ਉੱਤਰ ਪ੍ਰਦੇਸ਼ ਸਰਕਾਰ ਨੇ ਕੀਤੇ 6 ਸੀਨੀਅਰ IPS ਅਧਿਕਾਰੀਆਂ ਦੇ ਤਬਾਦਲੇ

06/14/2019 1:37:18 PM

ਲਖਨਊ— ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਨੂੰ 6 ਸੀਨੀਅਰ ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ। ਗ੍ਰਹਿ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੁਲਸ ਡਾਇਰੈਕਟਰ ਜਨਰਲ/ਉੱਚ ਪੁਲਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਆਨੰਦ ਕੁਮਾਰ ਨੂੰ ਪੁਲਸ ਡਾਇਰੈਕਟਰ ਜਨਰਲ/ਇੰਸਪੈਕਟਰ ਜਨਰਲ (ਜੇਲ ਪ੍ਰਸ਼ਾਸਨ ਅਤੇ ਸੁਧਾਰ ਸੇਵਾਵਾਂ) ਬਣਾਇਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਵਾਰਾਣਸੀ ਜੋਨ ਦੇ ਉੱਚ ਪੁਲਸ ਡਾਇਰੈਕਟਰ ਜਨਰਲ (ਏ.ਡੀ.ਜੀ.) ਪੀ. ਵੀ. ਰਾਮਸ਼ਾਸਤਰੀ ਨੂੰ ਉੱਚ ਪੁਲਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਬਣਾਇਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਏ.ਡੀ.ਜੀ. (ਸਰਗਰਮ) ਬ੍ਰਜ ਭੂਸ਼ਣ ਨੂੰ ਏ.ਡੀ.ਜੀ. ਵਾਰਾਣਸੀ ਜੋਨ ਨਿਯੁਕਤ ਕੀਤਾ ਗਿਆ ਹੈ। ਏ.ਡੀ.ਜੀ. ਪੁਲਸ ਭਰਤੀ ਅਤੇ ਪ੍ਰਮੋਸ਼ਨ ਬੋਰਡ ਦੀਪੇਸ਼ ਜੁਨੇਜਾ ਨੂੰ ਏ.ਡੀ.ਜੀ. (ਸੁਰੱਖਿਆ) ਬਣਾਇਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਏ.ਡੀ.ਜੀ. ਸੁਰੱਖਿਆ ਵਿਜੇ ਕੁਮਾਰ ਨੂੰ ਏ.ਡੀ.ਜੀ. ਪੁਲਸ ਭਰਤੀ ਅਤੇ ਪ੍ਰਮੋਸ਼ਨ ਬੋਰਡ ਬਣਾਇਆ ਗਿਆ ਹੈ, ਜਦੋਂ ਕਿ ਏ.ਡੀ.ਜੀ./ਆਈ.ਜੀ. ਜੇਲ ਪ੍ਰਸ਼ਾਸਨ ਅਤੇ ਸੁਧਾਰ ਸੇਵਾਵਾਂ ਚੰਦਰ ਪ੍ਰਕਾਸ਼ ਨੂੰ ਏ.ਡੀ.ਜੀ. ਨਿਯਮ ਅਤੇ ਟੈਕਸਟ ਨਿਯੁਕਤ ਕੀਤਾ ਗਿਆ ਹੈ।


DIsha

Content Editor

Related News