ਅਸਿਸਟੈਂਟ ਪ੍ਰੋਫ਼ੈਸਰ ਸਮੇਤ ਕਈ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ

09/14/2020 12:53:33 PM

ਨਵੀਂ ਦਿੱਲੀ— ਜੇਕਰ ਤੁਸੀਂ ਵੀ ਕਿਸੇ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਹੁਣ ਤੁਹਾਡੀ ਉਡੀਕ ਖਤਮ ਹੋ ਜਾਵੇਗੀ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਅਸਿਸਟੈਂਟ ਪ੍ਰੋਫ਼ੈਸਰ ਸਮੇਤ 204 ਅਹੁਦਿਆਂ 'ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਆਖ਼ਰੀ ਤਾਰੀਖ਼ 1 ਅਕਤੂਬਰ 2020 ਹੈ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ- 204

ਅਹੁਦਿਆਂ ਦੇ ਨਾਂ—

ਮਾਹਰ ਗ੍ਰੇਡ III ਸਹਾਇਕ ਪ੍ਰੋਫੈਸਰ (ਅਨੱਸਥੀਸੀਓਲੋਜੀ) - 63 ਅਸਾਮੀਆਂ
ਮਾਹਰ ਗ੍ਰੇਡ III ਸਹਾਇਕ ਪ੍ਰੋਫੈਸਰ (ਮਹਾਂਮਾਰੀ ਵਿਗਿਆਨ) - 1 ਅਸਾਮੀ
ਮਾਹਰ ਗ੍ਰੇਡ III ਸਹਾਇਕ ਪ੍ਰੋਫੈਸਰ (ਜਨਰਲ ਸਰਜਰੀ) - 54 ਅਸਾਮੀਆਂ

ਮਾਹਰ ਗ੍ਰੇਡ III ਸਹਾਇਕ ਪ੍ਰੋਫੈਸਰ (ਮਾਈਕਰੋਬਾਇਓਲੋਜੀ ਜਾਂ ਬੈਕਟੀਰੀਆ) - 15 ਅਸਾਮੀਆਂ
ਮਾਹਰ ਗ੍ਰੇਡ III ਸਹਾਇਕ ਪ੍ਰੋਫੈਸਰ (ਨੇਫਰੋਲੋਜੀ) - 12 ਅਸਾਮੀਆਂ
ਮਾਹਰ ਗ੍ਰੇਡ III ਸਹਾਇਕ ਪ੍ਰੋਫੈਸਰ (ਪੈਥੋਲੋਜੀ) - 17 ਅਸਾਮੀਆਂ
ਮਾਹਰ ਗ੍ਰੇਡ III ਸਹਾਇਕ ਪ੍ਰੋਫੈਸਰ (ਪੀਡੀਆਟ੍ਰਿਕ ਨੈਫਰੋਲੋਜੀ) - 3 ਅਸਾਮੀਆਂ
ਮਾਹਰ ਗ੍ਰੇਡ III ਸਹਾਇਕ ਪ੍ਰੋਫੈਸਰ (ਫਾਰਮਾਕੋਲੋਜੀ) - 11 ਅਸਾਮੀਆਂ

ਸਿੱਖਿਅਕ ਯੋਗਤਾ—
ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਿੱਖਿਆ ਸੰਸਥਾ ਤੋਂ ਐੱਮ. ਬੀ. ਬੀ. ਐੱਸ. ਡਿਗਰੀ ਅਤੇ ਪੋਸਟ ਗਰੈਜੂਏਟ ਦੀ ਡਿਗਰੀ ਹੋਣੀ ਚਾਹੀਦੀ ਹੈ। ਉੱਥੇ ਹੀ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸੰਸਥਾ 'ਚ ਮਾਹਰ ਜਾਂ ਸੁਪਰ ਸਪੈਸ਼ਲਿਸਟ 'ਚ ਸੀਨੀਅਰ ਰੈਜੀਡੈਂਟ ਜਾਂ ਅਸਿਸਟੈਂਟ ਪ੍ਰੋਫ਼ੈਸਰ ਜਾਂ ਲੈਕਚਰਾਰ ਦੇ ਰੂਪ ਵਿਚ ਕੰਮ 'ਚ 3 ਸਾਲ ਦਾ ਅਧਿਆਪਨ ਦਾ ਤਜਰਬਾ ਹੋਣਾ ਚਾਹੀਦਾ ਹੈ।

ਬੇਨਤੀ ਕਰਨ ਦੀ ਆਖ਼ਰੀ ਤਾਰੀਖ਼—
ਇਨ੍ਹਾਂ ਅਹੁਦਿਆਂ 'ਤੇ ਬੇਨਤੀ ਕਰਨ ਦੀ ਆਖ਼ਰੀ ਤਾਰੀਖ਼ 1 ਅਕਤੂਬਰ 2020 ਹੈ।

ਚੋਣ ਪ੍ਰਕਿਰਿਆ—
ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਹੋਵੇਗੀ। 

ਇੰਝ ਕਰੋ ਅਪਲਾਈ—
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਮਹਿਕਮੇ ਦੀ ਵੈੱਬਸਾਈਟ http://upsc.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


Tanu

Content Editor

Related News