ਨਰਾਤਿਆਂ 'ਚ ਇਕ ਪਰਿਵਾਰ 'ਤੇ ਹੋਈ ਮਾਤਾ ਦੀ ਕ੍ਰਿਪਾ, 3 ਬੱਚੀਆਂ ਨੇ ਲਿਆ ਜਨਮ

10/22/2020 10:32:32 AM

ਬਦਾਯੂੰ— ਨਰਾਤਿਆਂ ਦੇ ਪਾਵਨ ਮੌਕੇ 'ਤੇ ਇਕ ਪਰਿਵਾਰ 'ਤੇ ਮਾਤਾ ਦੀ ਕ੍ਰਿਪਾ ਹੋਈ। ਇਕੱਠੇ ਤਿੰਨ ਬੱਚੀਆਂ ਨੇ ਜਨਮ ਲਿਆ, ਜਿਸ ਨੂੰ ਵੇਖ ਕੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਪੈਦਾ ਹੋਈਆਂ ਤਿੰਨਾਂ ਧੀਆਂ ਨੂੰ ਮਾਂ ਦੁਰਗਾ ਦਾ ਰੂਪ ਮੰਨ ਕੇ ਪਰਿਵਾਰ ਖੁਸ਼ੀਆਂ ਮਨਾ ਰਿਹਾ ਹੈ। ਡਾਕਟਰ ਵੀ ਇਸ ਨੂੰ ਹੈਰਾਨੀਜਨਕ ਇਤਫਾਕ ਮੰਨ ਰਹੇ ਹਨ। 

ਇਹ ਵੀ ਪੜ੍ਹੋ: ਇਨ੍ਹਾਂ ਲੋਕਾਂ ਨੂੰ ਮਿਲੇਗੀ ਸਭ ਤੋਂ ਪਹਿਲਾਂ 'ਕੋਰੋਨਾ ਵੈਕਸੀਨ', ਜਾਣੋ ਭਾਰਤ ਸਰਕਾਰ ਦੀ ਯੋਜਨਾ

ਜਾਣਕਾਰੀ ਮੁਤਾਬਕ ਬਦਾਯੂੰ ਵਾਸੀ ਰੂਪਿੰਦਰ ਪਤਨੀ ਨਿਸ਼ਾ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਗਰਭ ਵਿਚ ਤਿੰਨ ਬੱਚੇ ਹਨ ਤਾਂ ਖੁਸ਼ੀ ਦਾ ਟਿਕਾਣਾ ਨਾ ਰਿਹਾ। ਪਰਿਵਾਰ ਨੇ ਦੱਸਿਆ ਕਿ ਤਿੰਨ ਬੱਚਿਆਂ ਦੀ ਨਾਰਮਲ ਡਿਲਿਵਰੀ ਕਰਾਉਣਾ ਆਸਾਨ ਨਹੀਂ ਸੀ ਪਰ ਮਾਤਾ ਦੀ ਕ੍ਰਿਪਾ ਨਾਲ ਨਿਸ਼ਾ ਦੀ ਨਾਰਮਲ ਡਿਲਿਵਰੀ ਹੋਈ, ਜੋ ਕਿ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਪਰਿਵਾਰ ਨਰਾਤਿਆਂ ਦੇ ਮੌਕੇ 'ਤੇ ਇਨ੍ਹਾਂ ਕੰਨਿਆਵਾਂ ਦਾ ਜਨਮ ਸ਼ੁੱਭ ਸੰਕੇਤ ਮੰਨ ਰਿਹਾ ਹੈ।

ਇਹ ਵੀ ਪੜ੍ਹੋ: ਹਾਥਰਸ ਕਾਂਡ ਤੋਂ ਦੁਖੀ ਵਾਲਮੀਕਿ ਸਮਾਜ ਦੇ 50 ਪਰਿਵਾਰਾਂ ਨੇ ਅਪਣਾਇਆ ਬੌਧ ਧਰਮ

ਓਧਰ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਪਹਿਲਾ ਕੇਸ ਸਾਹਮਣੇ ਆਇਆ ਹੈ, ਜਦੋਂ ਕਿਸੇ ਜਨਾਨੀ ਨੇ 3 ਬੱਚੀਆਂ ਨੂੰ ਇਕੱਠੇ ਜਨਮ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਨਾਰਮਲ ਡਿਲਿਵਰੀ ਦੇ ਹਾਲਾਤ ਬਹੁਤ ਘੱਟ ਨਜ਼ਰ ਆ ਰਹੇ ਸਨ ਪਰ ਅਸੀਂ ਇਸ 'ਚ ਸਫ਼ਲ ਹੋ ਗਏ। ਨਿਸ਼ਾ ਦੇ ਪਤੀ ਰੂਪਿੰਦਰ ਨੇ ਦੱਸਿਆ ਕਿ ਨਰਾਤਿਆਂ ਵਿਚ ਉਨ੍ਹਾਂ ਦੇ ਘਰ ਇਕੱਠੀਆਂ ਤਿੰਨ ਧੀਆਂ ਦੇ ਜਨਮ ਨਾਲ ਖੁਸ਼ੀ ਦਾ ਮਾਹੌਲ ਹੈ। ਮੈਂ ਬਹੁਤ ਖੁਸ਼ ਹਾਂ।

ਇਹ ਵੀ ਪੜ੍ਹੋ: ਪਤੀ ਲਈ ਮੰਗੀ ਮੰਨਤ ਪੂਰੀ ਹੋਈ ਤਾਂ ਪਤਨੀ ਨੇ ਮਾਂ ਕਾਲੀ ਨੂੰ ਚੜ੍ਹਾ ਦਿੱਤੀ ਆਪਣੀ ਜੀਭ, ਲੋਕ ਕਰਨ ਲੱਗੇ ਪੂਜਾ


Tanu

Content Editor Tanu