ਉੱਤਰ ਪ੍ਰਦੇਸ਼ 'ਚ ਨਿੱਜੀ ਕੰਪਨੀ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਪਾਇਲਟ ਦੀ ਮੌਤ

Monday, Sep 21, 2020 - 04:14 PM (IST)

ਆਜਮਗੜ੍ਹ- ਉੱਤਰ ਪ੍ਰਦੇਸ਼ 'ਚ ਆਜਮਗੜ੍ਹ ਜ਼ਿਲ੍ਹੇ ਦੇ ਸਰਾਏਮੀਰ ਖੇਤਰ 'ਚ ਸੋਮਵਾਰ ਨੂੰ ਇਕ ਨਿੱਜੀ ਸਿਖਲਾਈ ਕੰਪਨੀ ਦਾ ਹੈਲੀਕਾਪਟਰ ਕ੍ਰੈਸ਼ ਹੋ ਕੇ ਡਿੱਗ ਗਿਆ, ਜਿਸ ਸਵਾਰ ਪਾਇਲਟ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਸੁਧੀਰ ਕੁਮਾਰ ਸਿੰਘ ਨੇ ਦੱਸਿਆ ਕਿ ਖੇਤਰ ਦੇ ਮਨਜੀਤ ਪੱਟੀ ਕੁਸਹਾਂ ਦੇ ਜੰਗਲ 'ਚ ਸਵੇਰੇ ਕਰੀਬ 10.50 ਵਜੇ ਹੈਲੀਕਾਪਟਰ ਕ੍ਰੈਸ਼ ਹੋਣ ਨਾਲ ਭੱਜ-ਦੌੜ ਮਚ ਗਈ। ਕ੍ਰੈਸ਼ ਹੋਣ ਨਾਲ ਹੈਲੀਕਾਪਟਰ ਪੂਰੀ ਤਰ੍ਹਾਂ ਨਾਲ ਸੜਕ ਗਿਆ ਅਤੇ ਉਸ 'ਚ ਸਵਾਰ ਪਾਇਲਟ ਦੀ ਮੌਤ ਹੋ ਗਈ ਹੈ।PunjabKesariਉਨ੍ਹਾਂ ਨੇ ਦੱਸਿਆ ਕਿ ਹੈਲੀਕਾਪਟਰ ਰਾਈਬਰੇਲੀ ਦੇ ਫੁਰਸਤਗੰਜ 'ਚ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ ਪਾਇਲਟ ਅਕਾਦਮੀ ਦਾ ਦੱਸਿਆ ਜਾ ਰਿਹਾ ਹੈ, ਜੋ ਸਿਖਲਾਈ ਉਡਾਣ 'ਤੇ ਮਊ ਜਾ ਰਿਹਾ ਸੀ। ਰਸਤੇ 'ਚ ਉਸ ਦਾ ਸੰਪਰਕ ਟੁੱਟ ਗਿਆ ਅਤੇ ਉਹ ਕ੍ਰੈਸ਼ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਹੈਲੀਕਾਪਟਰ 'ਚ ਸਿਰਫ਼ ਇਕ ਲਾਸ਼ ਮਿਲੀ ਹੈ, ਜੋ ਪਾਇਲਟ ਦਾ ਹੋ ਸਕਦਾ ਹੈ। ਪਾਇਲਟ ਦਾ ਨਾਂ ਸੋਨੂੰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਹੋਣਾ ਬਾਕੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਹਾਦਸੇ ਵਾਲੀ ਜਗ੍ਹਾ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਚਸ਼ਮਦੀਦਾਂ ਅਨੁਸਾਰ ਹਾਦਸੇ ਦੇ ਸਮੇਂ ਤੇਜ਼ ਮੀਂਹ ਪੈ ਰਿਹਾ ਸੀ ਅਤੇ ਬਿਜਲੀ ਚਮਕਣ ਦੇ ਨਾਲ ਹੀ ਹੈਲੀਕਾਪਟਰ ਹਵਾ 'ਚ ਲੜਖੜਾਉਂਦੇ ਹੋਏ ਜ਼ਮੀਨ 'ਤੇ ਆ ਕੇ ਡਿੱਗਿਆ ਅਤੇ ਬਹੁਤ ਤੇਜ਼ ਆਵਾਜ਼ ਨਾਲ ਹੈਲੀਕਾਪਟਰ 'ਚ ਅੱਗ ਲੱਗ ਗਈ। 


DIsha

Content Editor

Related News