‘ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ ਤੋਂ ਧੂਹ ਕੇ ਲਿਜਾਏਗੀ ਉੱਤਰ ਪ੍ਰਦੇਸ਼ ਸਰਕਾਰ’

Friday, Apr 02, 2021 - 04:10 AM (IST)

‘ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ ਤੋਂ ਧੂਹ ਕੇ ਲਿਜਾਏਗੀ ਉੱਤਰ ਪ੍ਰਦੇਸ਼ ਸਰਕਾਰ’

ਬਲੀਆ – ਉੱਤਰ ਪ੍ਰਦੇਸ਼ ਦੇ ਸੰਸਦੀ ਕਾਰਜ ਰਾਜ ਮੰਤਰੀ ਆਨੰਦ ਸਵਰੂਪ ਸ਼ੁਕਲ ਨੇ ਬਸਪਾ ਦੇ ਬਾਹੁਬਾਲੀ ਵਿਧਾਇਕ ਮੁਖਤਾਰ ਅੰਸਾਰੀ ਦਾ ਜ਼ਿਕਰ ਕਰਦੇ ਹੋਏ ਕਾਂਗਰਸ ’ਤੇ ਇਸਲਾਮਿਕ ਅੱਤਵਾਦੀਆਂ ਦੇ ਨਾਲ ਖੜ੍ਹੇ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਅੰਸਾਰੀ ਨੂੰ ਪੰਜਾਬ ਦੀ ਜੇਲ ਤੋਂ ਧੂਹ ਕੇ ਲਿਆਏਗੀ। ਆਪਣੇ ਬਿਆਨਾਂ ਲਈ ਅਕਸਰ ਚਰਚਾ ’ਚ ਰਹਿਣ ਵਾਲੇ ਸ਼ੁਕਲ ਨੇ ਕਿਹਾ ਕਿ ਕਾਂਗਰਸ ਦਾ ਡੀ. ਐੱਨ. ਏ. ਸਮਾਜ ਵਿਰੋਧੀ ਅਨਸਰਾਂ ਖਾਸ ਤੌਰ ’ਤੇ ਇਸਲਾਮਿਕ ਅੱਤਵਾਦੀਆਂ ਦੇ ਨਾਲ ਖੜ੍ਹੇ ਹੋਣ ਦਾ ਹੈ। ਕਾਂਗਰਸ ਆਪਣੇ ਚਰਿੱਤਰ ਦੇ ਅਨੁਸਾਰ ਮੁਖਤਾਰ ਅੰਸਾਰੀ ਦੇ ਸਹਿਯੋਗ ’ਚ ਖੜ੍ਹੀ ਹੈ।

ਇਹ ਵੀ ਪੜ੍ਹੋ- ਜਨਾਨੀ ਨੇ 3 ਬੱਚਿਆਂ ਸਮੇਤ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ 

ਸ਼ੁਕਲ ਨੇ ਕਿਹਾ ਕਿਯੋਗੀ ਦੀ ਅਗਵਾਈ ਵਾਲੀ ਸਰਕਾਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ ਤੋਂ ਧੂਹ ਕੇ ਲਿਆਏਗੀ। ਪੰਜਾਬ ਦੀ ਜੇਲ ’ਚ ਜੋ ਬਕਰਾ ਬੰਦ ਹੈ, ਉਸ ਦੀ ਮਾਂ ਬਹੁਤੇ ਦਿਨ ਖੈਰ ਨਹੀਂ ਮਨਾ ਸਕੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੀਤੀ 26 ਮਾਰਚ ਨੂੰ ਆਪਣੇ ਇਕ ਹੁਕਮ ’ਚ ਪੰਜਾਬ ਦੀ ਰੋਪੜ ਜੇਲ ’ਚ ਬੰਦ ਮਊ ਤੋਂ ਬਸਪਾ ਦੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਹਫਤਿਆਂ ਅੰਦਰ ਉੱਤਰ ਪ੍ਰਦੇਸ਼ ਦੀ ਜੇਲ ’ਚ ਭੇਜਣ ਦਾ ਹੁਕਮ ਦਿੱਤਾ ਸੀ। ਉੱਧਰ ਅੰਸਾਰੀ ਦੀ ਪਤਨੀ ਨੇ ਆਪਣੇ ਪਤੀ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਇਸਸਬੰਧ ’ਚ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਅੰਸਾਰੀ ਦੀ ਸੁਰੱਖਿਆ ਦਾ ਪੂਰਾ ਬੰਦੋਬਸਤ ਕਰਨ ਦਾ ਹੁਕਮ ਦੇਣ ਦੀ ਅਪੀਲ ਕੀਤੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News