ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ, ਡਾਕ ਜ਼ਰੀਏ ਮਿਲੇਗਾ ਪ੍ਰਸਾਦ

Sunday, Aug 30, 2020 - 06:04 PM (IST)

ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ, ਡਾਕ ਜ਼ਰੀਏ ਮਿਲੇਗਾ ਪ੍ਰਸਾਦ

ਜੰਮੂ (ਭਾਸ਼ਾ)— ਮਾਤਾ ਵੈਸ਼ਨੋ ਦੇਵੀ ਮੰਦਰ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ ਹੈ। ਹੁਣ ਮਾਤਾ ਵੈਸ਼ਨੋ ਦੇਵੀ ਦਾ ਪ੍ਰਸਾਦ ਦੇਸ਼ ਭਰ ਵਿਚ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਮੰਗ 'ਤੇ ਘਰ ਤੱਕ ਪਹੁੰਚਾ ਦਿੱਤਾ ਜਾਵੇਗਾ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਤ੍ਰਿਕੂ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ 16 ਅਗਸਤ ਨੂੰ ਖੋਲ੍ਹਿਆ ਗਿਆ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮੰਦਰ ਕਰੀਬ 5 ਮਹੀਨੇ ਬੰਦ ਰਿਹਾ। ਮੰਦਰ ਦਾ ਪ੍ਰਬੰਧਨ ਦੇਖਣ ਵਾਲੇ ਬੋਰਡ ਨੇ ਦੇਸ਼ ਭਰ ਦੇ ਲੋਕਾਂ ਤੱਕ ਪ੍ਰਸਾਦ ਪਹੁੰਚਾਉਣ ਲਈ ਡਾਕ ਮਹਿਕਮੇ ਨਾਲ ਕਰਾਰ ਕੀਤਾ ਹੈ। ਬੋਰਡ ਨੇ ਇਕ ਬਿਆਨ ਵਿਚ ਕਿਹਾ ਕਿ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਦੇਸ਼ ਭਰ ਵਿਚ ਸ਼ਰਧਾਲੂਆਂ ਨੂੰ ਪ੍ਰਸਾਦ ਪਹੁੰਚਾਉਣ ਲਈ ਡਾਕ ਮਹਿਕਮੇ ਨਾਲ ਕਰਾਰ ਕੀਤਾ ਹੈ। ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਅਤੇ ਡਾਇਰੈਕਟਰ ਡਾਕ ਮਹਿਕਮਾ, ਜੰਮੂ-ਕਸ਼ਮੀਰ ਗੌਰਵ ਸ਼੍ਰੀਵਾਸਤਵ ਨੇ ਅਧਿਆਤਮਕ ਵਿਕਾਸ ਕੇਂਦਰ ਕਟੜਾ ਵਿਚ ਸ਼ਨੀਵਾਰ ਨੂੰ ਸਮਝੌਤੇ 'ਤੇ ਦਸਤਖ਼ਤ ਕੀਤੇ।

ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਖ਼ਾਸ ਕਰ ਕੇ ਮੌਜੂਦਾ ਹਾਲਾਤ ਦੌਰਾਨ ਬੋਰਡ ਨੇ ਪ੍ਰਸਾਦ ਪਹੁੰਚਾਉਣ ਦੀ ਸਹੂਲਤ ਸ਼ੁਰੂ ਕੀਤੀ ਹੈ। ਬੋਰਡ ਦੀ ਇਸ ਪਹਿਲ ਨਾਲ ਕੋਰੋਨਾ ਮਹਾਮਾਰੀ ਕਾਰਨ ਯਾਤਰਾ ਨਾ ਕਰ ਸਕਣ ਵਾਲੇ ਸ਼ਰਧਾਲੂਆਂ ਤੱਕ ਪ੍ਰਸਾਦ ਪਹੁੰਚਾਉਣ 'ਚ ਵੱਡੀ ਮਦਦ ਹੋਵੇਗੀ। ਨਾ ਲਾਭ, ਨਾ ਹਾਨੀ ਦੇ ਆਧਾਰ 'ਤੇ ਬੋਰਡ ਨੇ ਪ੍ਰਸਾਦ ਦੀਆਂ ਤਿੰਨ ਸ਼੍ਰੇਣੀਆਂ ਦੀ ਸ਼ੁਰੂਆਤ ਕੀਤੀ ਹੈ, ਜਿਸ ਤੋਂ ਬੋਰਡ ਦੀ ਅਧਿਕਾਰਤ ਵੈੱਬਸਾਈਟ ਜ਼ਰੀਏ ਬੁਕ ਕੀਤਾ ਜਾ ਸਕਦਾ ਹੈ। ਫੋਨ ਜ਼ਰੀਏ ਨੰਬਰ-9906019475 'ਤੇ ਕਾਲ ਕਰ ਕੇ ਵੀ ਇਸ ਸਹੂਲਤ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਭਵਨ ਸਥਿਤ ਹਵਨਸ਼ਾਲਾ ਤੋਂ ਹਵਨ ਜਾਂ ਪੂਜਾ ਦੀ ਸਹੂਲਤ ਦੀ ਵੀ ਸ਼ੁਰੂਆਤ ਕੀਤੀ ਸੀ। ਫਿਲਹਾਲ ਬੋਰਡ ਨੇ ਕਿਹਾ ਕਿ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ।


author

Tanu

Content Editor

Related News