ਧੌਲਪੁਰ ਨੇੜੇ ਤਲਾਅ ’ਚ ਡਿੱਗੀ ਵੈਨ, 3 ਬੱਚਿਆਂ ਸਮੇਤ 4 ਦੀ ਮੌਤ
Sunday, Sep 06, 2026 - 01:52 PM (IST)
ਜੈਪੁਰ (ਏਜੰਸੀ)- ਰਾਜਸਥਾਨ ਦੇ ਧੌਲਪੁਰ ਜ਼ਿਲੇ ’ਚ ਸ਼ਨੀਵਾਰ ਇਕ ਸੜਕ ਹਾਦਸੇ ’ਚ 3 ਬੱਚਿਆਂ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਮਨੀਆ ਥਾਣਾ ਖੇਤਰ ਦੇ ਫੂਲਪੁਰ ਪਿੰਡ ਨੇੜੇ ਵਾਪਰਿਆ। ਪੁਲਸ ਅਨੁਸਾਰ 10 ਤੋਂ ਵੱਧ ਵਿਅਕਤੀਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਪਾਣੀ ਨਾਲ ਭਰੀ ਸੜਕ ’ਤੇ ਬੇਕਾਬੂ ਹੋ ਕੇ ਤਲਾਅ ’ਚ ਡਿੱਗ ਗਈ।
ਵੈਨ ਅੰਦਰ ਫਸੇ ਬੱਚਿਆਂ ਤੇ ਔਰਤਾਂ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀ ਮੌਕੇ ’ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਵੈਨ ’ਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਮਨੀਆ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 3 ਬੱਚਿਆਂ ਤੇ ਇਕ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
