ਯੂ.ਪੀ : ਪ੍ਰਾਇਮਰੀ ਸਕੂਲ ''ਚ ਡਿੱਗੀ ਹਾਈਟੇਂਸ਼ਨ ਤਾਰ, ਚਪੇਟ ''ਚ ਆਏ 52 ਬੱਚੇ

07/16/2019 12:24:57 AM

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲੇ 'ਚ ਇਕ ਪ੍ਰਾਇਮਰੀ ਸਕੂਲ ਦੀ ਛੱਤ 'ਤੇ ਬਿਜ਼ਲੀ ਦੀ ਆਈਟੇਂਸ਼ਨ ਤਾਰ ਡਿੱਗ ਜਾਣ ਨਾਲ 52 ਬੱਚੇ ਕਰੰਟ ਦੀ ਚਪੇਟ 'ਚ ਆ ਗਏ। ਇਨ੍ਹਾਂ ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਓਤਰੌਲਾ ਕੋਤਵਾਲੀ ਖੇਤਰ ਦੇ ਵਿਸ਼ਨਪੁਰ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਇਹ ਹਾਦਸਾ ਹੋਇਆ ਹੈ।
ਓਤਰੌਲਾ ਦੇ ਸਰਕਿਲ ਆਫਿਸਰ ਨੇ ਮਨੋਜ ਯਾਦਵ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮਨੋਜ ਯਾਦਵ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਦੀ ਛੱਤ 'ਤੇ ਹਾਈਟੇਂਸ਼ਨ ਤਾਰ ਡਿੱਗ ਜਾਣ ਨਾਲ ਲਗਭਗ 52 ਬੱਚੇ ਕਰੰਟ ਦੀ ਚਪੇਟ 'ਚ ਆ ਗਏ।
ਜ਼ਲਦੀ ਹੀ ਬਿਜਲੀ ਦੀ ਸਪਲਾਈ ਰੁਕਵਾਈ ਗਈ, ਜਿਸ ਕਾਰਨ ਬੱਚਿਆਂ ਦੀ ਜਾਨ ਨੂੰ ਖਤਰਾ ਨਹੀਂ ਹੋਇਆ। ਜ਼ਖਮੀ ਬੱਚਿਆਂ ਨੂੰ ਓਤਰੌਲਾ ਦੇ ਸੀ.ਐੱਚ.ਸੀ. 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਬੱਚੇ ਤੋਂ ਖਤਰੇ ਤੋਂ ਬਾਹਰ ਹਨ।
ਛੱਤ 'ਤੇ ਡਿੱਗੀ ਤਾਰ
ਸਕੂਲ ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਸੋਮਵਾਰ ਨੂੰ ਲਗਭਗ 60 ਵਿਦਿਆਰਥੀ ਆਏ ਸਨ। ਸਕੂਲ ਦੇ ਅੰਦਰ ਮੀਂਹ ਦਾ ਪਾਣੀ ਭਰਿਆ ਹੋਇਆ ਸੀ। ਸਕੂਲ ਦੇ ਠੀਕ ਪਿੱਛੇ ਆਮ, ਸ਼ੀਸ਼ਮ ਅਤੇ ਯੂਕੀਲਿਪਟਸ ਦੇ ਦਰਖਤ ਲੱਗੇ ਹਨ। ਨਯਾਨਗਰ ਨੂੰ ਬਿਜਲੀ ਸਪਲਾਈ ਕਰਨ ਵਾਲੀ ਹਾਈਟੇਂਸ਼ਨ ਲਾਈਨ ਇਨ੍ਹਾਂ ਦਰੱਖਤਾਂ ਨੂੰ 'ਚੋਂ ਜਾਂਦੀ ਹੈ। ਇਸ ਲਾਈਨ ਦੀ ਇਕ ਬਿਜਲੀ ਤਾਰ ਸਕੂਲ ਦੀ ਛੱਤ 'ਤੇ ਡਿੱਗ ਗਈ, ਜਿਸ ਨਾਲ ਹਾਈ ਵੋਲਟੇਜ਼ ਕਰੰਟ ਪੂਰੇ ਸਕੂਲ 'ਚ ਫੈਲ ਗਿਆ।
ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਸਾਰੇ ਬੱਚੇ ਕਮਰੇ ਦੇ ਬਾਹਰ ਚੱਪਲ ਉਤਾਰ ਕੇ ਫਰਸ਼ 'ਚ ਬਿਸ਼ੀ ਟਾਟ ਪੱਟੀ ਅਤੇ ਬੋਰੇ 'ਤੇ ਬੈਠੇ ਸਨ। ਬੱਚਿਆਂ ਦੇ ਸ਼ਰੀਰ ਨੂੰ ਅਚਾਨਕ ਝਨਝਨਾਹਟ ਮਹਿਸੂਸ ਹੋਈ, ਜਿਸ ਨਾਲ ਬੱਚੇ ਖੜੇ ਹੋਏ ਗਏ। ਉਹ ਕਰੰਟ ਦਾ ਝਟਕਾ ਖਾ ਕੇ ਜਮੀਨ 'ਤੇ ਡਿੱਗ ਗਏ। ਕੁਝ ਵਿਦਿਆਰਥੀ ਬੇਹੋਸ਼ ਵੀ ਹੋ ਗਏ। ਅਧਿਆਪਕ ਪਹਿਲਾਂ ਸਮਝ ਨਹੀਂ ਸਕੇ ਕਿ ਅਜਿਹਾ ਕਿਉਂ ਹੋਇਆ। ਉਹ ਰੌਲਾ ਪਾਉਣ ਲੱਗੇ। ਰੌਲਾ ਸੁਣ ਕੇ ਬੱਚਿਆਂ ਦੇ ਮਾਪੇ ਵੀ ਉੱਥੇ ਆ ਗਏ।
