ਮੈਟਰੋ ’ਚ ਕਈ ਅਹੁਦਿਆਂ ’ਤੇ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ
Sunday, Mar 07, 2021 - 11:43 AM (IST)

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਨੇ ਮੈਂਟੇਨਰ ਸਮੇਤ ਹੋਰ ਅਹੁਦਿਆਂ ’ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਮਹਿਕਮੇ ਦੀ ਅਧਿਕਾਰਤ ਵੈੱਬਸਾਈਟ https://www.lmrcl.com/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਦੀ ਪ੍ਰਕਿਰਿਆ 11 ਮਾਰਚ 2021 ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਭਰਤੀ ਪ੍ਰਕਿਰਿਆ ਜ਼ਰੀਏ 292 ਅਹੁਦਿਆਂ ਨੂੰ ਭਰਿਆ ਜਾਵੇਗਾ।
ਮਹੱਤਵਪੂਰਨ ਤਾਰੀਖ਼ਾਂ—
ਅਪਲਾਈ ਸ਼ੁਰੂ ਹੋਣ ਦੀ ਤਾਰੀਖ਼- 11 ਮਾਰਚ 2021
ਅਪਲਾਈ ਦੀ ਆਖ਼ਰੀ ਤਾਰੀਖ਼- 2 ਅਪ੍ਰੈਲ 2021
ਐਡਮਿਟ ਕਾਰਡ ਜਾਰੀ ਹੋਣ ਦੀ ਤਾਰੀਖ਼- 10 ਅਪ੍ਰੈਲ 2021
ਪ੍ਰੀਖਿਆ ਦੀ ਤਾਰੀਖ਼- 17 ਅਪ੍ਰੈਲ 2021
ਅਹੁਦਿਆਂ ਦੇ ਨਾਂ ਅਤੇ ਗਿਣਤੀ—
ਅਸਿਸਟੈਂਟ ਮੈਨੇਜਰ- 6 ਅਹੁਦੇ
ਸਟੇਸ਼ਨ ਕੰਟਰੋਲਰ ਕਮ ਟਰੇਨ ਆਪਰੇਟਰ -186 ਅਹੁਦੇ
ਮੈਨਟੇਨਰ- 100 ਅਹੁਦੇ
ਉਮਰ ਹੱਦ—
ਇਸ ਭਰਤੀ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 28 ਸਾਲ ਹੋਣੀ ਜ਼ਰੂਰੀ ਹੈ।
https://cdn.digialm.com/per/g01/pub/1139/ASM/WebPortal/5/PDF/UPMRC_Notification_2021-signed.pdf
ਸਿੱਖਿਅਕ ਯੋਗਤਾ—
ਮਹਿਕਮੇ ਵਲੋਂ ਵੱਖ-ਵੱਖ ਅਹੁਦਿਆਂ ਲਈ ਸਿੱਖਿਅਕ ਯੋਗਤਾ ਵੱਖ-ਵੱਖ ਤੈਅ ਕੀਤੀ ਗਈ ਹੈ। ਯੋਗਤਾ ਨਾਲ ਸਬੰਧਤ ਜ਼ਿਆਦਾ ਜਾਣਕਾਰੀ ਲਈ ਉਮੀਦਵਾਰਾਂ ਨੂੰ ਨੋਟੀਫ਼ਿਕੇਸ਼ਨ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ।
ਚੋਣ ਪ੍ਰਕਿਰਿਆ—
ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਜ਼ਰੀਏ ਕੀਤੀ ਜਾਵੇਗੀ। ਜਿਸ ਮਗਰੋਂ ਡਾਕੂਮੈਂਟਰੀ ਵੈਰੀਫ਼ੀਕੇਸ਼ਨ ਅਤੇ ਮੈਡੀਕਲ ਟੈਸਟ ਤੋਂ ਉਮੀਦਵਾਰ ਨੂੰ ਲੰਘਣਾ ਹੋਵੇਗਾ।
ਅਰਜ਼ੀ ਫ਼ੀਸ—
ਜਨਰਲ ਉਮੀਦਵਾਰਾਂ ਲਈ 590 ਰੁਪਏ ਅਤੇ ਐੱਸ. ਸੀ/ਐੱਸ. ਟੀ ਉਮੀਦਵਾਰਾਂ ਨੂੰ 236 ਰੁਪਏ ਅਰਜ਼ੀ ਫ਼ੀਸ ਦੇਣੀ ਹੋਵੇਗੀ।