ਅਮਰੀਕਾ ਦੇ ਪੁਲਾੜ ਦੂਤ ਪਹੁੰਚਣਗੇ ਕੱਲ੍ਹ ਭਾਰਤ

Tuesday, Mar 05, 2019 - 09:09 PM (IST)

ਅਮਰੀਕਾ ਦੇ ਪੁਲਾੜ ਦੂਤ ਪਹੁੰਚਣਗੇ ਕੱਲ੍ਹ ਭਾਰਤ

ਨਵੀਂ ਦਿੱਲੀ—ਪੁਲਾੜ ਲਈ ਅਮਰੀਕਾ ਦੇ ਦੂਤ ਮੇਜਰ ਜਨਰਲ ਚਾਰਲਸ ਫ੍ਰੈਂਕ ਬੋਲਡਨ ਜੂਨੀਅਰ ਪੁਲਾੜ ਦੇ ਖੇਤਰ 'ਚ ਦੋ-ਪੱਖੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਤਿੰਨ ਦਿਨਾਂ ਯਾਤਰਾ 'ਤੇ ਕੱਲ੍ਹ ਇੱਥੇ ਪਹੁੰਚਣਗੇ। ਦਿੱਲੀ ਸਥਿਤ ਅਮਰੀਕੀ ਦੂਤਾਵਾਸ ਵਲੋਂ ਜਾਰੀ ਇਕ ਵਿਗਿਆਪਤ ਅਨੁਸਾਰ ਯਾਤਰਾ ਦੌਰਾਨ ਬੋਲਡਨ ਭਾਰਤੀ ਪੁਲਾੜ ਖੋਜ ਸੰਗਠਨ  (ਇਸਰੋ) ਦੇ ਵਿਗਿਆਨਿਕਾਂ ਅਤੇ ਬੈਂਗਲੁਰੂ 'ਚ ਪੁਲਾੜ ਤਕਨਾਲੋਜੀ ਕਮਿਊਨਿਟੀ ਦੇ ਹੋਰ ਲੋਕਾਂ ਨਾਲ ਹੀ ਸਰਕਾਰੀ ਅਧਿਕਾਰੀਆਂ, ਵਿਦਿਅਕ ਅਤੇ ਨਾਗਰਿਕ ਭਾਈਚਾਰੇ ਨਾਲ ਗੱਲਬਾਤ ਕਰਨਗੇ। ਉੱਥੇ ਹੀ ਬੋਲਡਨ ਦਿੱਲੀ 'ਚ 8 ਮਾਰਚ ਨੂੰ ਆਬਜਰਬਰ ਰਿਸਰਚ ਫਾਓਂਡੇਸ਼ਨ 'ਚ 'ਫਿਊਚਰ ਆਫ ਇੰਟਰਨੈਸ਼ਨਲ ਸਪੇਸ ਕੋਆਰਪੋਰੇਸ਼ਨ : ਹਿਊਮਨ ਸਪੇਸ ਫਲਾਈਟ.. ਆਪਰਚੂਨਿਟੀ ਐਂਡ ਚੈਲੇਜਸ' ਵਿਸ਼ੇ 'ਤੇ ਚਰਚਾ 'ਚ ਹਿੱਸਾ ਲੈਣਗੇ।


author

Hardeep kumar

Content Editor

Related News