ਵੀਨਾ ਮਲਿਕ ਨੇ ਕੀਤੀ ਪੀ.ਐੱਮ. ਮੋਦੀ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ, ਵੀਡੀਓ ਵਾਇਰਲ

07/05/2017 3:01:04 PM

ਨਵੀਂ ਦਿੱਲੀ/ਪਾਕਿਸਤਾਨ— ਆਪਣੇ ਹੌਟ ਅੰਦਾਜ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਆਪਣੇ ਨਿਊਜ਼ ਸ਼ੋਅ 'ਚ ਭਾਰਤ ਨੂੰ ਲੈ ਕੇ ਬੇਹੱਦ ਤਲੱਖ ਨਜ਼ਰ ਆ ਰਹੀ ਵੀਨਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਇਜ਼ਰਾਇਲ ਯਾਤਰਾ 'ਤੇ ਕਮੈਂਟ ਕਰਦੇ ਹੋਏ ਕਿਹਾ ਕਿ ਸੱਪ ਸਪੌਲੇ ਨੂੰ ਮਿਲਣ ਜਾ ਰਿਹਾ ਹੈ ਜਾਂ ਉਂਝ ਕਹੋ ਕਿ ਮੋਦੀ ਆਪਣੇ ਵੱਡੇ ਅੱਬੂ ਨੂੰ ਮਿਲਣ ਜਾ ਰਹੇ ਹਨ। 
 

ਇਸ ਦੇ ਨਾਲ ਹੀ ਵੀਨਾ ਨੇ ਭਾਰਤ ਨੂੰ ਮੁਸਲਮਾਨਾਂ 'ਤੇ ਜ਼ੁਰਮ ਕਰਨ ਵਾਲਾ ਦੇਸ਼ ਕਰਾਰ ਦੇ ਦਿੱਤਾ। ਵੀਨਾ ਨੇ ਕਿਹਾ ਕਿ ਜ਼ਮੀਨ 'ਤੇ ਵੱਸਣ ਵਾਲੇ 2 ਸ਼ੈਤਾਨੀ ਦੇਸ਼ਾਂ ਦੀ ਗੱਲ ਕਰ ਲਵੋ, ਜਿਨ੍ਹਾਂ ਦੇ ਮਕਸਦ ਸਿਰਫ ਮੁਸਲਮਾਨਾਂ ਦੀ ਬਰਬਾਦੀ ਹੈ। ਦੋਵੇਂ ਦੇਸ਼ ਮੁਸਲਮਾਨਾਂ ਦੇ ਖੂਨ ਦੇ ਪਿਆਸੇ ਹਨ, ਜੀ ਹਾਂ ਮੈਂ ਗੱਲ ਕਰ ਰਹੀ ਹਾਂ ਭਾਰਤ ਅਤੇ ਇਜ਼ਰਾਇਲ ਦੀ। ਇਹ ਦੋਵੇਂ ਦੇਸ਼ ਆਤਮਾ ਤੋਂ ਇਕ ਹੀ ਹਨ। ਭਾਰਤ ਨੇ ਕਸ਼ਮੀਰ 'ਚ ਬੇਗੁਨਾਹ ਕਸ਼ਮੀਰੀਆਂ 'ਤੇ ਜ਼ੁਰਮ ਅਤੇ ਹਿੰਸਾ ਦੀ ਹੱਦ ਕਰ ਰੱਖੀ ਹੈ ਅਤੇ ਇਜ਼ਰਾਇਲ ਨੇ ਫਿਲੀਸਤੀਨ 'ਚ ਵੀ ਇਹ ਹੀ ਹਾਲ ਕਰ ਰੱਖਿਆ ਹੈ। ਇਸ ਪ੍ਰੋਗਰਾਮ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਵੀਨਾ ਮਲਿਕ ਸਮੇਤ ਕਈ ਸਾਲਾਂ ਤੱਕ ਭਾਰਤ 'ਚ ਕੰਮ ਚੁਕੀ ਹੈ। ਉਹ ਭਾਰਤ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ਬਿਗ ਬੌਸ 'ਚ ਨਜ਼ਰ ਆ ਚੁਕੀ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਮੂੰਹ ਤੋਂ ਭਾਰਤ ਲਈ ਅਜਿਹੀਆਂ ਗੱਲਾਂ ਸੁਣਨਾ ਹੈਰਾਨੀ ਦੀ ਗੱਲ ਹੈ।


Related News