ਕੈਂਚੀ ਧਾਮ ''ਚ ਆਸਥਾ ਦਾ ਮਹਾਸੰਗਮ, ਕਿਵਾੜ ਖੁੱਲ੍ਹਦੇ ਹੀ ਉਮੜਿਆ ਸ਼ਰਧਾਲੂਆਂ ਦਾ ਸੈਲਾਬ

Monday, Jun 15, 2026 - 10:25 AM (IST)

ਕੈਂਚੀ ਧਾਮ ''ਚ ਆਸਥਾ ਦਾ ਮਹਾਸੰਗਮ, ਕਿਵਾੜ ਖੁੱਲ੍ਹਦੇ ਹੀ ਉਮੜਿਆ ਸ਼ਰਧਾਲੂਆਂ ਦਾ ਸੈਲਾਬ

ਨੈਨੀਤਾਲ- ਉਤਰਾਖੰਡ 'ਚ ਵਿਸ਼ਵ ਪ੍ਰਸਿੱਧ ਕੈਂਚੀ ਧਾਮ 'ਚ ਐਤਵਾਰ ਤੜਕੇ ਬਾਬਾ ਨੀਮ ਕਰੌਲੀ ਮਹਾਰਾਜ ਦੀ ਜਯੰਤੀ 'ਤੇ ਆਸਥਾ ਦਾ ਅਦਭੁੱਤ ਸੰਗਮ ਦੇਖਣ ਨੂੰ ਮਿਲਿਆ। ਤੜਕੇ 5 ਵਜੇ ਵਿਸ਼ੇਸ਼ ਪੂਜਾ, ਧਾਰਮਿਕ ਰਸਮਾਂ ਅਤੇ ਵੈਦਿਕ ਮੰਤਰਾਂ ਨਾਲ ਕੈਂਚੀ ਧਾਮ ਦੇ ਕਿਵਾੜ ਖੋਲ੍ਹ ਦਿੱਤੇ ਗਏ। ਕਿਵਾੜ ਖੁੱਲ੍ਹਦੇ ਹੀ ਦੇਸ਼-ਵਿਦੇਸ਼ ਤੋਂ ਪਹੁੰਚੇ ਹਜ਼ਾਰਾਂ ਸ਼ਰਧਾਲੂ ਬਾਬਾ ਦੇ ਦਰਸ਼ਨ ਲਈ ਮੰਦਰ ਕੈਂਪਸ 'ਚ ਇਕੱਠੇ ਹੋ ਗਏ। ਸਵੇ ਹੋਣ ਤੋਂ ਪਹਿਲਾਂ ਹੀ ਮੰਦਰ ਕੰਪਲੈਕਸ ਅਤੇ ਮੁੱਖ ਮਾਰਗਾਂ 'ਤੇ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਆਂ ਲੱਗ ਗਈਆਂ ਸਨ। ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਪੁਲਸ ਨੇ ਵਿਆਪਕ ਸੁਰੱਖਿਆ ਅਤੇ ਆਵਾਜਾਈ ਦੀ ਵਿਆਪਕ ਵਿਵਸਥਾ ਕੀਤੀ ਹੈ। ਮੰਦਰ ਖੇਤਰ ਦੇ ਸਾਰੇ ਮੁੱਖ ਮਾਰਗਾਂ, ਬੈਰੀਅਰਾਂ ਅਤੇ ਚੌਰਾਹਿਆਂ 'ਤੇ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ, ਜੋ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ 'ਚ ਜੁਟੀ ਹੋਈ ਹੈ।

ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਵੱਖ-ਵੱਖ ਸਥਾਨਾਂ 'ਤੇ ਲਗਾਤਾਰ ਸ਼ਟਲ ਸੇਵਾ ਸੰਚਾਲਿਤ ਕੀਤੀ ਜਾ ਰਹੀ ਹੈ। ਕਿਸੇ ਵੀ ਮਾਰਗ 'ਤੇ ਸ਼ਰਧਾਲੂਆਂ ਨੂੰ ਗੈਰ-ਜ਼ਰੂਰੀ ਰੂਪ ਨਾਲ ਨਹੀਂ ਰੋਕਿਆ ਜਾ ਰਿਹਾ ਹੈ ਅਤੇ ਸੁਚਾਰੂ ਦਰਸ਼ਨ ਯਕੀਨੀ ਕਰਨ ਲਈ ਵਾਹਨਾਂ ਨੂੰ ਵਿਵਸਥਿਤ ਤਰੀਕੇ ਨਾਲ ਅੱਗੇ ਭੇਜਿਆ ਜਾ ਰਿਹਾ ਹੈ। ਨੈਨੀਤਾਲ ਪੁਲਸ ਪੂਰੀ ਤਰ੍ਹਾਂ ਅਲਰਟ ਮੋਡ 'ਤੇ ਹੈ ਅਤੇ ਸੁਰੱਖਿਆ ਵਿਵਸਥਾ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਸ਼ਰਧਾਲੂਆਂ ਨੂੰ ਸਬਰ ਬਣਾਏ ਰੱਖਣ, ਆਪਣੀ ਵਾਰੀ ਦਾ ਇੰਤਜ਼ਾਰ ਕਰਨ ਅਤੇ ਪੁਲਸ ਤੇ ਵਲੰਟੀਅਰਾਂ ਵਲੋਂ ਦਿੱਤੇ ਜਾ ਰਹੇ ਦਿਸ਼ਾ-ਨਿਰਦੇਸ਼ਾਂ ਦੀ ਪਲਾਣ ਕਰਨ ਦੀ ਅਪੀਲ ਕੀਤੀ ਹੈ। ਕੈਂਚੀ ਧਾਮ ਵਿਖੇ ਸ਼ਰਧਾਲੂਆਂ ਦੇ ਇਸ ਵਿਸ਼ਾਲ ਭੀੜ ਵਿਚਾਲੇ ਪੂਰਾ ਖੇਤਰ ਭਗਤੀ ਭਰੇ ਮਾਹੌਲ 'ਚ ਡੁੱਬਿਆ ਨਜ਼ਰ ਆਇਆ। ਬਾਬਾ ਨੀਮ ਕਰੌਲੀ ਮਹਾਰਾਜ ਦੇ ਜੈਕਾਰਿਆਂ ਨਾਲ ਗੂੰਜਦੇ ਧਾਮ 'ਚ ਸ਼ਰਧਾਲੂਆਂ ਨੇ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਦੇ ਨਾਲ ਦਰਸ਼ਨ ਕੀਤੇ। ਸੀਨੀਅਰ ਪੁਲਸ ਸੁਪਰਡੈਂਟ (ਐੱਸਐੱਸਪੀ) ਡਾ. ਮੰਜੂਨਾਥ ਟੀਸੀ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ, ਸਹੂਲਤ ਅਤੇ ਆਵਾਜਾਈ ਵਿਵਸਥਾ ਨੂੰ ਲੈ ਕੇ ਸਾਰੇ ਜ਼ਰੂਰੀ ਇੰਤਜ਼ਾਮ ਪ੍ਰਭਾਵੀ ਢੰਗ ਨਾਲ ਲਾਗੂ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News