ਯੂ. ਪੀ. ਮੰਤਰੀ ਮੰਡਲ ਨੇ ਫੈਜ਼ਾਬਾਦ ਦਾ ਨਾਂ ਅਯੁੱਧਿਆ ਰੱਖਣ ’ਤੇ ਲਾਈ ਮੋਹਰ
Wednesday, Nov 14, 2018 - 10:53 AM (IST)
ਲਖਨਊ-ਉੱਤਰ ਪ੍ਰਦੇਸ਼ ਮੰਤਰੀ ਮੰਡਲ ਦੀ ਮੰਗਲਵਾਰ ਇਥੇ ਹੋਈ ਬੈਠਕ ’ਚ ਫੈਜ਼ਾਬਾਦ ਡਵੀਜ਼ਨ ਦਾ ਨਾਂ ਬਦਲ ਕੇ ਅਯੁੱਧਿਆ ਅਤੇ ਇਲਾਹਾਬਾਦ ਡਵੀਜ਼ਨ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖੇ ਜਾਣ ਦੇ ਫੈਸਲੇ ’ਤੇ ਆਪਣੀ ਮੋਹਰ ਲਾ ਦਿੱਤੀ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਇਕ ਕੈਬਨਿਟ ਮੰਤਰੀ ਸੁਰੇਸ਼ ਖੰਨਾ ਨੇ ਦੱਸਿਆ ਕਿ ਅਯੁੱਧਿਆ ਡਵੀਜ਼ਨ ’ਚ ਅਯੁੱਧਿਆ, ਅੰਬੇਡਕਰ ਨਗਰ, ਬਾਰਾਬੰਕੀ, ਸੁਲਤਾਨਪੁਰ ਅਤੇ ਅਮੇਠੀ ਜ਼ਿਲੇ ਆਉਣਗੇ ਜਦਕਿ ਪ੍ਰਯਾਗਰਾਜ ਡਵੀਜ਼ਨ ’ਚ ਪ੍ਰਯਾਗਰਾਜ, ਕੋਸ਼ਾਂਬੀ, ਫਤਿਹਪੁਰ ਅਤੇ ਪ੍ਰਤਾਪਗੜ੍ਹ ਜ਼ਿਲੇ ਸ਼ਾਮਲ ਕੀਤੇ ਗਏ ਹਨ।