UP : ਰਾਜਭਵਨ ਨੂੰ ਉਡਾਉਣ ਦੀ ਧਮਕੀ, 10 ਦਿਨ 'ਚ ਭਵਨ ਖਾਲੀ ਕਰਨ ਰਾਜਪਾਲ

12/03/2019 9:49:04 PM

ਲਖਨਊ — ਉੱਤਰ ਪ੍ਰਦੇਸ਼ ਦੇ ਲਖਨਊ ਸਥਿਤ ਰਾਜਭਵਨ ਨੂੰ ਡਾਇਨਾਮਾਈਟ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਅੱਤਵਾਦੀ ਸੰਗਠਨ ਟੀ.ਐੱਸ.ਪੀ.ਸੀ. ਨੇ ਲਿਖਿਆ ਹੈ ਕਿ ਜੇਕਰ 10 ਦਿਨ ਦੇ ਅੰਦਰ ਰਾਜਪਾਲ ਭਵਨ ਨੂੰ ਛੱਡ ਕੇ ਨਹੀਂ ਜਾਣਗੇ ਤਾਂ ਰਾਜਭਵਨ ਨੂੰ ਉਡਾ ਦਿੱਤਾ ਜਾਵੇਗਾ। ਇਸ 'ਤੇ ਨੋਟਿਸ ਲੈਂਦੇ ਹੋਏ ਰਾਜਪਾਲ ਆਨੰਦੀਬੇਨ ਪਟੇਲ ਦੇ ਵਧੀਕ ਮੁੱਖ ਸਕੱਤਰ ਹੇਮੰਤ ਰਾਵ ਨੇ ਗ੍ਰਹਿ ਵਿਭਾਗ ਨੂੰ ਚਿੱਠੀ ਭੇਜ ਦਿੱਤੀ ਹੈ। ਪੁਲਸ ਇਸ ਮਾਮਲੇ 'ਚ ਅਲਰਟ ਮੋਡ 'ਤੇ ਹੈ। ਇਹ ਚਿੱਠੀ ਝਾਰਖੰਡ ਦੇ ਅੱਤਵਾਦੀ ਸੰਗਠਨ ਟੀ.ਐੱਸ.ਪੀ.ਸੀ. ਵੱਲੋਂ ਭੇਜੀ ਗਈ ਹੈ।

ਦੱਸ ਦਈਏ ਕਿ ਰਾਜਭਵਨ ਭਾਰਤ ਦੇ ਸੂਬਿਆਂ ਦੇ ਰਾਜਪਾਲਾਂ ਦੇ ਅਧਿਕਾਰਕ ਰਿਹਾਇਸ਼ ਨੂੰ ਕਹਿੰਦੇ ਹਨ। ਭਾਰਤ ਦੇ ਸਾਰੇ 28 ਸੂਬਿਆਂ ਦੇ ਆਪਣੇ-ਆਪਣੇ ਰਾਜਭਵਨ ਹਨ ਅਤੇ ਇਹ ਸੂਬੇ ਦੀਆਂ ਰਾਜਧਾਨੀਆਂ 'ਚ ਸਥਿਤ ਹਨ। ਸਾਰੇ ਸੂਬਿਆਂ ਦਾ ਇਕ ਰਾਜਭਵਨ ਹੈ, ਸਿਰਫ 5 ਸੂਬਿਆਂ ਨੂੰ ਛੱਡ ਸਾਰੇ ਸੂਬਿਆਂ 'ਚ ਰਾਜਭਵਨ ਹਨ।


Inder Prajapati

Content Editor

Related News