ਯੋਗੀ ਸਰਕਾਰ ਦੀ ਵੱਡੀ ਕਾਰਵਾਈ, ਮੁਖਤਾਰ ਅੰਸਾਰੀ ਦੇ ਬੇਟਿਆਂ ਦੀ ਜਾਇਦਾਦ ''ਤੇ ਚੱਲਿਆ ਬੁਲਡੋਜ਼ਰ

08/27/2020 3:19:00 PM

ਨਵੀਂ ਦਿੱਲੀ- ਉੱਤਰ ਪ੍ਰਦੇਸ਼ 'ਚ ਯੋਗੀ ਸਰਕਾਰ ਨੇ ਬਾਹੁਬਲੀਆਂ ਵਿਰੁੱਧ ਮੁਹਿੰਮ ਛੇੜ ਦਿੱਤੀ ਹੈ। ਇਸ ਦੇ ਅਧੀਨ ਲਖਨਊ ਵਿਕਾਸ ਅਥਾਰਟੀ ਨੇ ਵੀਰਵਾਰ ਨੂੰ ਪੂਰਵਾਂਚਲ ਦੇ ਦਬੰਗ ਮਾਫ਼ੀਆ ਮੁਖਤਾਰ ਅੰਸਾਰੀ ਵਿਰੁੱਧ ਵੱਡੀ ਕਾਰਵਾਈ ਕੀਤੀ ਅਤੇ ਲਖਨਊ ਦੇ ਡਾਲੀਬਾਗ਼ 'ਚ ਬਣੇ ਮੁਖਤਾਰ ਅੰਸਾਰੀ ਦੇ ਬੇਟਿਆਂ ਦੀ 2 ਮੰਜ਼ਲਾਂ ਇਮਾਰਤ ਨੂੰ ਅਥਾਰਟੀ ਦੇ ਆਦੇਸ਼ ਤੋਂ ਬਾਅਦ ਸੁੱਟ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ ਦਬੰਗਾਂ ਦੀ ਗੈਰ-ਕਾਨੂੰਨੀ ਜਾਇਦਾਦ 'ਤੇ ਯੋਗੀ ਸਰਕਾਰ ਦਾ ਡੰਡਾ ਚੱਲ ਰਿਹਾ ਹੈ।

ਮੁਖਤਾਰ ਅੰਸਾਰੀ ਦੇ ਇਮਾਰਤ ਨੂੰ ਸੁੱਟਣ ਲਈ ਐੱਲ.ਡੀ.ਏ. ਅਤੇ ਪੁਲਸ ਪ੍ਰਸ਼ਾਸਨ ਦੇ 250 ਤੋਂ ਵੱਧ ਪੁਲਸ ਮੁਲਾਜ਼ਮ ਅਤੇ 20 ਤੋਂ ਵੱਧ ਜੇ.ਸੀ.ਬੀ. ਲੱਗੀ ਰਹੀ। ਨਾਲ ਹੀ 20 ਤੋਂ ਵੱਧ ਜੇ.ਸੀ.ਬੀ. ਮਸ਼ੀਨਾਂ ਦਰਜਨਾਂ ਡੰਪਰ ਨੇ ਮਕਾਨ ਸੁੱਟਣ ਦੇ ਕੰਮ ਨੂੰ ਅੰਜਾਮ ਦਿੱਤਾ। ਪੁਲਸ ਨੇ ਮਕਾਨ ਸੁੱਟਣ ਤੋਂ ਪਹਿਲਾਂ ਗੇਟ ਦਾ ਤਾਲਾ ਤੋੜ ਕੇ ਅਤੇ ਇਮਾਰਤ 'ਚ ਮੌਜੂਦ ਸਾਮਾਨ ਨੂੰ ਕੱਢ ਕੇ ਐੱਲ.ਡੀ.ਏ. ਨੇ ਸਵੇਰੇ ਬੁਲਡੋਜ਼ਰ ਚਲਾ ਕੇ ਇਮਾਰਤ ਨੂੰ ਢਾਹ ਦਿੱਤਾ।

ਦਰਅਸਲ ਮੁਖਤਾਰ ਅੰਸਾਰੀ ਦੇ ਦੋਹਾਂ ਬੇਟਿਆਂ ਅੱਬਾਸ ਅਤੇ ਉਮਰ ਅੰਸਾਰੀ ਨੇ ਦੁਸ਼ਮਣ ਜਾਇਦਾਦ 'ਤੇ ਕਬਜ਼ਾ ਕਰ ਕੇ 2 ਮੰਜ਼ਲਾ ਇਮਾਰਤ ਬਣਾ ਲਈ ਸੀ, ਅਜਿਹੇ 'ਚ ਇਮਾਰਤ ਨੂੰ ਸੁੱਟਣ ਦਾ ਖਰਚ ਉਨ੍ਹਾਂ ਅਫ਼ਸਰਾਂ ਤੋਂ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਗੈਰ-ਕਾਨੂੰਨੀ ਨਿਰਮਾਣ ਕਰਨ ਅਤੇ ਕਰਵਾਉਣ ਵਾਲਿਆਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਐੱਫ.ਆਈ.ਆਰ. ਦਰਜ ਕਰਵਾਏਗਾ।


DIsha

Content Editor

Related News