ਭਗਵਾਨ ਨੂੰ ਚੜ੍ਹਾਉਂਦੇ ਸਨ 'ਅਸ਼ਲੀਲ' ਚੀਜ਼ਾਂ, ਇੱਕ ਦੀ ਮੌਤ ਤਾਂ ਦੋ ਦਾ ਹੋਇਆ ਬੁਰਾ ਹਾਲ
Saturday, Apr 03, 2021 - 01:01 AM (IST)
ਬੇਂਗਲੁਰੂ : ਕਰਨਾਟਕ ਦੇ ਮੰਗਲੁਰੂ ਜ਼ਿਲ੍ਹੇ ਤੋਂ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਮੁਸਲਮਾਨ ਨੌਜਵਾਨਾਂ ਨੇ ਖੁਦ ਸਾਹਮਣੇ ਆ ਕੇ ਆਪਣੇ ਦੋਸ਼ ਲਈ ਮੁਆਫੀ ਮੰਗੀ ਹੈ ਅਤੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਤੀਸਰੇ ਸਾਥੀ ਦੇ ਨਾਲ ਮਿਲਕੇ ਇੱਕ ਮੰਦਰ ਦੀ ਦਾਨ ਪੇਟੀ ਵਿੱਚ ਕੰਡੋਮ ਅਤੇ ਹੋਰ ਅਸ਼ਲੀਲ ਚੀਜ਼ਾਂ ਨੂੰ ਰੱਖਿਆ ਸੀ।
ਇਹ ਵੀ ਪੜ੍ਹੋ- ਨਾ ਲਾਈਟ, ਨਾ ਪੱਖਾ, ਗਰੀਬ ਰਾਤ ਨੂੰ ਉੱਠੇਗਾ ਤਾਂ ਆਬਾਦੀ ਹੀ ਵਧਾਏਗਾ: ਬਦਰੂਦੀਨ ਅਜਮਲ
ਗਲਤੀਆਂ ਦੀ ਸਜ਼ਾ ਦੇ ਰਿਹਾ ਹੈ ਭਗਵਾਨ
ਦੋਨੇਂ ਨੌਜਵਾਨ ਦੋਸ਼ ਨੂੰ ਸਵੀਕਾਰ ਕਰਣ ਲਈ ਇਸ ਲਈ ਮਜ਼ਬੂਰ ਹੋ ਗਏ ਕਿਉਂਕਿ ਉਨ੍ਹਾਂ ਦੇ ਤੀਸਰੇ ਸਾਥੀ ਦੀ ਮੌਤ ਖੂਨ ਦੀਆਂ ਉਲਟੀਆਂ ਕਾਰਨ ਹੋ ਗਈ। ਹੁਣ ਉਹ ਖੁਦ ਦੇ ਅੰਦਰ ਵੀ ਉਹੋ ਜਿਹਾ ਹੀ ਲੱਛਣ ਮਹਿਸੂਸ ਕਰ ਰਹੇ ਹਨ। ਤੌਫੀਕ ਅਤੇ ਅਬਦੁਲ ਲਤੀਫ ਨੂੰ ਵੀ ਹੁਣ ਆਪਣੇ ਸਾਥੀ ਨਵਾਜ਼ ਦੀ ਤਰ੍ਹਾਂ ਮੌਤ ਦਾ ਡਰ ਸਤਾਉਣ ਲੱਗਾ ਹੈ। ਇਸ ਘਟਨਾ ਨੇ ਉਨ੍ਹਾਂ ਦੇ ਮਨ ਵਿੱਚ ਇਹ ਡਰ ਪੈਦਾ ਕਰ ਦਿੱਤਾ ਹੈ ਕਿ ਭਗਵਾਨ ਉਨ੍ਹਾਂ ਨੂੰ ਉਨ੍ਹਾਂ ਦੀਆਂ ਗਲਤੀਆਂ ਦੀ ਸਜ਼ਾ ਦੇ ਰਿਹਾ ਹੈ।
ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਦੇ ਕਾਫਿਲੇ 'ਤੇ ਹਮਲਾ, ਕਾਰ ਦੇ ਸ਼ੀਸ਼ੇ ਤੋੜੇ, ਸੁੱਟੀ ਸਿਆਹੀ
ਭਗਵਾਨ ਤੋਂ ਮੁਆਫੀ ਮੰਗਣ ਰੋਜ਼ਾਨਾ ਜਾਂਦੇ ਸਨ ਮੰਦਰ
ਸੂਤਰਾਂ ਮੁਤਾਬਕ, ਨਵਾਜ਼ ਦੀ ਮੌਤ ਤੋਂ ਬਾਅਦ ਦੋ ਮੁਸਲਮਾਨ ਨੌਜਵਾਨ ਲਗਾਤਾਰ ਮੰਦਰ ਜਾਣ ਲੱਗੇ ਸਨ ਅਤੇ ਅਰਦਾਸ ਕਰ ਰਹੇ ਸਨ। ਸ਼ੁਰੂਆਤ ਵਿੱਚ ਮੰਦਰ ਦੇ ਪੁਜਾਰੀ ਨੇ ਸਮਝਿਆ ਕਿ ਇਹ ਨੌਜਵਾਨ ਮਖੌਲ ਕਰ ਰਹੇ ਹਨ ਪਰ ਜਦੋਂ ਪੁਜਾਰੀ ਅਤੇ ਮੰਦਰ ਨਾਲ ਜੁਡ਼ੇ ਹੋਰ ਲੋਕਾਂ ਨੇ ਉਨ੍ਹਾਂ ਦੇ ਲਗਾਤਾਰ ਮੰਦਰ ਆਉਣ ਦਾ ਕਾਰਨ ਪੁੱਛਿਆ ਤਾਂ ਨੌਜਵਾਨਾਂ ਨੇ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਉਹ ਭਗਵਾਨ ਤੋਂ ਮੁਆਫੀ ਮੰਗਣ ਇੱਥੇ ਆਉਂਦੇ ਹਨ। ਸੂਤਰਾਂ ਮੁਤਾਬਕ, ਮੰਦਰ ਨਾਲ ਜੁਡ਼ੇ ਲੋਕਾਂ ਨੇ ਉਨ੍ਹਾਂ ਦੀ ਹਾਲਤ ਨੂੰ ਸਮਝਿਆ ਅਤੇ ਇਸ ਸਥਿਤੀ ਤੋਂ ਬਾਹਰ ਨਿਕਲਣ ਦੇ ਉਪਾਅ ਵੀ ਦੱਸੇ। ਇਸ ਦੌਰਾਨ ਗੱਲ ਤੇਜ਼ੀ ਨਾਲ ਫੈਲ ਗਈ ਅਤੇ ਪੁਲਸ ਤੱਕ ਜਾ ਪਹੁੰਚੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।