ਲੈਬ ਟੈਕਨੀਸ਼ੀਅਨ ਸੰਜੀਤ ਦੇ ਕਾਤਲਾਂ ਨੇ ਦੱਸਿਆ, ਕਿਉਂ ਉਤਾਰਿਆ ਸੀ ਮੌਤ ਦੇ ਘਾਟ

07/25/2020 4:45:54 PM

ਕਾਨਪੁਰ- ਉੱਤਰ ਪ੍ਰਦੇਸ਼ 'ਚ ਕਾਨਪੁਰ ਦੇ ਬਰਰ ਖੇਤਰ 'ਚ ਲੈਬ ਟੈਕਨੀਸ਼ੀਅਨ ਸੰਜੀਤ ਯਾਦਵ ਦੇ ਕਾਤਲਾਂ ਨੇ ਕਿਹਾ ਹੈ ਕਿ ਉਹ ਮ੍ਰਿਤਕ ਦੀਆਂ ਧਮਕੀਆਂ ਤੋਂ ਡਰ ਗਏ ਸਨ, ਇਸ ਲਈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਲੈਬ ਟੈਕਨੀਸ਼ੀਅਨ ਸੰਜੀਤ ਯਾਦਵ ਦੇ ਕਾਤਲਾਂ ਨੇ ਪੁੱਛ-ਗਿੱਛ 'ਚ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਦੌਰਾਨ ਅਗਵਾਕਰਤਾਵਾਂ ਦੇ ਮਾਸਟਰਮਾਇੰਡ ਗਿਆਨੇਂਦਰ ਨੇ ਦੱਸਿਆ ਕਿ ਸਭ ਕੁਝ ਠੀਕ ਚੱਲ ਰਿਹਾ ਸੀ। ਪੁਲਸ ਉਨ੍ਹਾਂ ਦੇ ਨੇੜੇ ਵੀ ਨਹੀਂ ਪਹੁੰਚ ਪਾ ਰਹੀ ਸੀ। 26 ਜੂਨ ਦੇਰ ਸ਼ਾਮ ਅਚਾਨਕ ਸੰਜੀਤ ਯਾਦਵ ਹੋਸ਼ 'ਚ ਆ ਗਿਆ ਅਤੇ ਦੌੜਨ ਦੀ ਕੋਸ਼ਿਸ਼ ਕਰਨ ਲੱਗਾ। ਜਦੋਂ ਦੌੜਨ ਦੀ ਕੋਸ਼ਿਸ਼ 'ਚ ਸੰਜੀਤ ਅਸਫ਼ਲ ਰਿਹਾ ਤਾਂ ਉਸ ਨੇ ਪੁਲਸ ਨੂੰ ਸਭ ਕੁਝ ਦੱਸ ਦੇਣ ਦੀ ਧਮਕੀ ਵੀ ਦਿੱਤੀ ਸੀ। ਉਸ ਦੀ ਇਹ ਗੱਲ ਸੁਣ ਅਸੀਂ ਸਾਰੇ ਘਬਰਾ ਗਏ ਸੀ।

ਕੁਝ ਸਮਝ 'ਚ ਨਹੀਂ ਆ ਰਿਹਾ ਸੀ, ਇਸ ਲਈ ਬਿਨਾਂ ਕੁਝ ਸੋਚੇ ਸਮਝੇ, ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਗਵਾਕਰਤਾਵਾਂ ਦੇ ਮਾਸਟਰਮਾਇੰਡ ਗਿਆਨੇਂਦਰ ਨੇ 26 ਜੂਨ ਦੀ ਰਾਤ ਦਾ ਪੂਰਾ ਘਟਨਾਕ੍ਰਮ ਪੁਲਸ ਨੂੰ ਦੱਸਦੇ ਹੋਏ ਕਿਹਾ,''ਸਾਹਿਬ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਤੁਸੀਂ ਲੋਕ ਵੀ ਸਾਡੇ ਨੇੜੇ ਨਹੀਂ ਆ ਪਾ ਰਹੇ ਸੀ ਪਰ ਸੰਜੀਤ ਦਾ ਹੋਸ਼ 'ਚ ਆਉਣਾ ਸਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ, ਅਸੀਂ ਉਸ ਨੂੰ ਮਾਰਨਾ ਨਹੀਂ ਚਾਹੁੰਦੇ ਸੀ, ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਇਕ ਵਾਰ ਇੱਥੋਂ ਨਿਕਲਣ ਤੋਂ ਪੁਲਸ ਨੂੰ ਸਭ ਕੁਝ ਦੱਸ ਦੇਵਾਂਗਾ, ਤੁਹਾਡਾ ਸਾਰਿਆਂ ਦਾ ਪਰਦਾਫਾਸ਼ ਕਰ ਦੇਵਾਂਗਾ। ਹੁਣ ਕਈ ਹੋਵੇਗਾ ਦਿਮਾਗ਼ ਨੇ ਕੰਮ ਕਰਨਾ ਬੰਦ ਕਰ ਦਿੱਤਾ, ਕੁਝ ਵੀ ਸਮਝ 'ਚ ਨਹੀਂ ਆ ਰਿਹਾ ਸੀ ਅਤੇ ਆਖਰ 'ਚ ਸੰਜੀਤ ਦੀਆਂ ਧਮਕੀਆਂ ਤੋਂ ਡਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਫਿਰ ਲਾਸ਼ ਨੂੰ ਪਲਾਸਟਿਕ ਦੀ ਬੋਰੀ 'ਚ ਭਰਿਆ ਅਤੇ ਸਵੇਰੇ ਕਾਰ ਤੋਂ ਲਾਸ਼ ਨੂੰ ਪਾਂਡੂ ਨਦੀ 'ਚ ਲਿਜਾ ਕੇ ਸੁੱਟ ਦਿੱਤਾ।''

