ਅਫ਼ਗਾਨਿਸਤਾਨ ’ਚ ਬਦਲੇ ਸਿਆਸੀ ਹਾਲਾਤ ’ਤੇ ਬੁਰੀ ਤਰ੍ਹਾਂ ਘਿਰਿਆ ਅਮਰੀਕਾ

Thursday, Aug 19, 2021 - 12:19 PM (IST)

ਅਫ਼ਗਾਨਿਸਤਾਨ ’ਚ ਬਦਲੇ ਸਿਆਸੀ ਹਾਲਾਤ ’ਤੇ ਬੁਰੀ ਤਰ੍ਹਾਂ ਘਿਰਿਆ ਅਮਰੀਕਾ

ਨਵੀਂ ਦਿੱਲੀ (ਵਿਸ਼ੇਸ਼)- ਪ੍ਰਮੁੱਖ ਦੱਖਣੀ ਏਸ਼ੀਆਈ ਰਣਨੀਤਕ ਮਾਹਿਰ ਸੀ. ਕ੍ਰਿਸਟੀਨ ਫੇਅਰ, ਜੋ ਕਿ ਜਾਰਜ ਟਾਊਨ ਯੂਨੀਵਰਸਿਟੀ ਵਿਚ ਐਡਮੰਡ ਏ. ਵਾਲਸ਼ ਸਕੂਲ ਆਫ ਫਾਰੇਨ ਸਰਵਿਸ ਵਿਚ ਸੁਰੱਖਿਆ ਅਧਿਐਨ ਪ੍ਰੋਗਰਾਮ ਵਿਚ ਇਕ ਸਹਿਯੋਗੀ ਪ੍ਰੋਫੈਸਰ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਚੀਨ ਇਕੱਠੇ ਤਾਲਿਬਾਨ ਦੇ ਅਫਗਾਨਿਸਤਾਨ ਨੂੰ ਹਾਸਲ ਕਰਨ ਵਿਚ ਭਾਰਤ ਸਭ ਤੋਂ ਖਰਾਬ ਸਥਿਤੀ ਵਿਚ ਹੈ। ਉਥੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਸਬੰਧੀ ਅਮਰੀਕਾ ਬੁਰੀ ਤਰ੍ਹਾਂ ਘਿਰ ਗਿਆ ਹੈ ਅਤੇ ਉਸਦੀ ਸਖ਼ਤ ਆਲੋਚਨਾ ਹੋ ਰਹੀ ਹੈ। ਅਮਰੀਕੀ ਸਿਆਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਜੈਸ਼-ਏ-ਮੁਹੰਮਦ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਤਾਲਿਬਾਂ (ਇਸਲਾਮੀ ਮਦਰਸਾ ਦੇ ਵਿਦਿਆਰਥੀਆਂ) ਲਈ ਇਕ ਤਰ੍ਹਾਂ ਨਾਲ ਘਰ ਵਾਪਸੀ ਹੈ। ਉਸਨੇ ਦੱਸਿਆ ਕਿ ਭਾਰਤ ਕੋਲ ਘੱਟ ਤੋਂ ਘੱਟ ਅਨੁਕੂਲ ਬਦਲ ਹੋਣਗੇ, ਕਿਉਂਕਿ ਰੂਸ ਅਤੇ ਚੀਨ ਜਲਦੀ ਹੀ ਤਾਲਿਬਾਨ ਨੂੰ ਪਛਾਣ ਦੇਣਗੇ। ਫੇਅਰ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਸੋਮੇ ਚੀਨ ਦੀ ਬੈਲਟ ਅਤੇ ਰੋਡ ਇਨੀਸ਼ੀਏਟਿਵ (ਬੀ. ਆਰ. ਆਈ.) ਬੁਨਿਆਦੀ ਢਾਂਚਾ ਪ੍ਰਾਜੈਕਟ ਦੇ ਨੇੜੇ ਹੋਣਗੇ। ਇਕ ਲਿਹਾਜ਼ ਨਾਲ ਦੇਖੀਏ ਤਾਂ ਇਹ ਚੀਨ ਲਈ ਇਕ ਜਿੱਤ ਹੈ, ਜਦਕਿ ਦੁੱਖ ਦੀ ਗੱਲ ਹੈ ਕਿ ਭਾਰਤ ਹਾਰਨ ਵਾਲਾ ਹੈ।

ਫੇਅਰ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਤਾਲਿਬਾਨ ਦੇ ਪਿੱਛੇ ਪਾਕਿਸਤਾਨ ਸਭ ਤੋਂ ਵੱਡੀ ਤਾਕਤ ਹੈ। ਪਾਕਿਸਤਾਨ ਦੇ ਖੁਫੀਆ ਅਤੇ ਫੌਜੀ ਸੰਸਥਾਨ ਦੇ ਲਗਾਤਾਰ ਸਮਰਥਨ ਤੋਂ ਬਿਨਾਂ ਤਾਲਿਬਾਨ ਲੜਾਈ ਨਹੀਂ ਲੜ ਸਕਦਾ ਹੈ। ਫਿਰ ਵੀ ਭਾਰਤ ਅਫ਼ਗਾਨਿਸਤਾਨ ਵਿਚ ਇਸ ਸਮੇਂ ਇਕਮਾਤਰ ਜ਼ਿੰਮੇਵਾਰ ਅਭਿਨੇਤਾ ਹੈ, ਜੋ ਲੋਕਾਂ ਨੂੰ ਹੰਗਾਮੀ ਅਤੇ ਮੁਫਤ ਵੀਜ਼ਾ ਪ੍ਰਦਾਨ ਕਰਦਾ ਹੈ। ਫੇਅਰ ਨੇ ਟਵੀਟ ਕੀਤਾ ਕਿ ਸ਼ੁਭਕਾਮਨਾਵਾਂ ਅਤੇ ਜੈ ਹਿੰਦ। ਮੈਨੂੰ ਉਮੀਦ ਹੈ ਕਿ ਦੁਨੀਆ ਭਾਰਤ ਦੀ ਉਦਾਰਤਾ ਨੂੰ ਯਾਦ ਰੱਖੇਗੀ। ਗਲੋਬਲ ਨੇਤਾ ਇਹੋ ਕਰਦੇ ਹਨ। ਉਹ ਅਗਵਾਈ ਕਰਦੇ ਹਨ। ਬਦਕਿਸਮਤੀ ਨਾਲ, ਯੂਰਪੀ ਦੇਸ਼ ਅਫਗਾਨਾਂ ਨੂੰ ਇਕ ਖਤਰੇ ਦੇ ਰੂਪ ਵਿਚ ਦੇਖਦੇ ਹਨ ਅਤੇ ਇਨ੍ਹਾਂ ਪੀੜਤਾਂ ਨੂੰ ਇਕ ਸ਼ਾਸਨ ਸਥਾਪਤ ਕਰਨ ਵਿਚ ਮਦਦ ਨਹੀਂ ਕਰਦੇ ਹਨ।

