ਬਿਜਲੀ ਮਹਿਕਮੇ 'ਚ ਨੌਕਰੀ ਦਾ ਸੁਨਹਿਰੀ ਮੌਕਾ, ਚਾਹਵਾਨ ਉਮੀਦਵਾਰ ਕਰਨ ਅਪਲਾਈ

06/23/2020 11:59:31 AM

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਬਿਜਲੀ ਮਹਿਕਮੇ 'ਚ ਨੌਕਰੀ ਦਾ ਸੁਨਹਿਰੀ ਮੌਕਾ ਹੈ। ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ (UPPCL) ਵਿਚ ਲੇਖਾ ਅਧਿਕਾਰੀ ਯਾਨੀ ਕਿ ਅਕਾਊਂਟ ਅਫ਼ਸਰ ਦੇ ਅਹੁਦਿਆਂ 'ਤੇ 30 ਭਰਤੀਆਂ ਨਿਕਲੀਆਂ ਹਨ। ਅਧਿਕਾਰਤ ਨੋਟੀਫ਼ਿਕੇਸ਼ਨ ਮੁਤਾਬਕ ਇਨ੍ਹਾਂ ਅਹੁਦਿਆਂ 'ਤੇ ਬੇਨਤੀ ਕਰਨ ਦੀ ਪ੍ਰਕਿਰਿਆ 1 ਜੁਲਾਈ 2020 ਤੋਂ ਸ਼ੁਰੂ ਹੋਵੇਗੀ।

ਸਿੱਖਿਆ ਯੋਗਤਾ—
ਲੇਖਾ ਅਧਿਕਾਰੀ ਦੇ ਅਹੁਦਿਆਂ 'ਤੇ ਬੇਨਤੀ ਕਰਨ ਲਈ ਉਮੀਦਵਾਰ ਨੂੰ C.A./l.C.W.A. ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਆਡਿਟ ਮਹਿਕਮੇ ਵਿਚ ਕੰਮ ਕਰਨ ਦਾ ਅਨੁਭਵ ਵੀ ਹੋਣਾ ਚਾਹੀਦਾ ਹੈ।

ਉਮਰ ਹੱਦ—

ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ 'ਚ ਲੇਖਾ ਅਧਿਕਾਰੀ ਦੇ ਅਹੁਦਿਆਂ 'ਤੇ ਬੇਨਤੀ ਕਰਨ ਲਈ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਤੈਅ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਐੱਸ. ਸੀ/ਐੱਸ. ਟੀ/ਓ. ਬੀ. ਸੀ. ਵਰਗ ਦੇ ਉਮੀਦਵਾਰਾਂ ਨੂੰ ਉਮਰ ਵਿਚ 5 ਸਾਲ ਦੀ ਛੋਟ ਦਿੱਤੀ ਜਾਵੇਗੀ।

ਅਰਜ਼ੀ ਫੀਸ— 
ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਸ਼੍ਰੇਣੀ ਦੇ ਉਮੀਦਵਾਰਾਂ ਲਈ 700 ਰੁਪਏ ਪ੍ਰਤੀ ਬੇਨਤੀ ਲਈ ਲਏ ਜਾਣਗੇ। ਇਸ ਤੋਂ ਇਲਾਵਾ ਆਮ, ਆਰਥਿਕ ਰੂਪ ਤੋਂ ਕਮਜ਼ੋਰ ਵਰਗ ਅਤੇ ਹੋਰ ਪਿਛੜੇ ਵਰਗ ਸ਼੍ਰੇਣੀ ਤੋਂ 1000 ਰੁਪਏ ਲਏ ਜਾਣਗੇ।

ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ (200 ਅੰਕ) ਅਤੇ ਇੰਟਰਵਿਊ (25 ਅੰਕ) ਦੇ ਆਧਾਰ 'ਤੇ ਕੀਤਾ ਜਾਵੇਗਾ। ਅਧਿਕਾਰਤ ਨੋਟੀਫ਼ਿਕੇਸ਼ਨ ਮੁਤਾਬਕ ਪ੍ਰੀਖਿਆ ਲਖਨਊ, ਮੇਰਠ, ਆਗਰਾ ਅਤੇ ਵਾਰਾਣਸੀ ਵਿਚ ਹੋਵੇਗੀ।

ਅਰਜ਼ੀ ਕਰਨ ਦੀ ਤਰੀਕ—
ਆਨਲਾਈਨ ਬੇਨਤੀ ਪੱਤਰ ਕਰਨ ਦੀ ਤਰੀਕ 1-7-2020 ਤੋਂ 22-7-2020 ਤੱਕ ਹੈ।
ਨੈੱਟ ਬੈਂਕਿੰਗ/ਕੈਡਿਟ ਕਾਰਡ/ਡੈਬਿਟ ਕਾਰਡ ਆਦਿ ਵਲੋਂ ਬੇਨਤੀ ਫੀਸ ਜਮ੍ਹਾਂ ਕਰਨ ਦੀ ਤਰੀਕ ਵੀ ਉੱਪਰਲੀਆਂ ਤਰੀਕਾਂ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ
ਚਾਹਵਾਨ ਉਮੀਦਵਾਰ 1 ਜੁਲਾਈ ਤੋਂ https://www.uppcl.org 'ਤੇ ਜਾ ਕੇ ਆਨਲਾਈਨ ਬੇਨਤੀ ਕਰ ਸਕਦੇ ਹਨ। ਬੇਨਤੀ ਲਈ ਆਖਰੀ ਤਰੀਕ 22 ਜੁਲਾਈ ਹੈ। 

ਤਨਖ਼ਾਹ—
ਤਨਖ਼ਾਹ ਮੈਟ੍ਰਿਕਸ ਪੱਧਰ-10 ਵਿਚ 56,100 ਤੋਂ 1,77,500 ਰੁਪਏ ਅਤੇ ਭੱਤੇ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਲਾਗੂ ਨਿਯਮਾਂ ਮੁਤਾਬਕ ਦਿੱਤੀ ਜਾਵੇਗੀ। 


Tanu

Content Editor

Related News