UP ਦੇ ਚਰਖਾਰੀ ''ਚ ''ਟਰੰਪ'' ਦੇ ਫੂਕੇ ਪੋਸਟਰ; ਇਜ਼ਰਾਈਲ ਤੇ ਅਮਰੀਕਾ ਵਿਰੁੱਧ ਸੜਕਾਂ ''ਤੇ ਉਤਰੇ ਸੈਂਕੜੇ ਲੋਕ
Saturday, Mar 07, 2026 - 03:23 PM (IST)
ਮਹੋਬਾ- ਉੱਤਰ ਪ੍ਰਦੇਸ਼ 'ਚ ਮਹੋਬਾ ਜ਼ਿਲ੍ਹੇ ਦੇ ਚਰਖਾਰੀ ਕਸਬੇ 'ਚ ਸ਼ਨੀਵਾਰ ਨੂੰ ਸ਼ੀਆ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਅਯਾਤੁੱਲਾ ਅਲੀ ਖਾਮੇਨੇਈ ਦੇ ਕਤਲ 'ਤੇ ਦੁੱਖ ਜਤਾਉਂਦੇ ਹੋਏ ਅਮਰੀਕਾ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੋਸਟਰ ਸਾੜ ਕੇ ਨਾਅਰੇਬਾਜ਼ੀ ਕੀਤੀ। ਪੁਲਸ ਡਿਪਟੀ ਸੁਪਰਡੈਂਟ ਦੀਪਕ ਦੁਬੇ ਨੇ ਦੱਸਿਆ ਕਿ ਮੱਧ ਪੂਰਬ 'ਚ ਈਰਾਨ ਅਤੇ ਇਜ਼ਰਾਈਲ ਨਾਲ ਜੁੜੇ ਘਟਨਾਕ੍ਰਮ ਨੂੰ ਲੈ ਕੇ ਸ਼ੀਆ ਭਾਈਚਾਰੇ 'ਚ ਗਮ ਅਤੇ ਗੁੱਸੇ ਦਾ ਮਾਹੌਲ ਹੈ। ਇਸ ਕਾਰਨ ਚਰਖਾਰੀ 'ਚ ਕਰੀਬ ਇਕ ਸੈਂਕੜਾ ਲੋਕ ਸੜਕਾਂ 'ਤੇ ਉਤਰ ਆਏ ਅਤੇ ਵਿਰੋਧ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਪਚਰਾਹਾ ਖੇਤਰ 'ਚ ਜੁਲੂਸ ਕੱਢ ਕੇ ਅਮਰੀਕਾ ਅਤੇ ਇਜ਼ਰਾਈਲ ਦੇ ਵਿਰੋਧ 'ਚ ਨਾਅਰੇ ਲਗਾਏ ਅਤੇ ਡੋਨਾਲਡ ਟਰੰਪ ਅਤੇ ਬੇਂਜਾਮਿਨ ਨੇਤਨਯਾਹੂ ਦੇ ਪੋਸਟਰ ਸਾੜੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਯੁੱਧ ਦੀ ਆੜ 'ਚ ਪਵਿੱਤਰ ਰਮਜ਼ਾਨ ਮਹੀਨੇ 'ਚ ਮੁਸਲਮਾਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਨੂੰ ਉਹ ਸਵੀਕਾਰ ਨਹੀਂ ਕਰਨਗੇ। ਦੱਸਣਯੋਗ ਹੈ ਕਿ ਬੁੰਦੇਲਖੰਡ ਖੇਤਰ 'ਚ ਚਰਖਾਰੀ 'ਚ ਸ਼ੀਆ ਮੁਸਲਮਾਨਾਂ ਦੀ ਚੰਗੀ ਆਬਾਦੀ ਹੈ। ਇੱਥੋਂ ਦੇ ਕਈ ਸ਼ੀਆ ਪਰਿਵਾਰਾਂ ਦਾ ਸੰਬੰਧ ਲਖਨਊ ਅਤੇ ਬਾਰਾਬੰਕੀ ਨਾਲ ਵੀ ਦੱਸਿਆ ਜਾਂਦਾ ਹੈ। ਪੁਲਸ ਅਨੁਸਾਰ ਪ੍ਰਦਰਸ਼ਨ ਦੌਰਾਨ ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਅਤੇ ਪੂਰੇ ਘਟਨਾਕ੍ਰਮ 'ਤੇ ਨਜ਼ਰ ਰੱਖੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
