਾ ਸੌਭਾਗ ਮੰਨਦਾ ਹਾਂ ਕਿ ਅੱਜ 26 ਦਸੰਬਰ ਦੇ ਦਿਨ ਨੂੰ ਵੀਰ ਬਾਲ ਦਿਵਸ ਦੇ ਤੌਰ 'ਤੇ ਐਲਾਨ ਕਰਨ ਦਾ ਮੌਕਾ ਮਿਲਿਆ। ਮੈਂ ਪਿਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਦੇ ਚਰਨਾਂ 'ਚ ਆਪਣਾ ਸੀਸ ਝੁਕਾਉਂਦਾ ਹਾਂ।
ਇਹ ਵੀ ਪੜ੍ਹੋ- PM ਮੋਦੀ ਦੀ ਚਿਤਾਵਨੀ; ਕੋਰੋਨਾ ਵਧ ਰਿਹੈ, ਮਾਸਕ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਦਾ ਰੱਖੋ ਧਿਆਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਵਿਚ ਸਾਡੇ ਲਈ ਵੱਡਾ ਉਪਦੇਸ਼ ਲੁੱਕਿਆ ਹੋਇਆ ਹੈ। ਭਾਰਤ ਦੇ ਵੀਰ ਬਾਲਕ, ਮੌਤ ਤੋਂ ਨਹੀਂ ਡਰੇ। ਉਹ ਕੰਧ ਵਿਚ ਜ਼ਿੰਦਾ ਚਿਣਵਾ ਦਿੱਤੇ ਗਏ। ਉਸ ਦੌਰ ਦੀ ਕਲਪਨਾ ਕਰੋ। ਔਰੰਗਜ਼ੇਬ ਦੇ ਆਤੰਕ ਖ਼ਿਲਾਫ਼ ਭਾਰਤ ਨੂੰ ਬਦਲਣ ਦੇ ਉਨ੍ਹਾਂ ਦੇ ਮਨਸੂਬਿਆਂ ਖ਼ਿਲਾਫ ਗੁਰੂ ਗੋਬਿੰਦ ਸਿੰਘ ਜੀ, ਪਹਾੜ ਵਾਂਗ ਖੜ੍ਹੇ ਸਨ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਵਰਗੇ ਨਿੱਕੀ ਉਮਰ ਦੇ ਬਾਲਕਾਂ ਨਾਲ ਔਰੰਗਜ਼ੇਬ ਅਤੇ ਉਸ ਦੀ ਸਲਤਨਤ ਦੀ ਕੀ ਦੁਸ਼ਮਣੀ ਹੋ ਸਕਦੀ ਸੀ? ਔਰੰਗਜ਼ੇਬ ਅਤੇ ਉਸ ਦੇ ਲੋਕ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਧਰਮ ਤਲਵਾਰ ਦੇ ਜ਼ੋਰ 'ਤੇ ਬਦਲਣਾ ਚਾਹੁੰਦੇ ਸਨ।
ਇਹ ਵੀ ਪੜ੍ਹੋ- ਕੇਂਦਰ ਦਾ ਸੂਬਿਆਂ ਨੂੰ ਨਿਰਦੇਸ਼, ਹਸਪਤਾਲਾਂ 'ਚ ਆਕਸੀਜਨ ਅਤੇ ਵੈਂਟੀਲੇਟਰਾਂ ਦੀ ਨਾ ਹੋਵੇ ਕਮੀ