ਵੰਦੇ ਭਾਰਤ ਮਿਸ਼ਨ: ਦੁਬਈ ਤੋਂ 169 ਭਾਰਤੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ

Wednesday, Jul 22, 2020 - 12:57 PM (IST)

ਵੰਦੇ ਭਾਰਤ ਮਿਸ਼ਨ: ਦੁਬਈ ਤੋਂ 169 ਭਾਰਤੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ

ਗਯਾ (ਵਾਰਤਾ)— ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਲਾਗੂ ਤਾਲਾਬੰਦੀ ਦੌਰਾਨ ਵੱਖ-ਵੱਖ ਦੇਸ਼ਾਂ ਵਿਚ ਫਸੇ ਭਾਰਤੀ ਪ੍ਰਵਾਸੀਆਂ ਦੀ ਦੇਸ਼ ਵਾਪਸੀ ਲਈ ਸਰਕਾਰ ਵਲੋਂ ਵੰਦੇ ਭਾਰਤ ਮਿਸ਼ਨ ਚਲਾਇਆ ਗਿਆ ਹੈ। ਇਸ ਮਿਸ਼ਨ ਤਹਿਤ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸ਼ਹਿਰ ਦੁਬਈ ਤੋਂ ਮੰਗਲਵਾਰ ਨੂੰ 169 ਯਾਤਰੀ ਬਿਹਾਰ ਦੇ ਗਯਾ ਕੌਮਾਂਤਰੀ ਹਵਾਈ ਅੱਡੇ ਪੁੱਜੇ। ਹਵਾਈ ਅੱਡਾ ਦੇ ਡਾਇਰੈਕਟਰ ਦਿਲੀਪ ਕੁਮਾਰ ਨੇ ਦੱਸਿਆ ਕਿ ਦੁਬਈ ਤੋਂ ਕੁੱਲ 169 ਲੋਕ ਬਿਹਾਰ ਦੇ ਗਯਾ ਕੌਮਾਂਤਰੀ ਹਵਾਈ ਅੱਡੇ ਪਹੁੰਚੇ ਹਨ। ਇਨ੍ਹਾਂ 'ਚੋਂ ਬਿਹਾਰ ਦੇ 167 ਅਤੇ ਝਾਰਖੰਡ ਦੇ 2 ਯਾਤਰੀ ਸ਼ਾਮਲ ਹਨ। ਸਾਰੇ ਯਾਤਰੀਆਂ ਨੂੰ ਬੋਧਗਯਾ ਦੇ ਮੱਠ ਅਤੇ ਹੋਟਲਾਂ 'ਚ 7 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸਾਰੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ। ਇਸ ਤੋਂ ਬਾਅਦ ਬੋਧਗਯਾ ਕੁਆਰੰਟੀਨ ਸੈਂਟਰ ਭੇਜਿਆ ਗਿਆ।

ਇਹ ਵੀ ਪੜ੍ਹੋ: ਕੋਰੋਨਾ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਵਧੀ ਰਫ਼ਤਾਰ, ਮਰੀਜ਼ਾਂ ਦਾ ਅੰਕੜਾ 11.93 ਲੱਖ

ਓਧਰ ਮਗਧ ਡਵੀਜ਼ਨ ਦੇ ਕਮਿਸ਼ਨਰ ਅਸੰਗਬਾ ਚੁਬਾ ਆਓ ਨੇ ਹਵਾਈ ਅੱਡੇ ਪਹੁੰਚ ਕੇ ਪ੍ਰਵਾਸੀਆਂ ਤੋਂ ਫੀਡਬੈਕ ਲਈ। ਕਈ ਯਾਤਰੀਆਂ ਨੇ ਦੱਸਿਆ ਕਿ ਦੁਬਈ ਵਿਚ ਕੋਰੋਨਾ ਵਾਇਰਸ ਕਾਫੀ ਜ਼ਿਆਦਾ ਫੈਲਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਆਉਣਾ ਪਿਆ ਹੈ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਕੰਪਨੀਆਂ ਬੰਦ ਹੋ ਗਈਆਂ ਹਨ। ਭਵਿੱਖ ਵਿਚ ਕਦੋਂ ਕੰਪਨੀਆਂ ਖੁੱਲ੍ਹਣਗੀਆਂ, ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਕਾਰਨ ਆਪਣੇ ਘਰ ਵਾਪਸ ਆਉਣਾ ਪਿਆ ਹੈ।

ਇਹ ਵੀ ਪੜ੍ਹੋ: ਦਿੱਲੀ ਹਵਾਈ ਅੱਡੇ ਨੇ ਲਾਜ਼ਮੀ ਕੀਤਾ 7 ਦਿਨ ਦਾ ਇਕਾਂਤਵਾਸ


author

Tanu

Content Editor

Related News