ਪ੍ਰਿਯੰਕਾ ਦਾ ਯੋਗੀ ਸਰਕਾਰ ''ਤੇ ਹਮਲਾ- ਅੰਕੜਿਆਂ ਦੀ ਬਾਜ਼ੀਗਰੀ ਨਾਲ UP ''ਚ ਭਿਆਨਕ ਹੋਇਆ ਕੋਰੋਨਾ

Saturday, Jul 18, 2020 - 01:44 PM (IST)

ਲਖਨਊ- ਉੱਤਰ ਪ੍ਰਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਯੋਗੀ ਸਰਕਾਰ ਨੂੰ ਘੇਰਦੇ ਹੋਏ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਕਈ ਦਾਅਵਿਆਂ ਦੇ ਬਾਵਜੂਦ ਸੂਬੇ ਦੇ 25 ਜ਼ਿਲ੍ਹਿਆਂ 'ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 'ਚ ਅਚਾਨਕ ਵਾਧਾ ਹੋਇਆ ਹੈ, ਜਦੋਂ ਇਕ ਜ਼ਿਲ੍ਹੇ 'ਚ ਤਾਂ ਇਹ ਵਾਧਾ ਇਕ ਹਜ਼ਾਰ ਤੱਕ ਪਹੁੰਚ ਗਿਆ ਹੈ। ਪ੍ਰਿਯੰਕਾ ਨੇ ਸ਼ਨੀਵਾਰ ਨੂੰ ਟਵੀਟ ਕੀਤਾ,''ਲਗਭਗ 3 ਮਹੀਨਿਆਂ ਦੀ ਤਾਲਾਬੰਦੀ, ਸਰਕਾਰ ਦੇ ਕਈ ਦਾਅਵਿਆਂ ਦੇ ਬਾਵਜੂਦ ਉੱਤਰ ਪ੍ਰਦੇਸ਼ ਦੇ 25 ਜ਼ਿਲ੍ਹਿਆਂ 'ਚ ਜੁਲਾਈ ਮਹੀਨੇ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਯੂ.ਪੀ. ਦੇ 3 ਜ਼ਿਲ੍ਹਿਆਂ 'ਚ 200 ਫੀਸਦੀ, ਤਿੰਨ ਤੋਂ 400 ਫੀਸਦੀ ਅਤੇ ਇਕ ਜ਼ਿਲ੍ਹੇ 'ਚ 1000 ਫੀਸਦੀ ਤੋਂ ਉੱਪਰ ਦਾ ਉਛਾਲ ਆਇਆ ਹੈ।

PunjabKesariਕਾਂਗਰਸ ਦੀ ਜਨਰਲ ਸਕੱਤਰ ਨੇ 'ਕੋਰੋਨਾ ਦਾ ਕਹਿਰ ਸਰਕਾਰ ਬੇਅਸਰ' ਹੈਡਿੰਗ ਲਗਾ ਕੇ ਬਾਰ ਚਾਰਟ ਡਾਇਗ੍ਰਾਮ ਰਾਹੀਂ ਵੱਖ-ਵੱਖ ਜ਼ਿਲ੍ਹਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਨੂੰ ਦਰਸਾਇਆ ਹੈ। ਚਾਰਟ ਅਨੁਸਾਰ ਝਾਂਸੀ 'ਚ ਜੂਨ ਮਹੀਨੇ 193 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ ਇਕ ਤੋਂ 17 ਜੁਲਾਈ ਦਰਮਿਆਨ ਉੱਥੇ 794 ਨਵੇਂ ਮਾਮਲੇ ਸਾਹਮਣੇ ਆਏ। ਇਸ ਤਰ੍ਹਾਂ ਲਖਨਊ 'ਚ ਇਕ ਤੋਂ 17 ਜੁਲਾਈ ਦਰਮਿਆਨ 2248, ਗੋਰਖਪੁਰ 'ਚ 580, ਬਲੀਆ 'ਚ 539 ਨਵੇਂ ਮਾਮਲੇ ਪਾਏ ਗਏ।

ਉਨ੍ਹਾਂ ਨੇ ਲਿਖਿਆ,''ਖਬਰਾਂ ਅਨੁਸਾਰ ਪ੍ਰਯਾਗਰਾਜ 'ਚ 70 ਫੀਸਦੀ ਪੀੜਤ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ 48ਘੰਟਿਆਂ ਅੰਦਰ ਹੀ ਮੌਤ ਹੋ ਗਈ। ਸਾਨੂੰ ਇਸੇ ਗੱਲ ਦਾ ਡਰ ਸੀ ਇਸ ਲਈ ਸ਼ੁਰੂ 'ਚ ਹੀ ਅਸੀਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੀ ਨੂੰ ਚਿੱਠੀ ਲਿੱਖ ਕੇ ਇਸ ਸੰਦਰਭ 'ਚ ਸਕਾਰਾਤਮਕ ਸੁਝਾਅ ਦਿੰਦੇ ਹੋਏ ਵੱਧ ਟੈਸਟਿੰਗ ਦੀ ਗੱਲ ਚੁੱਕੀ ਸੀ।'' ਪ੍ਰਿਯੰਕਾ ਨੇ ਟਵੀਟ ਦੇ ਅੰਤ 'ਚ ਲਿਖਿਆ,''ਅੱਜ ਇਹ ਭਿਆਨਕ ਰੂਪ ਟੈਸਟਿੰਗ 'ਤੇ ਧਿਆਨ ਨਾ ਦੇਣ, ਰਿਪੋਰਟ 'ਚ ਦੇਰ ਹੋਣ, ਅੰਕੜਿਆਂ ਦੀ ਬਾਜ਼ੀਗਰੀ ਕਰਨ ਅਤੇ ਕਾਨਟੈਕਟ ਟਰੇਸਿੰਗ 'ਤੇ ਧਿਆਨ ਨਹੀਂ ਦੇਣ ਕਾਰਨ ਹੋਇਆ ਹੈ। ਯੂ.ਪੀ. ਸਰਕਾਰ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ।''


DIsha

Content Editor

Related News