ਝੁਲਸ ਗਏ ਬੱਚਿਆਂ ਦੇ ਪੈਰ
ਅਧਿਆਪਕ ਰਿਚਾ ਨੇ ਦੱਸਿਆ ਕਿ ਤੁਰੰਤ ਪਾਵਰ ਹਾਊਸ ਨੂੰ ਫੋਨ ਕੀਤਾ ਗਿਆ, ਪਰ ਰਿਸੀਵ ਨਹੀਂ ਹੋਇਆ। ਲਗਭਗ ਅੱਧੇ ਘੰਟੇ ਬਾਅਦ ਪਾਵਰ ਹਾਊਸ ਦੇ ਇਕ ਕਰਮਚਾਰੀ ਨਾਲ ਗੱਲ ਹੋਈ, ਤਾਂ ਬਿਜਲੀ ਦੀ ਸਪਲਾਈ ਰੋਕੀ ਗਈ।
ਇਕ ਸਮਾਚਾਰ ਰਿਪੋਰਟ ਮੁਤਾਬਕ ਬੱਚਿਆਂ ਨੂੰ ਬੇਹੋਸ਼ ਦੀ ਹਾਲਤ 'ਚ ਦੇਖ ਕੇ ਬੱਚਿਆਂ ਦੇ ਘਰ ਵਾਲੇ ਨਿਰਾਸ਼ ਹੋ ਗਏ। ਲਗਭਗ 52 ਬੱਚਿਆਂ ਦੇ ਪੈਰ ਝੁਲਸ ਗਏ ਹਨ। ਹਾਦਸਾ ਹੋਣ ਤੋਂ ਬਾਅਦ ਐਬੁਲੈਂਸ ਬੁਲਾਈ ਗਈ। ਇਸ ਦੇ ਨਾਲ ਹੀ ਬੱਚਿਆਂ ਨੂੰ ਓਤਰੌਲਾ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ।
4 ਬੱਚੇ ਗੰਭੀਰ ਰੂਪ ਤੋਂ ਜ਼ਖਮੀ
ਜ਼ਿਲਾ ਅਧਿਕਾਰੀ ਕ੍ਰਿਸ਼ਣ ਕਰੂਣੇਸ਼ ਦੇ ਮੁਤਾਬਕ ਹਨੇਰੀ ਨਾਲ ਬਿਜ਼ਲੀ ਦੀ ਤਾਰ ਟੁੱਟ ਕੇ ਸਕੂਲ ਦੀ ਛੱਤ 'ਤੇ ਡਿੱਗ ਪਈ। ਜਿਸ ਨਾਲ 52 ਬੱਚੇ ਕਰੰਟ ਦੀ ਚਪੇਟ 'ਚ ਆ ਗਏ। ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਾਰੇ ਬੱਚੇ ਖਤਰੇ ਤੋਂ ਬਾਹਰ ਹਨ। 49 ਬੱਚਿਆਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਚਾਰ ਬੱਚੇ ਜ਼ਿਆਦਾ ਝੁਲਸ ਗਏ ਹਨ, ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।
ਤਿੰਨ ਕਰਮਚਾਰੀ ਮੁਅੱਤਲ
ਜ਼ਿਲਾ ਅਧਿਕਾਰੀ ਦੇ ਮੁਤਾਬਕ ਘਟਨਾ ਦੀ ਜਾਂਚ ਕਰਵਾਈ ਜਾ ਰਹੀ ਹੈ। ਇਸ ਹਾਦਸੇ ਦੇ ਸਿਲਸਿਲੇ 'ਚ ਇਕ ਅਲਰ ਅਭਿਯੰਤਾ, ਲਾਈਨਮੈਨ ਅਤੇ ਇਕ ਕਾਨਟ੍ਰੈਕਟ ਵਰਕਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਬਲਰਾਮਪੁਰ ਦੇ ਜ਼ਿਲਾ ਅਧਿਕਾਰੀ ਨੂੰ ਕਰੰਟ ਨਾਲ ਜ਼ਖਮੀ ਸਕੂਲੀ ਬੱਚਿਆਂ ਨੂੰ ਹਰ ਸਹਾਇਤਾ ਦੇਣ ਅਤੇ ਇਲਾਜ਼ ਮੁਹੱਇਆ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਇਸ ਹਾਦਸੇ ਦੇ ਸੰਬੰਧ 'ਚ ਮੱਧਚਲ ਬਿਜਲੀ ਵੰਡ ਨਿਗਮ ਦੇ ਪ੍ਰਬੰਦ ਨਿਰਦੇਸ਼ਕ ਨੂੰ ਇਸ ਦੁਰਘਟਨਾ ੇ ਕਾਰਨਾਂ ਦੀ ਮੰਗਲਵਾਰ ਤੱਕ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
 


satpal klair

Content Editor

Related News