ਪ੍ਰੇਮ ਸੰਬੰਧਾਂ ਕਾਰਨ ਪਤਨੀ ਨੇ ਖਾਧਾ ਜ਼ਹਿਰ, ਪ੍ਰੇਮੀ ਦੇ ਦਰਵਾਜ਼ੇ ਮੁਹਰੇ ਲਾਸ਼ ਰੱਖ ਫੁਟ-ਫੁਟ ਕੇ ਰੋਇਆ ਪਤੀ

Tuesday, Jun 16, 2020 - 01:40 PM (IST)

ਪ੍ਰੇਮ ਸੰਬੰਧਾਂ ਕਾਰਨ ਪਤਨੀ ਨੇ ਖਾਧਾ ਜ਼ਹਿਰ, ਪ੍ਰੇਮੀ ਦੇ ਦਰਵਾਜ਼ੇ ਮੁਹਰੇ ਲਾਸ਼ ਰੱਖ ਫੁਟ-ਫੁਟ ਕੇ ਰੋਇਆ ਪਤੀ

ਓਰੈਯਾ (ਵਾਰਤਾ)— ਉੱਤਰ ਪ੍ਰਦੇਸ਼ 'ਚ ਓਰੈਯਾ ਜ਼ਿਲੇ ਦੇ ਬਿਧੂਨਾ ਖੇਤਰ 'ਚ ਪਤੀ ਦੇ ਪ੍ਰੇਮ ਸੰਬੰਧਾਂ 'ਚ ਰੋੜਾ ਬਣਨ 'ਤੇ 3 ਬੱਚਿਆਂ ਦੀ ਮਾਂ ਨੇ ਜ਼ਹਿਰ ਚੀਜ਼ ਖਾ ਕੇ ਜਾਨ ਦੇ ਦਿੱਤੀ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸਾਹਸਪੁਰ ਪਿੰਡ ਵਾਸੀ ਧਰਮ ਸਿੰਘ ਦਿੱਲੀ ਵਿਚ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਸੀ, ਉਸ ਦੀ ਪਤਨੀ ਰਾਜਰਾਨੀ (37) ਆਪਣੇ ਤਿੰਨ ਬੱਚਿਆਂ ਨਾਲ ਪਿੰਡ 'ਚ ਰਹਿੰਦੀ ਸੀ। ਪਿੰਡ ਦੇ ਹੀ ਇਕ ਨੌਜਵਾਨ ਨਾਲ ਉਸ ਦੇ ਪ੍ਰੇਮ ਸਬੰਧ ਚੱਲ ਰਹੇ ਸਨ। ਬੀਤੇ ਐਤਵਾਰ ਨੂੰ ਧਰਮ ਸਿੰਘ ਜਦੋਂ ਦਿੱਲੀ ਤੋਂ ਵਾਪਸ ਆਇਆ ਤਾਂ ਉਸ ਦਾ ਪਹਿਲਾਂ ਰਾਜਰਾਨੀ ਨਾਲ ਫਿਰ ਪ੍ਰੇਮੀ ਨੌਜਵਾਨ ਨਾਲ ਝਗੜਾ ਹੋਇਆ। ਪਤਨੀ ਦੇ ਬੇਫ਼ਵਾਈ ਤੋਂ ਦੁਖੀ ਧਰਮ ਸਿੰਘ ਨੇ ਸੋਮਵਾਰ ਬਿਧੂਨਾ ਥਾਣੇ ਜਾ ਕੇ ਪ੍ਰੇਮੀ ਨੌਜਵਾਨ ਵਿਰੁੱਧ ਲਿਖਤੀ ਸ਼ਿਕਾਇਤ ਦਿੱਤੀ। 

PunjabKesari
ਪੁਲਸ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਧਰਮ ਸਿੰਘ ਨੇ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਦਿੱਲੀ ਜਾਣ ਦਾ ਫੈਸਲਾ ਲਿਆ। ਸਾਰੇ ਲੋਕ ਦਿੱਲੀ ਜਾਣ ਲਈ ਤਿਆਰ ਵੀ ਹੋ ਗਏ ਕਿ ਇਸ ਦਰਮਿਆਨ ਰਾਜਰਾਨੀ ਨੇ ਜ਼ਹਿਰੀਲੀ ਚੀਜ਼ ਖਾ ਲਈ। ਪਰਿਵਾਰ ਵਾਲੇ ਉਸ ਨੂੰ ਲੈ ਕੇ ਪਿੰਡ ਦੇ ਹੀ ਪ੍ਰਾਈਵੇਟ ਹਸਪਤਾਲ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਓਧਰ ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਹਸਪਤਾਲ 'ਚੋਂ ਵਾਪਸ ਲਿਆ ਕੇ ਪ੍ਰੇਮੀ ਨੌਜਵਾਨ ਦੇ ਦਰਵਾਜ਼ੇ 'ਤੇ ਇਹ ਕਹਿੰਦੇ ਹੋਏ ਰੱਖ ਦਿੱਤੀ ਕਿ ਉਸ ਨੇ ਜੋ ਜ਼ਹਿਰੀਲੀ ਚੀਜ਼ ਖਾਧੀ ਹੈ, ਉਹ ਪ੍ਰੇਮੀ ਨੇ ਹੀ ਲਿਆ ਕੇ ਦਿੱਤੀ ਹੈ। ਉੱਥੇ ਹੀ ਪ੍ਰੇਮੀ ਨੌਜਵਾਨ ਅਤੇ ਉਸ ਦੇ ਪਰਿਵਾਰ ਵਾਲੇ ਘਰ ਨੂੰ ਤਾਲਾ ਲਾ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦਾ ਲੱਗਭਗ 17 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਦੇ ਤਿੰਨ ਬੱਚੇ- ਸੋਨਾਕਸ਼ੀ (16), ਦੀਪਕ (12) ਅਤੇ ਪੱਲਵੀ (8) ਹਨ।


author

Tanu

Content Editor

Related News