ਬਾਈਡੇਨ ਭਲੀ-ਭਾਂਤ ਜਾਣਦੇ ਹਨ
ਫੇਅਰ ਨੇ (ਗਲੋਬਲ ਅਮਰੀਕੀ ਸਮਾਚਾਰ ਪ੍ਰਕਾਸ਼ਨ, 1970 ਵਿਚ ਸੈਮੁਅਲ ਪੀ. ਹੰਟਿੰਗਟਨ ਵਲੋਂ ਸਹਿ-ਸਥਾਪਤ) ਵਿਚ ਫਾਰੇਨ ਪਾਲਿਸੀ ਵਿਚ ਲਿਖਿਆ ਕਿ ਯੂ. ਐੱਸ. ਅਧਿਕਾਰੀ ਅਮਰੀਕਾ ਦੇ ਅਫ਼ਗਾਨਿਸਤਾਨ ਤੋਂ ਬਾਹਰ ਨਿਕਲਣ ਨੂੰ ਸਹੀ ਠਹਿਰਾਉਣ ਵਾਲੇ ਉਪਦੇਸ਼ ਦੇ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਅਫਗਾਨ ਰਾਸ਼ਟਰੀ ਸੁਰੱਖਿਆ ਫੋਰਸਾਂ ਲਈ ਆਪਣੇ ਦੇਸ਼ ਦੀ ਵਾਂਗਡੋਰ ਸੰਭਾਲਣ ਦਾ ਸਮਾਂ ਆ ਗਿਆ ਹੈ। ਅਫਗਾਨ ਨੇਤਾਵਾਂ ਨੂੰ ਇਕਮੁੱਠ ਹੋਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਲਈ ਲੜਨਾ ਚਾਹੀਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸੰਯੁਕਤ ਰਾਜ ਅਮਰੀਕਾ ਨੇ ਅਫ਼ਗਾਨਿਸਤਾਨ ਲਈ ਬਹੁਤ ਕੁਝ ਕੀਤਾ ਹੈ। ਹਾਲਾਂਕਿ ਇਹ ਵਿਸ਼ੁੱਧ ਰੂਪ ਨਾਲ ਮੂਰਖਤਾ ਹੈ ਅਤੇ ਬਾਈਡੇਨ ਇਸ ਨੂੰ ਭਲੀ-ਭਾਂਤ ਜਾਣਦੇ ਹਨ। ਸੰਯੁਕਤ ਰਾਜ ਅਮਰੀਕਾ ਨੇ ਜਾਇਜ਼ ਨਹੀਂ ਕੀਤਾ ਹੈ ਅਤੇ ਇਥੋਂ ਤੱਕ ਕਿ ਮੌਜੂਦਾ ਹਮਲੇ ਵੀ ਉਸੇ ਦੀ ਸ਼ਹਿ ’ਤੇ ਹੋ ਰਹੇ ਹਨ।

ਫੇਅਰ ਅੱਗੇ ਕਹਿੰਦੀ ਹੈ ਕਿ ਬਾਈਡੇਨ ਅਣਜਾਣੇ ਵਿਚ ਇਸ ਸਥਿਤੀ ਵਿਚ ਨਹੀਂ ਆਏ। ਬਾਈਡੇਨ ਓਬਾਮਾ ਪ੍ਰਸ਼ਾਸਨ ਸੀਨੀਅਰ ਅਧਿਕਾਰੀ ਰਹਿ ਚੁੱਕੇ ਹਨ ਅਤੇ ਸਾਬਕਾ ਸੀ. ਆਈ. ਏ. ਵਿਸ਼ਲੇਸ਼ਕ ਬਰੂਸ ਓ. ਰਿਡੇਲ ਅਮਰੀਕੀ ਸੁਰੱਖਿਆ, ਦੱਖਣੀ ਏਸ਼ੀਆ ਅਤੇ ਅੱਤਵਾਦ ਵਿਰੋਧੀ ਅਮਰੀਕੀ ਮਾਹਿਰ ਹਨ ਅਤੇ ਦੱਖਣੀ ਏਸ਼ੀਆਈ ਮਾਮਲਿਆਂ ਦੇ ਸੀਨੀਅਰ ਡਾਇਰੈਕਟਰ ਪੀਟਰ ਆਰ. ਲਾਵਾਯ ਨਾਲ ਕੰਮ ਕਰ ਚੁੱਕੇ ਹਨ।


author

Tanu

Content Editor

Related News