ਪ੍ਰੇਮਿਕਾ ਦਾ ਕਤਲ ਕਰਨ ਤੋਂ ਬਾਅਦ ਪ੍ਰੇਮੀ ਨੇ ਕੀਤੀ ਖੁਦਕੁਸ਼ੀ
Saturday, Feb 22, 2020 - 03:05 PM (IST)

ਕੌਸ਼ਾਂਬੀ— ਉੱਤਰ ਪ੍ਰਦੇਸ਼ 'ਚ ਕੌਸ਼ਾਂਬੀ ਦੇ ਚਰਵਾ ਖੇਤਰ 'ਚ ਸ਼ਨੀਵਾਰ ਨੂੰ ਪ੍ਰੇਮੀ ਨੇ ਚਾਕੂ ਮਾਰ ਕੇ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਅਤੇ ਬਾਅਦ 'ਚ ਖੁਦ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਅਨੁਸਾਰ ਫਤਿਹਪੁਰ ਜ਼ਿਲਾ ਵਾਸੀ ਛੋਟੂ (25) ਕੌਸ਼ਾਂਬੀ ਦੇ ਚਰਵਾ ਖੇਤਰ ਦੇ ਸਈਅਦ ਸਰਾਵਾ ਪਿੰਡ 'ਚ ਆਪਣੇ ਰਿਸ਼ਤੇਦਾਰ ਦੇ ਘਰ ਆਉਂਦਾ ਸੀ। ਮੂੰਹ ਬੋਲੀ ਚਚੇਰੀ ਭੈਣ ਜੋਤੀ ਨਾਲ ਉਸ ਨੂੰ ਪਿਆਰ ਹੋ ਗਿਆ।
ਇਸ ਵਿਚ ਜੋਤੀ ਦਾ ਵਿਆਹ ਤੈਅ ਹੋ ਗਿਆ, ਇਸ ਦੀ ਜਾਣਕਾਰੀ ਜਦੋਂ ਛੋਟੂ ਨੂੰ ਹੋ ਗਈ। ਜਾਣਕਾਰੀ ਲੱਗਣ 'ਤੇ ਸ਼ੁੱਕਰਵਾਰ ਦੀ ਸ਼ਾਮ ਉਹ ਜੋਤੀ ਦੇ ਘਰ ਆ ਗਿਆ। ਸਵੇਰੇ ਹੀ ਕਮਰੇ ਨੂੰ ਅੰਦਰੋਂ ਬੰਦ ਕਰ ਕੇ ਪ੍ਰੇਮਿਕਾ ਜੋਤੀ ਦੀ ਗਰਦਨ 'ਤੇ ਚਾਕੂ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਖੁਦ ਕਮਰੇ ਦੀ ਛੱਤ ਨਾਲ ਰੱਸੀ ਦੇ ਸਹਾਰੇ ਫਾਂਸੀ ਲਗਾ ਲਈ। ਮੌਕੇ 'ਤੇ ਪੁੱਜੀ ਪੁਲਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।