ਉੱਤਰਾਖੰਡ ਸਰਕਾਰ ਸਕੂਲਾਂ ’ਚ ਵੇਦ ਪੜ੍ਹਾਉਣ ’ਤੇ ਕਰ ਰਹੀ ਹੈ ਵਿਚਾਰ

Tuesday, May 03, 2022 - 11:50 AM (IST)

ਦੇਹਰਾਦੂਨ (ਭਾਸ਼ਾ)- ਉੱਤਰਾਖੰਡ ਸਰਕਾਰ ਵੇਦ, ਪੁਰਾਣ, ਉਪਨਿਸ਼ਦ, ਗੀਤਾ ਅਤੇ ਰਾਮਾਇਣ ਵਰਗੇ ਗ੍ਰੰਥਾਂ ਨੂੰ ਸਕੂਲੀ ਸਿਲੇਬਲ ’ਚ ਸ਼ਾਮਲ ਕਰਨ ’ਤੇ ਵਿਚਾਰ ਕਰ ਰਹੀ ਹੈ। ਸੂਬਾ ਸਰਕਾਰ ਦੇ ਇਕ ਮੰਤਰੀ ਨੇ ਇਸ ਦੀ ਜਾਣਕਾਰੀ ਦਿੱਤੀ। ਸੂਬੇ ਦੇ ਸਿੱਖਿਆ ਮੰਤਰੀ ਡਾ. ਧਨਸਿੰਘ ਰਾਵਤ ਨੇ ਦੂਨ ਯੂਨੀਵਰਸਿਟੀ ’ਚ ਹੋਏ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਅਮੀਰ ਸੱਭਿਆਚਾਰ ਅਤੇ ਬਖਤਾਵਰ ਗਿਆਨ ਪਰੰਪਰਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਇਸ ਲਈ ਇਨ੍ਹਾਂ ਗ੍ਰੰਥਾਂ ਦੀ ਸਮੱਗਰੀ ਨੂੰ ਵਿਦਿਅਕ ਸਿਲੇਬਸ ਦਾ ਹਿੱਸਾ ਬਣਾਉਣ ’ਤੇ ਵਿਚਾਰ ਹੋ ਰਿਹਾ ਹੈ।

ਇਸ ਸੰਬੰਧ ’ਚ ਉਨ੍ਹਾਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ’ਚ ਸਕੂਲ ਸਿਲੇਬਸ ਸੂਬਿਆਂ ਨੂੰ ਤਿਆਰ ਕਰਨਾ ਹੈ। ਮੰਤਰੀ ਨੇ ਹਾਲਾਂਕਿ, ਸਪੱਸ਼ਟ ਕੀਤਾ ਕਿ ਇਸ ਬਾਰੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਆਮ ਲੋਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਵੀ ਸੁਝਾਅ ਲਏ ਜਾਣਗੇ। ਦੂਜੇ ਪਾਸੇ ਇਸ ਬਾਰੇ ਸੰਪਰਕ ਕੀਤੇ ਜਾਣ 'ਤੇ ਉਤਰਾਖੰਡ ਪ੍ਰਦੇਸ਼ ਕਾਂਗਰਸ ਪ੍ਰਦਾਨ ਕਰਨ ਮਾਹਰਾ ਨੇ ਕਿਹਾ ਕਿ ਆਫਣੀ ਸੰਸਕ੍ਰਿਤੀ ਬਾਰੇ ਪੜ੍ਹਾਏ ਜਾਣ 'ਚ ਕੋਈ ਬੁਰਾਈ ਨਹੀਂ ਹੈ ਪਰ ਚੰਗਾ ਹੋਵੇਗਾ ਕਿ ਸਿੱਖਿਆ ਮੰਤਰੀ ਇਸ ਤੋਂ ਪਹਿਲਾਂ ਖ਼ੁਦ ਪ੍ਰਦੇਸ਼ ਦੀਆਂ ਸਖ਼ਸ਼ੀਅਤਾਂ ਦਾ ਅਧਿਐਨ ਕਰ ਲੈਣ। ਉਨ੍ਹਾਂ ਕਿਹਾ,''ਵੇਦ, ਸੰਸਕ੍ਰਿਤੀ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ। ਜੋ ਇਨ੍ਹਾਂ ਨੂੰ ਪੜ੍ਹਨਾ ਚਾਹੁੰਦਾ ਹੈ, ਉਸ ਨੂੰ ਇਹ ਮੌਕਾ ਮਿਲਣਾ ਚਾਹੀਦਾ ਪਰ ਜ਼ਬਰਦਸਤੀ ਕੁਝ ਨਹੀਂ ਹੋਣਾ ਚਾਹੀਦਾ।''


DIsha

Content Editor

Related News