ਉੱਤਰਾਖੰਡ ਤ੍ਰਾਸਦੀ: ਆਫ਼ਤ ਪ੍ਰਭਾਵਿਤ ਖੇਤਰ ’ਚ ਮਿਲੀ ਇਕ ਹੋਰ ਲਾਸ਼, 169 ਲੋਕ ਅਜੇ ਵੀ ਲਾਪਤਾ

Thursday, Feb 11, 2021 - 05:18 PM (IST)

ਉੱਤਰਾਖੰਡ ਤ੍ਰਾਸਦੀ: ਆਫ਼ਤ ਪ੍ਰਭਾਵਿਤ ਖੇਤਰ ’ਚ ਮਿਲੀ ਇਕ ਹੋਰ ਲਾਸ਼, 169 ਲੋਕ ਅਜੇ ਵੀ ਲਾਪਤਾ

ਦੇਹਰਾਦੂਨ— ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਵੀਰਵਾਰ ਯਾਨੀ ਕਿ ਅੱਜ ਇਕ ਹੋਰ ਲਾਸ਼ ਮਿਲਣ ਨਾਲ ਆਫ਼ਤ ’ਚ ਮਰਨ ਵਾਲਿਆਂ ਦੀ ਗਿਣਤੀ 35 ਹੋ ਗਈ ਹੈ, ਜਦਕਿ 169 ਹੋਰ ਲੋਕ ਅਜੇ ਵੀ ਲਾਪਤਾ ਹਨ। ਚਮੋਲੀ ਦੀ ਜ਼ਿਲ੍ਹਾ ਅਧਿਕਾਰੀ ਸਵਾਤੀ ਭਦੌਰੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਗੌਚਰ ਖੇਤਰ ਤੋਂ ਇਕ ਹੋਰ ਲਾਸ਼ ਬਰਾਮਦ ਹੋਈ ਹੈ। ਹੁਣ ਤੱਕ ਆਫ਼ਤ ਪ੍ਰਭਾਵਿਤ ਖੇਤਰ ਦੀਆਂ ਵੱਖ-ਵੱਖ ਥਾਵਾਂ ਤੋਂ 35 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 169 ਹੋਰ ਲੋਕ ਲਾਪਤਾ ਹਨ, ਜਿਸ ’ਚ ਤਪੋਵਨ ਸੁਰੰਗ ’ਚ ਫਸੇ 35 ਲੋਕ ਵੀ ਸ਼ਾਮਲ ਹਨ। 

PunjabKesari

ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਐਤਵਾਰ 7 ਫਰਵਰੀ ਨੂੰ ਬਰਾਮਦ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਫ਼ਤ ਪ੍ਰਭਾਵਿਤ ਖੇਤਰ ’ਚ ਬਚਾਅ ਅਤੇ ਰਾਹਤ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ ਅਤੇ ਕਿਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੁਰੰਗ ਵਿਚ ਘੱਟ ਥਾਂ ਹੋਣ ਕਾਰਨ ਖੋਦਾਈ ਦੇ ਕੰਮ ਵਿਚ ਇਕ ਵਾਰ ’ਚ ਸਿਰਫ ਦੋ ਐਕਸਕੇਵਟਰ (ਖੋਦਾਈ ਕਰਨ ਵਾਲੇ) ਹੀ ਲਾਏ ਜਾ ਸਕਦੇ ਹਨ, ਜੋ ਲਗਾਤਾਰ ਕੰਮ ਵਿਚ ਜੁੱਟੇ ਹਨ। 

PunjabKesari

ਦੱਸਣਯੋਗ ਹੈ ਕਿ ਰਿਸ਼ੀਗੰਗਾ ਘਾਟੀ ’ਚ ਐਤਵਾਰ ਨੂੰ ਲੱਖਾਂ ਮੀਟ੍ਰਿਕ ਟਨ ਬਰਫ਼ ਦੇ ਤੋਦੇ ਡਿੱਗਣ ਕਾਰਨ ਹੜ੍ਹ ਆ ਗਿਆ ਸੀ, ਜਿਸ ਕਾਰਨ ਰਿਸ਼ੀਗੰਗਾ ਅਤੇ ਤਪੋਵਨ-ਵਿਸ਼ਣੂਗਾਡ ਪ੍ਰਾਜੈਕਟ ਬੁਰੀ ਤਰ੍ਹਾਂ ਨੁਕਸਾਨੇ ਗਏ। ਉਨ੍ਹਾਂ ’ਚ ਕੰਮ ਕਰ ਰਹੇ ਲੋਕ ਲਾਪਤਾ ਹੋ ਗਏ।

PunjabKesari


 


author

Tanu

Content Editor

Related News