ਵਾਰਾਨਸੀ ’ਚ ਮੁੱਖ ਮੰਤਰੀ ਯੋਗੀ ਨੇ DRDO ਹਸਪਤਾਲ ਦਾ ਲਿਆ ਜਾਇਜ਼ਾ

05/09/2021 5:37:56 PM

ਵਾਰਾਨਸੀ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਯਾਨੀ ਕਿ ਐਤਵਾਰ ਨੂੰ ਨਵੇਂ ਬਣੇ ਕੋਵਿਡ ਡੀ. ਆਰ. ਡੀ. ਓ. ਕੋਵਿਡ ਹਸਪਤਾਲ ਦਾ ਨਿਰੀਖਣ ਕਰਨ ਲਈ ਵਾਰਾਨਸੀ ਪਹੁੰਚੇ। ਇਸ ਹਸਪਤਾਲ ’ਚ 750 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ। ਉੱਥੇ ਹੀ 500 ਬੈੱਡ ਆਕਸੀਜਨ ਨਾਲ ਤਾਂ 250 ਬੈੱਡ ਵੈਂਟੀਲੇਟਰ ਨਾਲ ਲੈੱਸ ਹਨ। ਮੁੱਖ ਮੰਤਰੀ ਯੋਗੀ ਅੱਜ ਹੀ ਇਸ ਨੂੰ ਲੈ ਕੇ ਬੈਠਕ ਕਰ ਰਹੇ ਹਨ। ਬੈਠਕ ਮਗਰੋਂ ਉਹ ਮੀਡੀਆ ਨਾਲ ਰੂ-ਬ-ਰੂ ਹੋਣਗੇ।

PunjabKesari

ਦੱਸ ਦੇਈਏ ਕਿ ਮੁੱਖ ਮੰਤਰੀ ਦੇ ਟਿਕਰੀ ਪਿੰਡ ਦੇ ਹੋਮ ਆਈਸੋਲੇਸ਼ਨ ’ਚ ਰਹਿਣ ਵਾਲੇ ਮਰੀਜ਼ਾਂ ਨੂੰ ਵੀ ਮਿਲਣ ਜਾਣ ਦੀ ਉਮੀਦ ਹੈ। ਸਰਕਾਰ ਦੀ ਮੰਸ਼ਾ ਹੈ ਕਿ ਵੱਧਦੇ ਕੋਰੋਨਾ ਨੂੰ ਛੇਤੀ ਤੋਂ ਛੇਤੀ ਕਾਬੂ ਪਾ ਲਿਆ ਜਾਵੇ। ਇਸ ਲਈ ਸਰਕਾਰ ਨੇ ਹਰ ਗ੍ਰਾਮ ਪੰਚਾਇਤ ਵਿਚ ਨਿਗਰਾਨੀ ਕਮੇਟੀ ਬਣਾਈ ਗਈ ਹੈ। ਸਾਰਿਆਂ ਨੂੰ ਥਰਮਾਮੀਟਰ, ਆਕਸੀਮੀਟਰ ਅਤੇ ਜ਼ਰੂਰੀ ਯੰਤਰ ਦਿੱਤੇ ਜਾ ਸਕਣ। ਜ਼ਰੂਰਤ ਪੈਣ ’ਤੇ ਆਰ. ਟੀ-ਪੀ. ਸੀ. ਆਰ. ਅਤੇ ਕਮਿਊਨਿਟੀ ਸੈਂਟਰ ਬਣਾਉਣ ਅਤੇ ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਨੂੰ ਮੈਡੀਕਲ ਕਿੱਟ ਦੇਣ ਦੀ ਯੋਜਨਾ ਹੈ।


Tanu

Content Editor

Related News