ਅਮਰੀਕੀ ਦੂਤਘਰ ਦੇ ਇੰਚਾਰਜ ਕੇਸ਼ਪ ਨੇ ਦਲਾਈ ਲਾਮਾ ਦੇ ਪ੍ਰਤੀਨਿਧੀ ਨਾਲ ਕੀਤੀ ਮੁਲਾਕਾਤ
Wednesday, Aug 11, 2021 - 04:26 PM (IST)

ਨਵੀਂ ਦਿੱਲੀ (ਭਾਸ਼ਾ) : ਭਾਰਤ ਵਿਚ ਅਮਰੀਕੀ ਦੂਤਘਰ ਦੇ ਇੰਚਾਰਜ ਅਤੁਲ ਕੇਸ਼ਪ ਨੇ ਮੰਗਲਵਾਰ ਨੂੰ ਦਲਾਈ ਲਾਮਾ ਦੇ ਪ੍ਰਤੀਨਿਧੀ ਨਾਲ ਮੁਲਾਕਾਤ ਦੇ ਬਾਅਦ ਕਿਹਾ ਕਿ ਅਮਰੀਕਾ ਤਿੱਬਤੀ ਲੋਕਾਂ ਦੀ ਧਾਰਮਿਕ ਆਜ਼ਾਦੀ ਅਤੇ ਸੱਭਿਆਚਾਰ ਅਤੇ ਭਾਸ਼ਾਈ ਪਛਾਣ ਦੀ ਸੁਰੱਖਿਆ ਦਾ ਸਮਰਥਨ ਕਰਦਾ ਹੈ।
ਕੇਸ਼ਪ ਨੇ ਟਵੀਟ ਕੀਤਾ, ‘ਪਰਮ ਪਾਵਨ ਦਲਾਈ ਲਾਮਾ ਦੇ ਪ੍ਰਤੀਨਿਧੀ ਨਗੋਡੁਪ ਡੋਂਗਚੁੰਗ ਨਾਲ ਚਰਚਾ ਕੀਤੀ। ਅਮਰੀਕਾ ਧਾਰਮਿਕ ਆਜ਼ਾਦੀ ਅਤੇ ਤਿੱਬਤੀਆਂ ਦੀ ਵਿਲੱਖਣ ਸੱਖਿਆਚਾਰਕ ਅਤੇ ਭਾਸ਼ਾਈ ਪਛਾਣ ਦੀ ਸੁਰੱਖਿਆ ਦਾ ਸਮਰਥਨ ਕਰਦਾ ਹੈ ਅਤੇ ਸਾਰੇ ਲੋਕਾਂ ਦੇ ਬਰਾਬਰ ਅਧਿਕਾਰਾਂ ਲਈ ਦਲਾਈ ਲਾਮਾ ਦੇ ਦ੍ਰਿਸ਼ਟੀਕੋਣ ਦਾ ਸਨਮਾਨ ਕਰਦਾ ਹੈ।’
ਡੋਂਗਚੁੰਗ ਨਾਲ ਅਮਰੀਕੀ ਰਾਜਦੂਤ ਦੀ ਮੁਲਾਕਾਤ ਦੇ 2 ਹਫ਼ਤੇ ਪਹਿਲਾਂ ਚੁਣੀ ਗਈ ਤਿੱਬਤੀ ਸਰਕਾਰ ਦੇ ਅਧਿਕਾਰੀ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬÇਲੰਕਨ ਦੀ ਭਾਰਤ ਯਾਤਰਾ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।