ਵੰਦੇ ਭਾਰਤ ਐਕਸਪ੍ਰੈੱਸ ਨੇ ਤੋੜਿਆ ਬੁਲੇਟ ਟਰੇਨ ਦਾ ਰਿਕਾਰਡ, ਸਿਰਫ਼ 52 ਸਕਿੰਟਾਂ 'ਚ ਫੜੀ 100 ਦੀ ਸਪੀਡ
Wednesday, Sep 28, 2022 - 05:06 AM (IST)
ਨਵੀਂ ਦਿੱਲੀ : ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਰੇਲਵੇ ਦਾ ਟੀਚਾ ਅਕਤੂਬਰ ਤੋਂ ਵੰਦੇ ਭਾਰਤ ਟਰੇਨ ਦਾ ਨਿਯਮਤ ਉਤਪਾਦਨ ਸ਼ੁਰੂ ਕਰਕੇ ਹਰ ਮਹੀਨੇ 2 ਤੋਂ 3 ਟਰੇਨਾਂ ਦਾ ਉਤਪਾਦਨ ਕਰਨ ਦਾ ਹੈ, ਜਿਸ ਨੂੰ ਆਉਣ ਵਾਲੇ ਮਹੀਨੇ 'ਚ ਵਧਾ ਕੇ 5 ਤੋਂ 8 ਕਰ ਦਿੱਤਾ ਜਾਵੇਗਾ। ਰੇਲਵੇ ਨੇ ਅਗਸਤ 2023 ਤੱਕ ਅਜਿਹੀਆਂ 75 ਟਰੇਨਾਂ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਨਵੀਂ ਟਰੇਨ ਨੇ ਸਾਰੇ ਟਰਾਇਲ ਪੂਰੇ ਕਰ ਲਏ ਹਨ ਅਤੇ ਵਪਾਰਕ ਤੌਰ 'ਤੇ ਚੱਲਣ ਲਈ ਤਿਆਰ ਹੈ। ਸੂਤਰਾਂ ਨੇ ਦੱਸਿਆ ਕਿ ਇਹ ਟਰੇਨ ਮੁੰਬਈ ਅਤੇ ਅਹਿਮਦਾਬਾਦ ਵਿਚਾਲੇ ਚੱਲ ਸਕਦੀ ਹੈ ਤੇ ਇਸ ਮਹੀਨੇ ਅਧਿਕਾਰਤ ਤੌਰ 'ਤੇ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਦੁਨੀਆ ਦੀ ਸਭ ਤੋਂ ਪੁਰਾਣੀ ਵ੍ਹਿਸਕੀ ਹੋਵੇਗੀ ਨਿਲਾਮ, ਕਰੋੜਾਂ 'ਚ ਰੱਖੀ ਗਈ 'ਦਿ ਮੈਕਲਨ ਦਿ ਰੀਚ' ਦੀ ਕੀਮਤ
आत्मनिर्भर भारत की रफ़्तार… #VandeBharat-2 at 180 kmph. pic.twitter.com/1tiHyEaAMj
— Ashwini Vaishnaw (@AshwiniVaishnaw) August 26, 2022
