UP ਸਰਕਾਰ ਨੇ ਪੇਸ਼ ਕੀਤਾ ਬਜਟ, ਕਰੀਬ 25 ਹਜ਼ਾਰ ਕਰੋੜ ਦੀਆਂ ਨਵੀਆਂ ਯੋਜਨਾਵਾਂ ਦੀ ਦਿੱਤੀ ਸੌਗਾਤ

02/05/2024 12:51:26 PM

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਸਰਕਾਰ ਨੇ ਵਿੱਤ ਸਾਲ 2024-25 ਲਈ ਰਾਜ ਦੇ ਬਜਟ ਦਾ ਆਕਾਰ ਵਧਾ ਕੇ 7,36,437 ਕਰੋੜ ਰੁਪਏ ਕਰ ਦਿੱਤਾ ਹੈ। ਇਸ 'ਚ 24,863.57 ਕਰੋੜ ਰੁਪਏ ਦੀਆਂ ਨਵੀਆਂ ਯੋਜਨਾਵਾਂ ਸ਼ਾਮਲ ਹਨ। ਰਾਜ ਦੇ ਵਿੱਤ ਮੰਤਰੀ ਸੁਰੇਸ਼ ਕੁਮਾਰ ਖੰਨਾ ਨੇ ਸੋਮਵਾਰ ਨੂੰ ਵਿਧਾਨ ਸਭਾ 'ਚ ਬਜਟ ਪੇਸ਼ ਕੀਤਾ। ਇਹ ਰਾਜ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਹੈ। ਵਿੱਤ ਸਾਲ 2023-24 ਲਈ ਰਾਜ ਦੇ ਬਜਟ ਦਾ ਆਕਾਰ 6.90 ਲੱਖ ਕਰੋੜ ਰੁਪਏ ਸੀ, ਜਿਸ 'ਚ 32,721 ਕਰੋੜ ਰੁਪਏ ਦੀਆਂ ਨਵੀਆਂ ਯੋਜਨਾਵਾਂ ਸ਼ਾਮਲ ਸਨ। ਵਿੱਤ ਸਾਲ 2024-25 ਬਜਟ 'ਚ ਕੁੱਲ ਪ੍ਰਾਪਤੀਆਂ 7,21,233.82 ਕਰੋੜ ਰੁਪਏ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ 'ਚ ਕੁੱਲ 6,06,802.40 ਕਰੋੜ ਰੁਪਏ ਦੀਆਂ ਮਾਲੀਆ ਪ੍ਰਾਪਤੀਆਂ ਅਤੇ 1,14,531.42 ਕਰੋੜ ਰੁਪਏ ਦੀਆਂ ਪੂੰਜੀਗਤ ਪ੍ਰਾਪਤੀਆਂ ਸ਼ਾਮਲ ਹਨ। ਮਾਲੀਆ ਪ੍ਰਾਪਤੀਆਂ 'ਚ ਟੈਕਸ ਇਕੱਠ ਦਾ ਹਿੱਸਾ 4,88,902.84 ਕਰੋੜ ਰੁਪਏ ਅਨੁਮਾਨਤ ਹੈ, ਜਿਸ 'ਚ ਰਾਜ ਦਾ ਆਪਣਾ ਟੈਕਸ ਮਾਲੀਆ 2,70,086 ਕਰੋੜ ਰੁਪਏ ਅਤੇ ਕੇਂਦਰੀ ਟੈਕਸ 'ਚ ਇਸ ਦਾ ਹਿੱਸਾ 2,18,816.84 ਕਰੋੜ ਰੁਪਏ ਸ਼ਾਮਲ ਹੈ।

ਇਹ ਵੀ ਪੜ੍ਹੋ : PM ਮੋਦੀ ਨੇ 'ਮੀਡੀਆ ਮਿੱਤਰ' ਸੱਚ ਨਹੀਂ ਬੋਲਦੇ : ਰਾਹੁਲ ਗਾਂਧੀ

ਕੁੱਲ ਖਰਚ 7,36,437.71 ਕਰੋੜ ਰੁਪਏ ਅਨੁਮਾਨਤ ਹੈ। ਕੁੱਲ ਖਰਚ 'ਚੋਂ 5,32,655.33 ਕਰੋੜ ਰੁਪਏ ਮਾਲੀਆ ਖਾਤੇ ਲਈ ਅਤੇ 2,03,782.38 ਕਰੋੜ ਰੁਪਏ ਪੂੰਜੀ ਖਾਤੇ ਲਈ ਅਲਾਟ ਕੀਤੇ ਗਏ ਹਨ। ਸਮੇਕਿਤ ਫੰਡ ਦੀਆਂ ਪ੍ਰਾਪਤੀਆਂ ਤੋਂ ਕੁੱਲ ਖਰਚ ਘਟਾਉਣ ਤੋਂ ਬਾਅਦ ਬਜਟ 'ਚ 15,103.89 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਹੈ। ਬਜਟ 'ਚ ਵਿੱਤੀ ਘਾਟਾ 86,530.51 ਕਰੋੜ ਰੁਪਏ ਅਨੁਮਾਨਤ ਹੈ, ਜੋ ਸਾਲ ਲਈ ਅਨੁਮਾਨਤ ਸਕਲ ਰਾਜ ਘਰੇਲੂ ਉਤਪਾਦ ਦਾ 3.46 ਫ਼ੀਸਦੀ ਹੈ। ਖੰਨਾ ਨੇ ਕਿਹਾ ਕਿ ਬੇਸਹਾਰਾ ਮਹਿਲਾ ਪੈਨਸ਼ਨ ਯੋਜਨਾ ਦੇ ਅਧੀਨ ਯੋਗ ਲਾਭਪਾਤਰੀਆਂ ਨੂੰ ਦੇਣ ਯੋਗ ਧਨਰਾਸ਼ੀ 500 ਰੁਪਏ ਹਰ ਮਹੀਨੇ ਤੋਂ ਵਧਾ ਕੇ 1,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 2023-24 ਦੀ ਤੀਜੀ ਤਿਮਾਹੀ ਤੱਕ ਇਸ ਯੋਜਨਾ ਦੇ ਅਧੀਨ 31,28,000 ਬੇਸਹਾਰਾ ਔਰਤਾਂ ਨੂੰ ਲਾਭ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਮਹਿਲਾ ਕਿਸਾਨ ਸਸ਼ਕਤੀਕਰਨ ਪ੍ਰਾਜੈਕਟ ਦੇ ਅਧੀਨ ਵਿੱਤ ਸਾਲ 2023-25 'ਚ 200 ਉਤਪਾਦਕ ਸਮੂਹਾਂ ਦਾ ਗਠਨ ਕਰ ਕੇ ਤਕਨੀਕੀ ਮਦਦ ਪ੍ਰਦਾਨ ਕਰਨ ਦਾ ਟੀਚਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News