ਉੱਤਰਾਖੰਡ ’ਚ ਵਾਪਰਿਆ ਦਰਦਨਾਕ ਹਾਦਸਾ; ਨਦੀ ’ਚ ਨਹਾਉਣ ਗਏ 5 ਬੱਚਿਆਂ ਦੀ ਡੁੱਬਣ ਨਾਲ ਮੌਤ

Wednesday, Jun 09, 2021 - 05:01 PM (IST)

ਉੱਤਰਾਖੰਡ ’ਚ ਵਾਪਰਿਆ ਦਰਦਨਾਕ ਹਾਦਸਾ; ਨਦੀ ’ਚ ਨਹਾਉਣ ਗਏ 5 ਬੱਚਿਆਂ ਦੀ ਡੁੱਬਣ ਨਾਲ ਮੌਤ

ਨੈਨੀਤਾਲ— ਉੱਤਰਾਖੰਡ ਵਿਚ ਪਿਥੌਰਾਗੜ੍ਹ ਦੇ ਬਡੋਲੀ ਪਿੰਡ ਵਿਚ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਆਏ ਇਕ ਹੀ ਪਿੰਡ ਦੇ 5 ਬੱਚਿਆਂ ਦੀ ਬੁੱਧਵਾਰ ਨੂੰ ਨਦੀ ’ਚ ਡੁੱਬਣ ਨਾਲ ਮੌਤ ਹੋ ਗਈ। ਗਣਾਈ ਤਹਿਸੀਲ ’ਚ ਰਜਿਸਟਰਾਰ ਕਾਨੂੰਨਗੋ ਆਰ. ਕੇ. ਮਿਸ਼ਰਾ ਨੇ ਦੱਸਿਆ ਕਿ ਸੇਰਾਘਾਟ ਦੇ ਕੂਨਾ ਪਿੰਡ ਵਿਚ ਮੰਗਲਵਾਰ ਨੂੰ ਇਕ ਕੁੜੀ ਦੇ ਵਿਆਹ ਤੋਂ ਬਾਅਦ ਵਿਦਾਈ ’ਚ ਪਹਾੜੀ ਸੱਭਿਆਚਾਰ ਮੁਤਾਬਕ ਪਿੰਡ ਦੇ 8 ਬੱਚੇ ਉਸ ਨੂੰ ਵਿਦਾ ਕਰਨ ਲਈ ਬਰਾਤ ਨਾਲ ਬਡੋਲੀ ਗਏ ਸਨ। ਬੁੱਧਵਾਰ ਨੂੰ ਸਵੇਰੇ ਕਰੀਬ 10 ਵਜੇ ਸਾਰੇ ਬੱਚੇ ਪਿੰਡ ਕੋਲ ਵਹਿ ਰਹੀ ਸਰਯੂ ਨਦੀ ’ਚ ਨਹਾਉਣ ਦੇ ਬਹਾਨੇ ਉਤਰ ਗਏ। ਵੇਖਦੇ ਹੀ ਵੇਖਦੇ 8 ਵਿਚੋਂ 5 ਬੱਚੇ ਸਰਯੂ ਨਦੀ ਦੇ ਤੇਜ਼ ਵਹਾਅ ਵਿਚ ਵਹਿ ਗਏ। ਬਾਕੀ ਬੱਚਿਆਂ ਨੂੰ ਭਾਜੜਾਂ ਪੈ ਗਈਆਂ। ਸਾਰੇ ਦੌੜ ਕੇ ਪਿੰਡ ਗਏ ਅਤੇ ਪਿੰਡ ਵਾਸੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ।

PunjabKesari

ਪਿੰਡ ਵਾਸੀਆਂ ਨੇ ਘਟਨਾ ਦੀ ਜਾਣਕਾਰੀ ਗਣਾਈ ਤਹਿਸੀਲ ਨੂੰ ਦਿੱਤੀ। ਮਿਸ਼ਰਾ ਨੇ ਦੱਸਿਆ ਕਿ ਤਹਿਸੀਲਦਾਰ ਜੀਮੇਸ਼ ਕੁਟੋਲਾ ਦੀ ਅਗਵਾਈ ’ਚ ਇਕ ਟੀਮ ਮੌਕੇ ’ਤੇ ਪਹੁੰਚੀ ਅਤੇ ਸਥਾਨਕ ਪਿੰਡ ਵਾਸੀਆਂ ਨਾਲ ਮਿਲ ਕੇ ਖੋਜ ਮੁਹਿੰਮ ਸ਼ੁਰੂ ਕੀਤੀ। ਕੁਝ ਦੇਰ ਬਾਅਦ ਸਾਰੇ 5 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਇਸ ਘਟਨਾ ਤੋਂ ਬਾਅਦ ਕੂਨਾ ਅਤੇ ਬਡੋਲੀ ਦੇ ਨਾਲ ਹੀ ਪੂਰੇ ਖੇਤਰ ਵਿਚ ਮਾਤਮ ਪਸਰ ਗਿਆ। ਮਿ੍ਰਤਕ ਬੱਚਿਆਂ ਦੀ ਪਛਾਣ ਰਵਿੰਦਰ (15), ਸਾਹਿਲ (15), ਰਾਜੇਸ਼ (16), ਪਿਊਸ਼ (15), ਮੋਹਿਤ (17) ਵਜੋਂ ਹੋਈ ਹੈ। 


author

Tanu

Content Editor

Related News