ਵੈਸ਼ਨਵ ਨੇ ਕਿਹਾ ਕਿ ਨਵੀਂ ਟਰੇਨ 'ਚ ਕਈ ਐਡਵਾਂਸ ਸਿਸਟਮ ਹਨ। ਉਨ੍ਹਾਂ ਕਿਹਾ ਕਿ ਤੀਸਰੀ ਵੰਦੇ ਭਾਰਤ ਟਰੇਨ ਨੇ ਆਪਣਾ ਟਰਾਇਲ ਪੂਰਾ ਕਰ ਲਿਆ ਹੈ ਅਤੇ ਇਹ ਵਪਾਰਕ ਸੰਚਾਲਨ ਲਈ ਤਿਆਰ ਹੈ। ਕੇਂਦਰੀ ਮੰਤਰੀ ਮੁਤਾਬਕ ਭਾਰਤ ਦੀ ਸੈਮੀ ਹਾਈ ਸਪੀਡ ਵੰਦੇ ਭਾਰਤ ਟਰੇਨ ਸਿਰਫ਼ 52 ਸਕਿੰਟਾਂ ਵਿੱਚ ਜ਼ੀਰੋ ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਲੈਂਦੀ ਹੈ, ਜੋ ਕਿ ਜਾਪਾਨ ਦੀ ਬੁਲੇਟ ਟਰੇਨ ਤੋਂ ਵੀ ਘੱਟ ਹੈ, ਜਦਕਿ ਪੁਰਾਣੀ ਰੇਲ ਗੱਡੀ ਨੂੰ ਇਹ ਰਫ਼ਤਾਰ ਹਾਸਲ ਕਰਨ ਵਿੱਚ 54.6 ਸੈਕਿੰਡ ਦਾ ਸਮਾਂ ਲੱਗਾ। ਨਵੀਂ ਟਰੇਨ ਦਾ ਵਜ਼ਨ ਵੀ 38 ਟਨ ਘੱਟ ਕੀਤਾ ਗਿਆ ਹੈ ਤਾਂ ਜੋ ਇਹ ਤੇਜ਼ੀ ਨਾਲ ਚੱਲ ਸਕੇ। ਉਨ੍ਹਾਂ ਕਿਹਾ ਕਿ ਨਵੀਂ ਰੇਲ ਗੱਡੀ 130 ਸੈਕਿੰਡ ਵਿੱਚ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ, ਜਦੋਂ ਕਿ ਪੁਰਾਣੇ ਸੰਸਕਰਣ ਵਾਲੀ ਰੇਲ ਨੂੰ ਇਸ ਸਪੀਡ ਨੂੰ ਹਾਸਲ ਕਰਨ ਵਿੱਚ 146 ਸੈਕਿੰਡ ਦਾ ਸਮਾਂ ਲੱਗਦਾ ਸੀ।
ਇਹ ਵੀ ਪੜ੍ਹੋ : 57 ਫ਼ੀਸਦੀ ਭਾਰਤੀ ਮੱਧ ਵਰਗ ਵਿਦੇਸ਼ਾਂ 'ਚ ਕਰਨਾ ਚਾਹੁੰਦਾ ਹੈ ਪੜ੍ਹਾਈ : ਸਰਵੇਖਣ
ਵੈਸ਼ਨਵ ਨੇ ਕਿਹਾ, "ਅਸੀਂ ਹੁਣ ਸੀਰੀਅਲ ਤਰੀਕੇ ਨਾਲ ਪ੍ਰੋਡਕਸ਼ਨ ਸ਼ੁਰੂ ਕਰਾਂਗੇ। ਟੈਸਟ ਪੂਰਾ ਹੋ ਗਿਆ ਹੈ। ਅਸੀਂ ਅਕਤੂਬਰ ਤੋਂ ਨਿਯਮਤ ਉਤਪਾਦਨ ਸ਼ੁਰੂ ਕਰਨ ਦਾ ਟੀਚਾ ਰੱਖਦੇ ਹਾਂ। ਇਸ ਤਹਿਤ ਹਰ ਮਹੀਨੇ 2 ਤੋਂ 3 ਟਰੇਨਾਂ ਤਿਆਰ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਇਹ ਸਮਰੱਥਾ ਵਧਾ ਕੇ 5 ਤੋਂ 8 ਟਰੇਨਾਂ ਪ੍ਰਤੀ ਮਹੀਨਾ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਟਰੇਨਾਂ ਦਾ ਉਤਪਾਦਨ ਚੇਨਈ ਸਥਿਤ ਇੰਟੈਗਰਲ ਕੋਚ ਫੈਕਟਰੀ 'ਚ ਕੀਤਾ ਜਾਵੇਗਾ।"
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।