''ਵੰਦੇ ਭਾਰਤ ਐਕਸਪ੍ਰੈੱਸ'' ਬਣੇਗੀ ਜੰਮੂ-ਕਸ਼ਮੀਰ ਦੇ ਵਿਕਾਸ ਦਾ ਵੱਡਾ ਜ਼ਰੀਆ : ਸ਼ਾਹ

10/03/2019 1:06:18 PM

ਨਵੀਂ ਦਿੱਲੀ (ਵਾਰਤਾ)— ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਦਿੱਲੀ ਤੋਂ ਜੰਮੂ ਕਸ਼ਮੀਰ ਸਥਿਤ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਾਲੇ ਚੱਲਣ ਵਾਲੀ ਦੇਸ਼ ਦੀ ਦੂਜੀ ਸੈਮੀ ਹਾਈ ਸਪੀਡ ਟਰੇਨ 'ਵੰਦੇ ਭਾਰਤ ਐਕਸਪ੍ਰੈੱਸ' ਨੂੰ ਹਰੀ ਝੰਡੀ ਦਿਖਾਈ। ਸ਼ਾਹ ਨੇ ਇਸ ਮੌਕੇ 'ਤੇ ਕਿਹਾ ਕਿ ਇਹ ਜੰਮੂ-ਕਸ਼ਮੀਰ ਦੇ ਵਿਕਾਸ ਲਈ ਵੱਡਾ ਤੋਹਫਾ ਹੈ, ਕਿਉਂਕਿ ਇਸ ਨਾਲ ਧਾਰਮਿਕ ਸੈਰ-ਸਪਾਟੇ 'ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ-370 ਜੰਮੂ-ਕਸ਼ਮੀਰ ਦੇ ਵਿਕਾਸ 'ਚ ਵੱਡੀ ਰੁਕਾਵਟ ਸੀ। 

ਵੰਦੇ ਭਾਰਤ ਐਕਸਪ੍ਰੈੱਸ ਸੂਬੇ ਦੇ ਵਿਕਾਸ ਦਾ ਬਹੁਤ ਵੱਡਾ ਜ਼ਰੀਏ ਬਣੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ 50 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਜੋ ਟੀਚਾ ਰੱਖਿਆ ਹੈ, ਉਸ ਨੂੰ ਪ੍ਰਾਪਤ ਕਰਨ 'ਚ ਭਾਰਤੀ ਰੇਲਵੇ ਦਾ ਵੱਡਾ ਯੋਗਦਾਨ ਹੋਵੇਗਾ। ਇਸ ਟਰੇਨ ਦਾ 5 ਅਕਤੂਬਰ ਤੋਂ ਵਪਾਰਕ ਸੰਚਾਲਨ ਸ਼ੁਰੂ ਹੋਵੇਗਾ। ਟਰੇਨ ਤੋਂ ਦਿੱਲੀ ਤੋਂ ਕਟੜਾ ਦੀ ਯਾਤਰਾ 12 ਘੰਟੇ ਦੀ ਬਜਾਏ 8 ਘੰਟੇ 'ਚ ਪੂਰੀ ਕੀਤੀ ਜਾ ਸਕੇਗੀ। 

ਸ਼ਾਹ ਨੇ ਅੱਗੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ 370 ਹਟਣ ਤੋਂ ਬਾਅਦ ਕਸ਼ਮੀਰ ਅੰਦਰ ਅੱਤਵਾਦ ਅਤੇ ਅੱਤਵਾਦੀਆਂ ਦੀ ਵਿਚਾਰਧਾਰਾ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ 'ਚ ਸਾਨੂੰ ਸਫਲਤਾ ਮਿਲਣ ਵਾਲੀ ਹੈ। ਇਸ ਮੌਕੇ 'ਤੇ ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਬਨਿਹਾਲ ਤਕ ਰੇਲ ਲਾਈਨ ਢਾਈ ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗੀ ਅਤੇ 15 ਅਗਸਤ 2022 ਦੇ ਪਹਿਲਾਂ ਕਸ਼ਮੀਰ ਰੇਲ ਲਾਈਨ ਦੇ ਜ਼ਰੀਏ ਪੂਰੇ ਦੇਸ਼ ਨਾਲ ਜੁੜ ਜਾਵੇਗਾ।


Tanu

Content Editor

Related News