ਹਰਿਦੁਆਰ ਕੁੰਭ ’ਚ ਫਰਜ਼ੀ ਕੋਰੋਨਾ ਜਾਂਚ ਨਾਲ ਉਤਰਾਖੰਡ ’ਚ ਸਿਆਸੀ ਭੂਚਾਲ

Friday, Jun 18, 2021 - 04:43 AM (IST)

ਦੇਹਰਾਦੂਨ - ਹਰਿਦੁਆਰ ਕੁੰਭ ਦੌਰਾਨ ਕੋਰੋਨਾ ਜਾਂਚ ਦੇ ਨਾਂ ’ਤੇ ਹੋਏ ਘਪਲੇ ਦਾ ਸੇਕ ਤ੍ਰਿਵੇਂਦਰ ਸਿੰਘ ਰਾਵਤ ਦੇ ਮੁੱਖ ਮੰਤਰੀ ਕਾਲ ਤੱਕ ਪਹੁੰਚ ਗਿਆ ਹੈ। ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਵੀ ਇਸ਼ਾਰੇ ਹੀ ਇਸ਼ਾਰੇ ’ਚ ਤ੍ਰਿਵੇਂਦਰ ਦੇ ਕਾਰਜਕਾਲ ਨੂੰ ਹੀ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਤੀਰਥ ਨੇ ਸਪੱਸ਼ਟ ਕਿਹਾ ਕਿ ਇਹ ਘਟਨਾ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਦੀ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਸਲ ’ਚ ਹਰਿਦੁਆਰ ਕੁੰਭ ’ਚ ਕੋਰੋਨਾ ਜਾਂਚ ਲਈ ਜਿਨ੍ਹਾਂ ਨਿੱਜੀ ਕੰਪਨੀਆਂ ਨੂੰ ਹਾਇਰ ਕੀਤਾ ਗਿਆ ਸੀ, ਉਸ ਦੀ ਪ੍ਰਕਿਰਿਆ ਤ੍ਰਿਵੇਂਦਰ ਵੇਲੇ ਹੋਈ ਸੀ। ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ-  ਐਵਰੈਸਟ ਫਤਿਹ ਕਰਨ ਵਾਲੇ ਪਹਿਲੇ ਕਸ਼ਮੀਰੀ ਨਾਗਰਿਕ ਬਣੇ ਮਹਿਫੂਜ਼ ਇਲਾਹੀ

ਇਸ ਦਰਮਿਆਨ ਹਰਿਦੁਆਰ ਦੇ ਸੀ. ਐੱਮ. ਓ. ਡਾ. ਐੱਸ. ਕੇ. ਝਾਅ ਨੇ ਕੋਰੋਨਾ ਟੈਸਟਿੰਗ ਘਪਲੇ ਵਿਚ 3 ਫਰਮਾਂ ਮੈਕਸ ਕਾਰਪੋਰੇਟ ਸਰਵਿਸਿਜ਼ (ਦਿੱਲੀ), ਨਲਵਾ ਲੈਬੋਰਟ੍ਰੀਜ਼ ਪ੍ਰਾ. ਲਿ. ਹਿਸਾਰ (ਹਰਿਆਣਾ) ਤੇ ਡਾ. ਲਾਲਚੰਦਾਨੀ ਲੈਬ (ਦਿੱਲੀ) ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ।

ਇਹ ਵੀ ਪੜ੍ਹੋ-  ਭੋਪਾਲ 'ਚ ਮਿਲਿਆ ਪਹਿਲਾ ਡੈਲਟਾ ਪਲੱਸ ਵੇਰੀਐਂਟ, ਸਰਕਾਰ ਅਲਰਟ

ਇਨ੍ਹਾਂ ਤਿੰਨੋਂ ਫਰਮਾਂ ਨੇ ਜ਼ਿਆਦਾ ਬਿੱਲ ਬਣਾਉਣ ਦੇ ਚੱਕਰ ਵਿਚ ਫਰਜ਼ੀ ਟੈਸਟਿੰਗ ਦਿਖਾਈ ਸੀ। ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਪੰਜਾਬ ਦੇ ਫਰੀਦਕੋਟ ਦੇ ਰਹਿਣ ਵਾਲੇ ਇਕ ਅਜਿਹੇ ਵਿਅਕਤੀ ਨੂੰ ਆਪਣੇ ਮੋਬਾਇਲ ਫੋਨ ’ਤੇ ਕੋਰੋਨਾ ਟੈਸਟਿੰਗ ਦਾ ਮੈਸੇਜ ਮਿਲਿਆ, ਜੋ ਕੁੰਭ ਮੇਲੇ ਵਿਚ ਗਿਆ ਹੀ ਨਹੀਂ ਸੀ। ਉਸ ਨੇ ਇਸ ਦੀ ਸ਼ਿਕਾਇਤ ਆਈ. ਸੀ. ਐੱਮ. ਆਰ. (ਦਿੱਲੀ) ਕੋਲ ਕੀਤੀ। ਜਾਂਚ ’ਚ ਪਤਾ ਲੱਗਾ ਕਿ 13 ਅਪ੍ਰੈਲ ਤੋਂ 16 ਮਈ, 2021 ਦਰਮਿਆਨ ਦਰਸਾਏ ਗਏ 1,04,796 ਸੈਂਪਲਾਂ ਦਾ ਪਾਜ਼ੇਟਿਵਿਟੀ ਰੇਟ ਆਮ ਨਾਲੋਂ ਕਾਫੀ ਘੱਟ ਸੀ। ਫਰਜ਼ੀ ਟੈਸਟ ਵਿਚ ਜ਼ਿਆਦਾਤਰ ਰਿਪੋਰਟਾਂ ਨੈਗੇਟਿਵ ਦਰਸਾਈਆਂ ਗਈਆਂ ਸਨ। ਇਹੀ ਨਹੀਂ, ਇਕੋ ਮੋਬਾਇਲ ਨੰਬਰ ਤੇ ਪਤੇ ’ਤੇ ਕਈ ਐਂਟਰੀਜ਼, ਜਦੋਂਕਿ ਇ ਕੋ ਆਈ. ਡੀ. ’ਤੇ 73 ਹਜ਼ਾਰ ਤੋਂ ਵੱਧ ਸੈਂਪਲ ਦਿਖਾਏ ਗਏ। ਮਾਮਲੇ ਵਿਚ ਐੱਸ. ਆਈ. ਟੀ. ਜਾਂਚ ਦੀ ਵੀ ਤਿਆਰੀ ਕੀਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Inder Prajapati

Content Editor

Related News