ਮਹਿਲਾ ਰਾਖਵਾਂਕਰਨ ਲਾਗੂ ਕਰਨ ਤੇ ‘ਵੰਦੇ ਮਾਤਰਮ’ ਦੇ ਪੂਰਨ ਗਾਇਨ ਦਾ ਸਮਰਥਨ ਕਰਨ ਰਾਹੁਲ : ਭਾਜਪਾ
Monday, Aug 24, 2026 - 07:48 AM (IST)
ਨਵੀਂ ਦਿੱਲੀ (ਏਜੰਸੀ) - ਭਾਜਪਾ ਦੀ ਕੌਮੀ ਜਨਰਲ ਸਕੱਤਰ ਸਮ੍ਰਿਤੀ ਇਰਾਨੀ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਤੋਂ ਔਰਤਾਂ ਦੇ ਸਮਰਥਨ ’ਚ ਦਿੱਤੇ ਆਪਣੇ ਬਿਆਨਾਂ ਨੂੰ ਅਮਲ ’ਚ ਲਿਆਉਣ ਲਈ ਸੰਸਦ ਅਤੇ ਵਿਧਾਨ ਸਭਾਵਾਂ ’ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਲਾਗੂ ਕਰਨ ਦਾ ਸਮਰਥਨ ਕਰਨ ਅਤੇ ਕਾਂਗਰਸ ਦਫ਼ਤਰਾਂ ’ਚ ‘ਵੰਦੇ ਮਾਤਰਮ’ ਦੇ ਪੂਰਨ ਗਾਇਨ ਦੀ ਵਿਵਸਥਾ ਕਰਨ ਲਈ ਕਿਹਾ। ਗਾਂਧੀ ਨੇ ਸ਼ਨੀਵਾਰ ਨੂੰ ਪੁਣੇ ’ਚ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ’ਚ ਵਿਦਿਆਰਥਣਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ‘ਪਿਤਾ-ਪੁਰਖੀ ਪ੍ਰਥਾ ਨੂੰ ਖ਼ਤਮ ਕਰਨ’ ਦਾ ਸੱਦਾ ਦਿੱਤਾ ਸੀ।
ਪੜ੍ਹੋ ਇਹ ਵੀ - CNG ਆਟੋ 'ਤੇ ਲੱਗੇਗਾ Ban ! 2028 ਤੋਂ ਨਹੀਂ ਹੋਵੇਗੀ ਰਜਿਸਟ੍ਰੇਸ਼ਨ, ਦਿੱਲੀ-NCR ਲਈ ਹੋ ਗਿਆ ਵੱਡਾ ਐਲਾਨ
ਉਨ੍ਹਾਂ ‘ਮਨੂਸਮ੍ਰਿਤੀ ਵਾਲੀ ਮਾਨਸਿਕਤਾ’ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਦਾਅਵਾ ਕੀਤਾ ਕਿ ਇਹ ਔਰਤਾਂ ਨੂੰ ਜੀਵਨ ਦੇ ਹਰ ਪੜਾਅ ’ਚ ਮਰਦ ਰਿਸ਼ਤੇਦਾਰਾਂ ਅਧੀਨ ਰਹਿਣ ਲਈ ਮਜਬੂਰ ਕਰਦੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਹ ਵੀ ਕਿਹਾ ਸੀ ਕਿ ਔਰਤਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਮਾਜ ’ਚ ਹਿੰਸਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ 80 ਫੀਸਦੀ ਔਰਤਾਂ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਭਾਜਪਾ ਦੀ ਨਵ-ਨਿਯੁਕਤ ਕੌਮੀ ਜਨਰਲ ਸਕੱਤਰ ਇਰਾਨੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕਿਉਂਕਿ ਉਨ੍ਹਾਂ (ਰਾਹੁਲ) ਨੇ ਧਰਮ ਦਾ ਜ਼ਿਕਰ ਕੀਤਾ ਹੈ, ਇਸ ਲਈ ਕਾਂਗਰਸ ਦੇ ਉਸ ਮੁੱਖ ਨੇਤਾ ਨੂੰ ਮੇਰੀ ਇਕ ਅਪੀਲ ਹੈ।
