ਕੋਰੋਨਾ ਵੈਕਸੀਨ ਲਾਉਣ ਪੁੱਜੀ ਸਿਹਤ ਮਹਿਕਮੇ ਦੀ ਟੀਮ ਤਾਂ ਖ਼ੌਫ ’ਚ ਪਿੰਡ ਵਾਸੀਆਂ ਨੇ ਨਦੀ ’ਚ ਮਾਰੀਆਂ ਛਾਲਾਂ

Sunday, May 23, 2021 - 03:20 PM (IST)

ਕੋਰੋਨਾ ਵੈਕਸੀਨ ਲਾਉਣ ਪੁੱਜੀ ਸਿਹਤ ਮਹਿਕਮੇ ਦੀ ਟੀਮ ਤਾਂ ਖ਼ੌਫ ’ਚ ਪਿੰਡ ਵਾਸੀਆਂ ਨੇ ਨਦੀ ’ਚ ਮਾਰੀਆਂ ਛਾਲਾਂ

ਬਾਰਾਬੰਕੀ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜਿੱਥੇ ਬੇਹੱਦ ਹੀ ਖ਼ਤਰਨਾਕ ਅਤੇ ਬਣੀ ਹੋਈ ਹੈ, ਉੱਥੇ ਹੀ ਕੋਰੋਨਾ ਵੈਕਸੀਨ ਨੂੰ ਲੈ ਕੇ ਵੀ ਲੋਕਾਂ ’ਚ ਸ਼ੰਸ਼ੋਪਜ ਹੈ ਕਿ ਵੈਕਸੀਨ ਲਗਵਾਈਏ ਜਾਂ ਨਹੀਂ। ਕੁਝ ਲੋਕਾਂ ’ਚ ਵੈਕਸੀਨ ਨੂੰ ਲੈ ਕੇ ਵਹਿਮ ਭਰਮ ਅਤੇ ਖ਼ੌਫ ਵੀ ਬਣਿਆ ਹੋਇਆ ਹੈ। ਇਸ ਦੀ ਇਕ ਉਦਾਹਰਣ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿਚ ਵੇਖਣ ਨੂੰ ਮਿਲੀ। ਇੱਥੋਂ ਦੇ ਪਿੰਡ ਸਿਸੌੜਾ ’ਚ ਜਦੋਂ ਵੈਕਸੀਨ ਲਾਉਣ ਲਈ ਸਿਹਤ ਮਹਿਕਮੇ ਦੀ ਟੀਮ ਪੁੱਜੀ ਤਾਂ ਉਨ੍ਹਾਂ ਨੂੰ ਵੇਖ ਕੇ ਲੋਕ ਡਰ ਗਏ। ਉਨ੍ਹਾਂ ਨੂੰ ਵੈਕਸੀਨ ਨਾ ਲਗਵਾਉਣੀ ਪਵੇ, ਇਸ ਵਜ੍ਹਾ ਤੋਂ ਸਰਯੂ ਨਦੀ ’ਚ ਲੋਕਾਂ ਨੇ ਛਾਲਾਂ ਮਾਰ ਦਿੱਤੀਆਂ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਜ਼ਰੀਏ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ: ਦਿੱਲੀ ’ਚ 31 ਮਈ ਤੱਕ ਵਧੀ ਤਾਲਾਬੰਦੀ

