ਹੁਣ ਤੱਕ ਦੇਸ਼ ’ਚ ਓਮੀਕ੍ਰੋਨ ਦੇ 101 ਮਰੀਜ਼ ਆਏ ਸਾਹਮਣੇ, ਸਿਹਤ ਮੰਤਰਾਲਾ ਨੇ ਕਿਹਾ-ਸਾਵਧਾਨੀ ਦੀ ਜ਼ਰੂਰਤ

Friday, Dec 17, 2021 - 06:47 PM (IST)

ਹੁਣ ਤੱਕ ਦੇਸ਼ ’ਚ ਓਮੀਕ੍ਰੋਨ ਦੇ 101 ਮਰੀਜ਼ ਆਏ ਸਾਹਮਣੇ, ਸਿਹਤ ਮੰਤਰਾਲਾ ਨੇ ਕਿਹਾ-ਸਾਵਧਾਨੀ ਦੀ ਜ਼ਰੂਰਤ

ਨਵੀਂ ਦਿੱਲੀ (ਵਾਰਤਾ)- ਓਮੀਕ੍ਰੋਨ ਦੇ ਫੈਲਾਅ ਦਰਮਿਆਨ ਸਰਕਾਰ ਨੇ ਕੋਰੋਨਾ ਟੀਕਾਕਰਨ ’ਤੇ ਜ਼ੋਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਹਰੇਕ ਵਿਅਕਤੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ’ਚ ਸੰਯੁਕਤ ਲਵ ਅਗਰਵਾਲ, ਨੀਤੀ ਆਯੋਗ ’ਚ ਸਿਹਤ ਮੈਂਬਰ ਡਾ. ਵੀ.ਕੇ. ਪਾਲ ਅਤੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਇੱਥੇ ਸਾਂਝੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਦੇਸ਼ ’ਚ 11 ਸੂਬਿਆਂ ’ਚ ਓਮੀਕ੍ਰੋਨ ਦੇ 101 ਮਰੀਜ਼ ਪਾਏ ਗਏ ਹਨ। 

ਇਹ ਵੀ ਪੜ੍ਹੋ : VIP ਕੁਰਸੀ ਛੱਡ ਜਦੋਂ PM ਮੋਦੀ ਨੇ ਮਜ਼ਦੂਰਾਂ ਨਾਲ ਜ਼ਮੀਨ ’ਤੇ ਬੈਠ ਖਿੱਚਵਾਈ ਫ਼ੋਟੋ, ਵੀਡੀਓ ਹੋਇਆ ਵਾਇਰਲ

ਉਨ੍ਹਾਂ ਦਾ ਕਹਿਣਾ ਹੈ ਕਿ ਸਥਿਤੀ ਹਾਲੇ ਸੰਕਟਪੂਰਨ ਨਹੀਂ ਹੈ ਪਰ ਬੇਹੱਦ ਸਾਵਧਾਨੀ ਦੀ ਜ਼ਰੂਰਤ ਹੈ। ਉਨ੍ਹਾਂ ਨੇ ਬ੍ਰਿਟੇਨ ਅਤੇ ਫਰਾਂਸ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇਕਰ ਭਾਰਤ ’ਚ ਓਮੀਕ੍ਰੋਨ ਦਾ ਫੈਲਾਅ ਉਨ੍ਹਾਂ ਦੇਸ਼ਾਂ ਦੀ ਤਰ੍ਹਾਂ ਹੁੰਦਾ ਹੈ ਤਾਂ ਹਰ ਦਿਨ 14 ਲੱਖ ਤੋਂ 15 ਲੱਖ ਮਾਮਲੇ ਸਾਹਮਣੇ ਆਉਣਗੇ।

ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News