ਪੁਲਸ ਅਨੁਸਾਰ ਸੰਜੀਤ ਨੂੰ ਅਗਵਾ ਕਰਨ ਤੋਂ ਬਾਅਦ ਅਗਵਾਕਰਤਾ ਸਮਝ ਨਹੀਂ ਪਾ ਰਹੇ ਸਨ ਕਿ ਫਿਰੌਤੀ ਕਿਵੇਂ ਮੰਗੀਏ। ਦੂਜੇ ਪਾਸੇ ਸੰਜੀਤ ਨੂੰ ਕੰਟਰੋਲ ਨਹੀਂ ਕਰ ਪਾ ਰਹੇ ਸਨ। ਇਸ ਲਈ ਉਸ ਨੂੰ ਨਸ਼ੇ ਦੇ ਟੀਕੇ ਦੇ ਕੇ ਬੇਹੋਸ਼ ਕਰ ਰਹੇ ਸੀ। ਪੁੱਛ-ਗਿੱਛ 'ਚ ਦੋਸ਼ੀਆਂ ਨੇ ਦੱਸਿਆ ਕਿ ਪਹਿਲੇ ਇਹ ਇਰਾਦਾ ਸੀ ਕਿ ਪੈਸੇ ਲੈਣ ਤੋਂ ਬਾਅਦ ਸੰਜੀਤ ਨੂੰ ਮਾਰ ਦੇਵਾਂਗੇ ਪਰ ਉਹ ਦੌੜਨ ਦੀ ਕੋਸ਼ਿਸ਼ ਕਰਨ ਲੱਗਾ। ਇਸ ਲਈ ਉਸ ਨੂੰ ਉਸੇ ਰਾਤ ਮਾਰ ਦਿੱਤਾ। ਇਹੀ ਕਾਰਨ ਹੈ ਕਿ ਜਦੋਂ ਪਰਿਵਾਰ ਵਾਲੇ ਫੋਨ 'ਤੇ ਉਸ ਨੂੰ ਬੋਲ ਰਹੇ ਸਨ ਕਿ ਸੰਜੀਤ ਨਾਲ ਗੱਲ ਕਰਵਾ ਦਿਓ ਤਾਂ ਉਹ ਗੱਲ ਨਹੀਂ ਕਰਵਾ ਰਹੇ ਸਨ।

ਦੱਸਣਯੋਗ ਹੈ ਕਿ 22 ਜੂਨ ਨੂੰ ਪੈਥੋਲਾਜੀ ਕਰਮੀ ਸੰਜੀਤ ਯਾਦਵ ਨੂੰ ਉਸ ਦੇ ਦੋਸਤਾਂ ਨੇ ਹੀ ਜਨਮਦਿਨ ਪਾਰਟੀ ਦੇ ਬਹਾਨੇ ਬੁਲਾ ਕੇ ਉਸ ਨੂੰ ਅਗਵਾ ਕਰ ਲਿਆ। ਚਾਰ ਦਿਨ ਬੰਧਕ ਰੱਖਣ ਤੋਂ ਬਾਅਦ 26 ਜੂਨ ਨੂੰ ਉਸ ਦਾ ਕਤਲ ਕਰ ਦਿੱਤਾ। ਕਤਲ ਦੇ ਤਿੰਨ ਦਿਨ ਬਾਅਦ ਦੋਸ਼ੀਆਂ ਨੇ 30 ਲੱਖ ਰੁਪਏ ਫਿਰੌਤੀ ਦੀ ਮੰਗ ਸ਼ੁਰੂ ਕਰ ਦਿੱਤੀ। ਪੁਲਸ ਨੇ ਇਕ ਮਹੀਨੇ ਬਾਅਦ ਵੀਰਵਾਰ ਰਾਤ ਇਕ ਮਹਿਲਾ ਸਮੇਤ 5 ਅਗਵਾਕਰਤਾਵਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ 'ਚ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਏ.ਪੀ. ਦੱਖਣ ਅਰਪਣਾ ਗੁਪਤਾ, ਸਾਬਕਾ ਖੇਤਰ ਅਧਿਕਾਰੀ ਮਨੋਜ ਗੁਪਤਾ ਸਮੇਤ 11 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।


DIsha

Content Editor

Related News