PunjabKesari

ਨਦੀ ਦੇ ਕੰਢੇ ਜਾ ਕੇ ਬੈਠ ਗਏ ਪਿੰਡ ਵਾਸੀ ਤੇ ਛਾਲਾਂ ਮਾਰ ਦਿੱਤੀਆਂ—
ਸਿਹਤ ਮਹਿਕਮੇ ਦੀ ਟੀਮ ਵਲੋਂ ਪਿੰਡ ’ਚ ਟੀਕਾਕਰਨ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਡਰ ਗਏ ਅਤੇ ਉਹ ਸਰਯੂ ਨਦੀ ਦੇ ਕੰਢੇ ਜਾ ਕੇ ਬੈਠ ਗਏ। ਟੀਮ ਨੂੰ ਜਦੋਂ ਪਤਾ ਲੱਗਾ ਕਿ ਪਿੰਡ ਵਾਸੀ ਨਦੀ ਦੇ ਕੰਢੇ ’ਤੇ ਜਾ ਕੇ ਬੈਠ ਗਏ ਹਨ ਤਾਂ ਉਹ ਉਨ੍ਹਾਂ ਨੂੰ ਸਮਝਾਉਣ ਚੱਲੇ ਗਏ। ਉਨ੍ਹਾਂ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਪਿੰਡ ਵਾਸੀ ਡਰ ਗਏ ਅਤੇ ਉਨ੍ਹਾਂ ਨੇ ਟੀਮ ਤੋਂ ਬਚਣ ਲਈ ਨਦੀ ’ਚ ਛਾਲਾਂ ਮਾਰ ਦਿੱਤੀਆਂ। ਇਹ ਵੇਖ ਕੇ ਸਿਹਤ ਮਹਿਕਮੇ ਦੀ ਟੀਮ ਦੇ ਹੱਥ-ਪੈਰ ਫੂਲ ਗਏ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਨਦੀ ’ਚੋਂ ਬਾਹਰ ਆਉਣ ਦੀ ਬੇਨਤੀ ਕੀਤੀ ਪਰ ਉਹ ਨਹੀਂ ਮੰਨੇ। ਨਦੀ ਵਿਚ ਛਾਲ ਮਾਰਦੇ ਸਮੇਂ ਪਿੰਡ ਵਾਸੀਆਂ ਨੇ ਆਪਣੀ ਜਾਨ ਤਕ ਦੀ ਪਰਵਾਹ ਨਹੀਂ ਕੀਤੀ। 

ਇਹ ਵੀ ਪੜ੍ਹੋ: ਭਾਰਤ ਪਹੁੰਚੀਆਂ ਸਪੂਤਨਿਕ-ਵੀ ਦੀਆਂ ਡੇਢ ਲੱਖ ਖੁਰਾਕਾਂ, ਜੂਨ ਤੱਕ 50 ਲੱਖ ਹੋ ਸਕਦਾ ਹੈ ਅੰਕੜਾ

ਪਿੰਡ ਦੀ ਆਬਾਦੀ 1500 ਤੇ ਸਿਰਫ 14 ਲੋਕਾਂ ਨੇ ਲਗਵਾਈ ਵੈਕਸੀਨ—
ਸਬ-ਡਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਦੇ ਸਮਝਾਉਣ ਤੋਂ ਬਾਅਦ ਪਿੰਡ ਵਾਸੀ ਨਦੀ ’ਚੋਂ ਬਾਹਰ ਆਏ।  ਐੱਸ. ਡੀ. ਐੱਮ. ਨੇ ਪਿੰਡ ਵਾਸੀਆਂ ਦੇ ਅੰਦਰ ਪੈਦਾ ਹੋਏ ਡਰ ਅਤੇ ਵਹਿਮ ਨੂੰ ਦੂਰ ਕਰ ਕੇ ਉਨ੍ਹਾਂ ਨੂੰ ਵੈਕਸੀਨ ਲਗਵਾਉਣ ਲਈ ਰਾਜ਼ੀ ਕੀਤਾ। ਫਿਰ 14 ਲੋਕਾਂ ਨੇ ਹੀ ਵੈਕਸੀਨ ਲਗਵਾਈ। ਇਹ ਪਿੰਡ 1500 ਦੀ ਆਬਾਦੀ ਵਾਲਾ ਹੈ। 

ਇਹ ਵੀ ਪੜ੍ਹੋ: ਕੋਰੋਨਾ ਆਫ਼ਤ; ਦੇਸ਼ ’ਚ 24 ਘੰਟਿਆਂ ਦੌਰਾਨ 3,741 ਮਰੀਜ਼ਾਂ ਨੇ ਤੋੜਿਆ ਦਮ


author

Tanu

Content Editor

Related News