ਧੀਆਂ ਨੂੰ ਛੇੜਨ ਵਾਲਿਆਂ ਦੀ ਹੁਣ ਖੈਰ ਨਹੀਂ, ਚੌਰਾਹਿਆਂ ''ਤੇ ਲਗਾਈਆਂ ਜਾਣਗੀਆਂ ਫੋਟੋਆਂ : ਯੋਗੀ

10/17/2020 4:00:14 PM

ਬਲਰਾਮਪੁਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਹੈ ਕਿ ਧੀਆਂ ਨੂੰ ਛੇੜਨ ਵਾਲਿਆਂ ਦੀ ਫੋਟੋ ਹੁਣ ਚੌਰਾਹਿਆਂ 'ਤੇ ਲਗਾਈਆਂ ਜਾਣਗੀਆਂ। ਯੋਗੀ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਬਲਰਾਮਪੁਰ 'ਚ ਮਿਸ਼ਨ ਸ਼ਕਤੀ ਦਾ ਸ਼ੁੱਭ ਆਰੰਭ ਕਰਦੇ ਹੋਏ ਕਿਹਾ ਕਿ ਧੀਆਂ ਨੂੰ ਛੇੜਨ ਵਾਲਿਆਂ ਦੀ ਫੋਟੋ ਚੌਰਾਹਿਆਂ 'ਤੇ ਲਗਾਈ ਜਾਵੇਗੀ। 'ਮਿਸ਼ਨ ਸ਼ਕਤੀ' ਨਾਲ ਅਪਰਾਧੀਆਂ ਨੂੰ ਸਬਕ ਸਿਖਾਇਆ ਜਾਵੇਗਾ। ਆਪਣੇ 2 ਦਿਨਾ ਦੌਰੇ ਦੇ ਆਖਰੀ ਦਿਨ ਸ਼ਨੀਵਾਰ ਨੂੰ ਪੁਲਸ ਲਾਈਨ 'ਚ ਆਯੋਜਿਤ ਸਮਾਰੋਹ ਦੌਰਾਨ ਮਿਸ਼ਨ ਸ਼ਕਤੀ ਦਾ ਆਰੰਭ ਕਰਦੇ ਹੋਏ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਬਲਰਾਮਪੁਰ ਕਾਂਡ ਚੱਲਦੇ ਮਿਸ਼ਨ ਸ਼ਕਤੀ ਦੀ ਸ਼ੁਰੂਆਤ ਕੀਤੀ ਗਈ ਹੈ। ਮਿਸ਼ਨ ਸ਼ਕਤੀ ਨਾਲ ਅਪਰਾਧੀਆਂ ਨੂੰ ਸਬਕ ਸਿਖਾਇਆ ਜਾਵੇਗਾ। ਧੀਆਂ ਨਾਲ ਛੇੜਛਾੜ ਕਰਨ ਵਾਲਿਆਂ ਦੀ ਫੋਟੋ ਚੌਰਾਹੇ 'ਤੇ ਲਗਾਈ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਚੰਗਾ ਕੰਮ ਕਰਨ ਵਾਲੇ ਸੰਗਠਨਾਂ ਨੂੰ ਜ਼ਿਲ੍ਹਾ ਅਤੇ ਪ੍ਰਦੇਸ਼ ਪੱਧਰ 'ਤੇ ਸਨਮਾਨ ਕਰਨ ਦਾ ਕੰਮ ਕੀਤਾ ਜਾਵੇਗਾ। ਜਨਾਨੀਆਂ ਨੂੰ ਸੁਰੱਖਿਆ ਅਤੇ ਸਨਮਾਨ ਲਈ ਕੰਮ ਕੀਤਾ ਜਾਵੇਗਾ। ਯੋਗੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 3 ਸਾਲਾਂ 'ਚ ਇਕ ਲੱਖ 37 ਹਜ਼ਾਰ ਪੁਲਸ ਕਰਮੀ ਭਰਤੀ ਕੀਤੇ ਹਨ। ਇਸ ਤੋਂ ਪਹਿਲਾਂ ਜਨਾਨੀਆਂ ਲਈ ਰਾਖਵਾਂਕਰਨ ਦੀ ਵਿਵਸਥਾ ਨਹੀਂ ਸੀ। ਭਾਜਪਾ ਸਰਕਾਰ ਨੇ ਪ੍ਰਦੇਸ਼ 'ਚ ਪੁਲਸ ਦੀ ਜੋ ਭਰਤੀ ਚੱਲ ਰਹੀ ਹੈ, ਉਸ 'ਚ ਘੱਟੋ-ਘੱਟ 20 ਫੀਸਦੀ ਕੁੜੀਆਂ ਭਰਤੀਆਂ ਕੀਤੇ ਜਾਣ ਦੀ ਵਿਵਸਥਾ ਹੈ।


DIsha

Content Editor

Related News