ਪੜ੍ਹੋ ਇਹ ਵੀ - ਰਾਸ਼ਨ ਕਾਰਡ ਧਾਰਕਾਂ ਨੂੰ ਫ੍ਰੀ ਮਿਲਣਗੇ ਕੱਪੜੇ ! ਤਿਉਹਾਰੀ ਸੀਜ਼ਨ ਮੌਕੇ CM ਵਿਜੇ ਨੇ ਕੀਤਾ ਐਲਾਨ
‘ਵੰਦੇ ਮਾਤਰਮ’ ਦੀਆਂ ਕੁਝ ਪੰਕਤੀਆਂ, ਜਿਨ੍ਹਾਂ ਦਾ ਕਾਂਗਰਸ ਹੈੱਡਕੁਆਰਟਰ ’ਚ ਗਾਇਨ ਰੋਕ ਦਿੱਤਾ ਗਿਆ ਸੀ ਅਤੇ ਜਿਸ ’ਚ ਦੇਵੀ ਦੁਰਗਾ ਦਾ ਜ਼ਿਕਰ ਹੈ, ਉਸ ਦੇ ਪੂਰਨ ਗਾਇਨ ਦੀ ਵਿਵਸਥਾ ਕਰਵਾਉਣ।’’ ਇਰਾਨੀ ਕਾਂਗਰਸ ਦੇ ਪ੍ਰੋਗਰਾਮਾਂ ’ਚ ‘ਵੰਦੇ ਮਾਤਰਮ’ ਦੇ ਸਿਰਫ 2 ਅੰਤਰਿਆਂ ਦਾ ਗਾਇਨ ਕੀਤੇ ਜਾਣ ਦੇ ਫੈਸਲੇ ਨੂੰ ਲੈ ਕੇ ਉੱਠੇ ਵਿਵਾਦ ਦਾ ਜ਼ਿਕਰ ਕਰ ਰਹੀ ਸੀ। ਭਾਜਪਾ ਨੇ ਕਾਂਗਰਸ ਦੇ ਇਸ ਫੈਸਲੇ ਨੂੰ ‘ਰਾਸ਼ਟਰੀ ਗੀਤ ਦਾ ਅਪਮਾਨ’ ਦੱਸਿਆ ਹੈ। ਇਸ ਸਬੰਧ ਵਿਚ ਰਾਹੁਲ ਗਾਂਧੀ ’ਤੇ ਪਲਟਵਾਰ ਕਰਦਿਆਂ ਇਰਾਨੀ ਨੇ ਕਿਹਾ, ‘‘ਸਾਡੀ ਹਿੰਦੂ ਧਾਰਮਿਕ ਪ੍ਰੰਪਰਾ ਨਾ ਸਿਰਫ ‘ਯਤਰ ਨਾਰਿਅਸਤੁ ਪੂਜਯੰਤੇ ਰਮੰਤੇ ਤਤਰ ਦੇਵਤਾ’ (ਜਿੱਥੇ ਔਰਤਾਂ ਦਾ ਸਤਿਕਾਰ ਹੁੰਦਾ ਹੈ, ਉੱਥੇ ਦੇਵਤਿਆਂ ਦਾ ਵਾਸ ਹੁੰਦਾ ਹੈ) ਦੀ ਭਾਵਨਾ ਨੂੰ ਮੰਨਦੀ ਹੈ, ਸਗੋਂ ਅਸੀਂ ਭਗਵਤੀ, ਲਕਸ਼ਮੀ ਅਤੇ ਸਰਸਵਤੀ ਵਰਗੀਆਂ ਦੇਵੀਆਂ ਦੀ ਪੂਜਾ ਵੀ ਕਰਦੇ ਹਾਂ।’’
ਪੜ੍ਹੋ ਇਹ ਵੀ - CM ਸੈਣੀ ਦੇ ਕਾਫ਼ਲੇ ’ਚ ਸੁਰੱਖਿਆ ਲਾਪ੍ਰਵਾਹੀ ’ਤੇ 2 DCs ਨੂੰ ਨੋਟਿਸ, SHO ਸਣੇ 18 ਪੁਲਸ ਕਰਮਚਾਰੀ ਮੁਅੱਤਲ
ਉਨ੍ਹਾਂ ਕਿਹਾ, ‘‘ਅਸੀਂ ਦੇਵੀ ਦੁਰਗਾ ਨੂੰ ‘ਸ਼ਕਤੀ’ ਦੇ ਰੂਪ ’ਚ ਪੂਜਦੇ ਹਾਂ। ਮੈਂ ਅਪੀਲ ਕਰਦੀ ਹਾਂ ਕਿ ਦੇਵੀ ਦੁਰਗਾ ਦੀ ਮਹਿਮਾ ਕਰਨ ਵਾਲੀਆਂ ਪੰਕਤੀਆਂ ਸਮੇਤ ਵੰਦੇ ਮਾਤਰਮ ਦੇ ਪੂਰੇ ਗੀਤ ਦਾ ਗਾਇਨ ਕਾਂਗਰਸ ਹੈੱਡਕੁਆਰਟਰ ’ਚ ਕੀਤਾ ਜਾਵੇ।’’ ਇਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਔਰਤਾਂ ਦੇ ਸਮਰਥਨ ਅਤੇ ਉਨ੍ਹਾਂ ਦੀ ਅਗਵਾਈ ਨੂੰ ਲੈ ਕੇ ਕੱਲ ਦਿੱਤੇ ਆਪਣੇ ਬਿਆਨਾਂ ਨੂੰ ਅਮਲ ’ਚ ਲਿਆਉਣ ਵਾਸਤੇ ਮਹਿਲਾ ਰਾਖਵਾਂਕਰਨ ‘ਤੁਰੰਤ ਲਾਗੂ’ ਕਰਨ ਦਾ ਸਮਰਥਨ ਕਰ ਸਕਦੇ ਹਨ ਅਤੇ ਕਾਂਗਰਸ ਹੈੱਡਕੁਆਰਟਰ ’ਚ ‘ਵੰਦੇ ਮਾਤਰਮ’ ਦਾ ਪੂਰਨ ਗਾਇਨ ਆਯੋਜਿਤ ਕਰਵਾ ਸਕਦੇ ਹਨ।
ਪੜ੍ਹੋ ਇਹ ਵੀ - 2 ਸਕੇ ਭਰਾਵਾਂ ਸਣੇ 3 ਨੌਜਵਾਨਾਂ ਨੇ ਕੀਤਾ ਦੋਸਤ ਦਾ ਕਤਲ, ਪੂਰਾ ਮਾਮਲਾ ਜਾਣ ਕੰਬ ਜਾਵੇਗੀ ਰੂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
