ਹਰਿਦੁਆਰ ਗਏ ਉੱਤਰਾਖੰਡ ਦੇ ਨਵੇਂ CM ਤੀਰਥ ਸਿੰਘ ਰਾਵਤ, ਸਾਧੂ-ਸੰਤਾਂ’ਤੇ ਕੀਤੀ ਫੁੱਲਾਂ ਦੀ ਵਰਖ਼ਾ

Thursday, Mar 11, 2021 - 06:22 PM (IST)

ਹਰਿਦੁਆਰ ਗਏ ਉੱਤਰਾਖੰਡ ਦੇ ਨਵੇਂ CM ਤੀਰਥ ਸਿੰਘ ਰਾਵਤ, ਸਾਧੂ-ਸੰਤਾਂ’ਤੇ ਕੀਤੀ ਫੁੱਲਾਂ ਦੀ ਵਰਖ਼ਾ

ਹਰਿਦੁਆਰ— ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੀਰਵਾਰ ਨੂੰ ਮਹਾਸ਼ਿਵਰਾਤਰੀ ਮੌਕੇ ਕੁੰਭ ਦੇ ਪਹਿਲੇ ਸ਼ਾਹੀ ਇਸ਼ਨਾਨ ’ਤੇ ਹਰਿਦੁਆਰ ’ਚ ਹਰ ਕੀ ਪੌੜੀ ਪਹੁੰਚੇ ਅਤੇ ਗੰਗਾ ਨਦੀ ’ਚ ਡੁੱਬਕੀ ਲਾਉਣ ਆਏ ਸਾਧੂ-ਸੰਤਾਂ ਅਤੇ ਸ਼ਰਧਾਲੂਆਂ ’ਤੇ ਫੁੱਲਾਂ ਦੀ ਵਰਖ਼ਾ ਕੀਤੀ। ਮੁੱਖ ਮੰਤਰੀ ਰਾਵਤ ਨੇ ਮਾਂ ਗੰਗਾ ਤੋਂ ਪ੍ਰਦੇਸ਼ ਵਾਸੀਆਂ ਦੀ ਖ਼ੁਸ਼ਹਾਲੀ ਅਤੇ ਸੁੱਖ-ਸ਼ਾਂਤੀ ਦੀ ਕਾਮਨਾ ਵੀ ਕੀਤੀ। ਇਸ ਮੌਕੇ ’ਤੇ ਗੰਗਾ ਸਭਾ ਦੇ ਅਹੁਦਾ ਅਧਿਕਾਰੀਆਂ ਨੇ ਵੀ ਮੁੱਖ ਮੰਤਰੀ ਦਾ ਗੰਗਾਜਲੀ, ਪ੍ਰਸਾਦ ਅਚੇ ਚੁੰਨੀ ਭੇਟ ਕਰ ਸਵਾਗਤ ਕੀਤਾ। 

PunjabKesari

ਰਾਵਤ ਨੇ ਕਿਹਾ ਕਿ ਅੱਜ ਕੁੰਭ ਦਾ ਪ੍ਰਥਮ ਸ਼ਾਹੀ ਇਸ਼ਨਾਨ ਹੈ, ਜਿਸ ਨੂੰ ਵਿਸ਼ੇਸ਼ ਬਣਾਉਣ ਲਈ ਸਾਰੇ ਸਾਧੂ-ਸੰਤਾਂ ਦਾ ਫੁੱਲਾਂ ਦੀ ਵਰਖ਼ਾ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮਹਾਸ਼ਿਵਰਾਤਰੀ ’ਤੇ ਗੰਗਾ ਇਸ਼ਨਾਨ ਕਰਨ ਲਈ ਸ਼ਰਧਾਲੂ ਰਾਤ ਤੋਂ ਹੀ ਜੁਟਣ ਲੱਗੇ ਸਨ ਅਤੇ ਸਵੇਰ ਤੱਕ ਆਮ ਸ਼ਰਧਾਲੂਆਂ ਦੇ ਇਸ਼ਨਾਨ ਕਰਨ ਤੋਂ ਬਾਅਦ ਅਖ਼ਾੜੇ ਦੇ ਸਾਧੂ-ਸੰਤਾਂ ਦਾ ਸ਼ਾਹੀ ਇਸ਼ਨਾਨ ਹੋਇਆ। 

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਕੁੰਭ ਵਿਚ ਜਨਤਾ ਲਈ ਕੋਈ ਵੀ ਰੋਕ-ਟੋਕ ਨਹੀਂ ਹੈ ਅਤੇ ਕਿਸੇ ਨਾਲ ਵੀ ਸਖਤੀ ਨਹੀਂ ਕੀਤੀ ਜਾਵੇਗੀ ਪਰ ਉਨ੍ਹਾਂ ਨੇ ਜਨਤਾ ਨੂੰ ਇਸ ਦੌਰਾਨ ਕੋਵਿਡ-19 ਤੋਂ ਬਚਾਅ ਲਈ ਮਾਸਕ ਪਹਿਨਣ ਅਤੇ ਦੋ ਗਜ਼ ਦੀ ਦੂਰੀ ਰੱਖਣ ਵਰਗੇ ਸਾਰੇ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਨ ਦੀ ਅਪੀਲ ਕੀਤੀ। 

PunjabKesari


author

Tanu

Content Editor

Related News