CAA ਵਿਰੋਧੀ ਧਰਨੇ ''ਚ ਸ਼ਾਮਲ ਔਰਤ ਦੀ ਡੇਢ ਮਹੀਨੇ ਦੀ ਬੱਚੀ ਦੀ ਮੌਤ

Saturday, Mar 14, 2020 - 04:35 PM (IST)

CAA ਵਿਰੋਧੀ ਧਰਨੇ ''ਚ ਸ਼ਾਮਲ ਔਰਤ ਦੀ ਡੇਢ ਮਹੀਨੇ ਦੀ ਬੱਚੀ ਦੀ ਮੌਤ

ਸਹਾਰਨਪੁਰ— ਉੱਤਰ ਪ੍ਰਦੇਸ਼ ਦੇ ਦੇਵਬੰਦ 'ਚ ਸੀ.ਏ.ਏ. ਦੇ ਵਿਰੋਧ 'ਚ ਚੱਲ ਰਹੇ ਧਰਨਾ ਪ੍ਰਦਰਸ਼ਨ 'ਚ ਸ਼ਾਮਲ ਇਕ ਔਰਤ ਦੀ ਬੱਚੀ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਹੋਣ 'ਤੇ ਪ੍ਰਦਰਸ਼ਨਕਾਰੀ ਔਰਤਾਂ ਦੁਖ ਜ਼ਾਹਰ ਕਰਨ ਪੀੜਤ ਮਾਂ ਦੇ ਘਰ ਪਹੁੰਚੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਦੇਵਬੰਦ ਵਾਸੀ ਨੌਸ਼ਾਦ ਦੀ ਪਤਨੀ ਨੋਸ਼ਾਬਾ ਪਿਛਲੇ ਕੁਝ ਦਿਨਾਂ ਤੋਂ ਆਪਣੀ ਡੇਢ ਮਹੀਨੇ ਦੀ ਬੱਚੀ ਨੂੰ ਲੈ ਕੇ ਇਸ ਅੰਦੋਲਨ 'ਚ ਸ਼ਾਮਲ ਹੋ ਰਹੀ ਸੀ।

ਕਈ ਵਾਰ ਨੋਸ਼ਾਬਾ ਨੇ ਪ੍ਰਦਰਸ਼ਨ ਵਾਲੀ ਜਗ੍ਹਾ ਰਾਤ ਭਰ ਰੁਕਣ ਦੀ ਇੱਛਾ ਵੀ ਜ਼ਾਹਰ ਕੀਤੀ ਪਰ ਉੱਥੇ ਮੌਜੂਦ ਔਰਤਾਂ ਨੇ ਛੋਟੀ ਬੱਚੀ ਨੂੰ ਦੇਖਦੇ ਹੋਏ ਇਸ ਦੀ ਕਦੇ ਇਜਾਜ਼ਤ ਨਹੀਂ ਦਿੱਤੀ। ਸ਼ੁੱਕਰਵਾਰ ਨੂੰ ਮਾਸੂਮ ਬੱਚੀ ਦੀ ਮੌਤ ਦੀ ਸੂਚਨਾ ਮਿਲਣ 'ਤੇ ਧਰਨੇ ਵਾਲੀ ਜਗ੍ਹਾ ਸੋਗ ਦਾ ਮਾਹੌਲ ਬਣ ਗਿਆ। ਦੱਸਣਯੋਗ ਹੈ ਕਿ 30 ਜਨਵਰੀ ਨੂੰ ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਤੋਂ ਆਉਣ ਤੋਂ ਬਾਅਦ ਚਾਰ ਮਹੀਨੇ ਦੇ ਇਕ ਬੱਚੇ ਦੀ ਸੁੱਤੇ ਹੋਏ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਵਾਲੇ ਉਸ ਨੂੰ ਸੀ.ਏ.ਏ. ਵਿਰੋਧੀ ਪ੍ਰਦਰਸ਼ਨ 'ਚ ਆਪਣੇ ਨਾਲ ਲੈ ਗਏ ਸਨ।


author

DIsha

Content Editor

Related News